ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਤੋਂ MP ਬਿੱਟੂ ਅਗਲੇ ਹਫ਼ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣਗੇ

ਲੁਧਿਆਣਾ ਤੋਂ MP ਬਿੱਟੂ ਅਗਲੇ ਹਫ਼ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣਗੇ

ਲੁਧਿਆਣਾ ਤੋਂ ਕਾਂਗਰਸ ਦੇ ਐੱਮਪੀ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਵੇਂ ਪੇਸ਼ ਹੋਣਗੇ। ਸ੍ਰੀ ਬਿੱਟੂ ਨੇ ਇਹ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਉਨ੍ਹਾਂ ਦੀਆਂ ਕਥਿਤ ‘ਅਪਮਾਨਜਨਕ’ ਟਿੱਪਣੀਆਂ ਵਿਰੁੱਧ ਪਾਸ ਕੀਤੇ ਮਤੇ ਦੇ ਜਵਾਬ ’ਚ ਦਿੱਤਾ ਹੈ।

 

 

ਸ਼੍ਰੋਮਣੀ ਕਮੇਟੀ ਨੇ ਆਪਣੇ ਮਤੇ ਵਿੱਚ ਸ੍ਰੀ ਰਵਨੀਤ ਸਿੰਘ ਬਿੱਟੂ ਦੀ ਟਿੱਪਣੀ ਦੀ ਟਿੱਪਣੀ ਬਾਰੇ ਕਿਹਾ ਸੀ ਕਿ MP ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤੌਹੀਨ ਕੀਤੀ ਹੈ।

 

 

ਜਵਾਬ ’ਚ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਮਣੇ ਪੇਸ਼ ਹੋਣਗੇ ਤੇ ਪੁੱਛਣਗੇ ਕਿ ਉਹ ਮੇਰੇ ਵਿਰੁੱਧ ਕਿਹੋ ਜਿਹੀ ਕਾਰਵਾਈ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਮੇਰੇ ਤੇ ਮੇਰੇ ਪਰਿਵਾਰ ਵਿਰੁੱਧ ਜਨਤਕ ਟਿੱਪਣੀਆਂ ਕਰਨ ਦੀ ਥਾਂ ਨੂੰ ਉਨ੍ਹਾਂ ਨੂੰ ਅਸਲ ਨੁਕਤੇ ਦੀ ਗੱਲ ਕਰਨੀ ਚਾਹੀਦੀ ਹੈ।’

 

 

ਇਸ ਤੋਂ ਪਹਿਲਾਂ ਸ੍ਰੀ ਬਿੱਟੂ ਨੇ ਉਸ ਵਾਇਰਲ ਵਿਡੀਓ ਉੱਤੇ ਇਤਰਾਜ਼ ਪ੍ਰਗਟਾਇਆ ਸੀ; ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ‘ਕਾਤਲਾਂ’ ਦੀ ਸ਼ਲਾਘਾ ਕਰਦੇ ਦਿਸਦੇ ਹਨ ਤੇ ਤੇ ਗ਼ਲਤ ਆਗੂ ਚੁਣਨ ਲਈ ਜਨਤਾ ਨੂੰ ਦੋਸ਼ ਦਿੰਦੇ ਸੁਣਦੇ ਹਨ। ਜੱਥੇਦਾਰ ਨੇ ਇਹ ਕਥਿਤ ਟਿੱਪਣੀ ਬੇਅੰਤ ਸਿੰਘ (ਰਵਨੀਤ ਸਿੰਘ ਬਿੱਟੂ ਦੇ ਦਾਦਾ) ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਪਰਮਜੀਤ ਸਿੰਘ ਭਿਓਰਾ ਦੀ ਮਾਂ ਦੇ ਭੋਗ ਮੌਕੇ ਕੀਤੀ ਸੀ।

 

 

ਇਸ ਵਿਵਾਦਗ੍ਰਸਤ ਵਿਡੀਓ ਕਲਿੱਪ ’ਤੇ ਟਿੱਪਣੀ ਕਰਦਿਆਂ ਸ੍ਰੀ ਬਿੱਟੂ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਅਗਲੀਆਂ ਸੰਸਦੀ ਚੋਣਾਂ ਲੜ ਕੇ ਵਿਖਾਉਣ। ਸ੍ਰੀ ਬਿੱਟੂ ਨੇ ਕਿਹਾ ਸੀ ਕਿ – ‘ਜੱਥੇਦਾਰ ਨੇ ਮੇਰੇ ਤੇ ਪਰਿਵਾਰ ਵਿਰੁੱਧ ਜਿਹੜੀ ਟਿੱਪਣੀ ਕੀਤੀ ਹੈ, ਉਹ ਬਿਲਕੁਲ ਵੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਸਾਨੂੰ ਅਜਿਹੇ ਜੱਥੇਦਾਰ ਨਹੀਂ ਚਾਹੀਦੇ, ਜਿਹੜੇ ਭੀੜਾਂ ਨੂੰ ਭੜਕਾ ਕੇ ਪੰਜਾਬ ਨੂੰ ਦਹਿਸ਼ਤਗਰਦੀ ਵਾਲੇ ਦਿਨਾਂ ’ਚ ਵਾਪਸ ਲਿਜਾਣਾ ਚਾਹੁੰਦੇ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana MP BIttu to appear before Akal Takhat Sahib next week