ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਰੇਲ ਦੁਖਾਂਤ ’ਚ ਮੌਤਾਂ ਦੀ ਗਿਣਤੀ 3 ਹੋਈ

ਲੁਧਿਆਣਾ ਰੇਲ ਦੁਖਾਂਤ ’ਚ ਮੌਤਾਂ ਦੀ ਗਿਣਤੀ 3 ਹੋਈ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਫਾਟਕ ’ਤੇ ਰੇਲ–ਗੱਡੀ ਹੇਠਾਂ ਆ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ। ਇਸ ਘਟਨਾ ’ਚ ਦੋ ਵਿਅਕਤੀਆਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ ਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਇੱਕ ਗੰਭੀਰ ਜ਼ਖ਼ਮੀ ਦੀ ਅੱਜ ਸਵੇਰੇ ਮੌਤ ਹੋ ਗਈ ਤੇ ਇੰਝ ਇੱਥੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤਿੰਨ ਹੋ ਗਈ ਹੈ।

 

 

ਫਾਟਕ ਬੰਦ ਹੋਣ ਦੇ ਬਾਵਜੂਦ ਪਾਈਪਾਂ ਦੇ ਹੇਠੋਂ ਦੀ ਲੰਘਣ ਦੀ ਦੌੜ ਵਿੱਚ ਬਹੁਤ ਸਾਰੇ ਲੋਕ ਲੱਗੇ ਹੋਏ ਸਨ। ਇਸੇ ਚੱਕਰ ਵਿੱਚ ਉਹ ਸਨਿੱਚਰਵਾਰ ਦੇਰ ਸ਼ਾਮੀਂ 8:30 ਵਜੇ ਦਿੱਲੀ–ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਦੀ ਲਪੇਟ ’ਚ ਆ ਗਏ।

 

 

ਦਰਅਸਲ, ਦੋ ਕੁ ਮਿੰਟ ਪਹਿਲਾਂ ਹੀ ਅੰਮ੍ਰਿਤਸਰ–ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈੱਸ ਉੱਥੋਂ ਨਿੱਕਲ ਕੇ ਗਈ ਸੀ। ਲੋਕਾਂ ਨੂੰ ਬੰਦ ਫਾਟਕ ਦੇ ਖੁੱਲ੍ਹਣ ਦੀ ਉਡੀਕ ਕਰਨੀ ਬਹੁਤ ਔਖੀ ਜਾਪ ਰਹੀ ਸੀ। ਇਸੇ ਲਈ ਜਦੋਂ ਉਹ ਪਹਿਲੀ ਰੇਲ–ਗੱਡੀ ਨਿੱਕਲੀ, ਤਾਂ ਉਹ ਵੱਡੀ ਗਿਣਤੀ ਵਿੱਚ ਫਾਟਕ ਦੇ ਹੇਠੋਂ ਦੀ ਆਪੋ–ਆਪਣੇ ਦੋ–ਪਹੀਆ ਵਾਹਨ ਲੈ ਕੇ ਨਿੱਕਲ ਤੁਰੇ।

ਲੁਧਿਆਣਾ ਰੇਲ ਦੁਖਾਂਤ ’ਚ ਮੌਤਾਂ ਦੀ ਗਿਣਤੀ 3 ਹੋਈ

 

64 ਸਾਲਾ ਰਤਨਜੀਤ ਸਿੰਘ ਅਤੇ 26 ਸਾਲਾ ਗੁਰਪ੍ਰੀਤ ਕੌਰ ਮੌਕੇ ’ਤੇ ਹੀ ਮਾਰੇ ਗਏ ਸਨ। ਰਤਨਜੀਤ ਸਿੰਘ ਕੋਲ ਮੋਟਰਸਾਇਕਲ ਸੀ, ਜਦ ਕਿ ਗੁਰਪ੍ਰੀਤ ਕੌਰ ਐਕਟਿਵਾ ਸੀ। ਸੰਨੀ ਅਤੇ ਅਰਜੁਨ ਜ਼ਖ਼ਮੀ ਹੋ ਗਏ ਸਨ। ਇਹ ਦੋਵੇਂ ਆਪਣੀ ਉਮਰ ਦੇ 20ਵਿਆਂ ’ਚ ਹਨ।

 

 

ਰੇਲ ਦੀ ਪਟੜੀ ਤੋਂ ਬੁਰੀ ਤਰ੍ਹਾਂ ਨੁਕਸਾਨੇ ਗਏ ਪੰਜ ਵਾਹਨ ਬਰਾਮਦ ਕੀਤੇ ਗਏ ਹਨ; ਜਿਨ੍ਹਾਂ ਵਿੱਚ ਦੋ ਸਕੂਟਰ (ਐਕਟਿਵਾ), ਦੋ ਮੋਟਰਸਾਇਕਲ ਤੇ ਇੱਕ ਸਾਇਕਲ ਹਨ।

 

 

ਮੌਕੇ ’ਤੇ ਮੌਜੂਦ ਕਿਸੇ ਵੱਲੋਂ ਬਣਾਈ ਵਿਡੀਓ ’ਚ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਦੋ ਰੇਲ ਮੁਲਾਜ਼ਮ ਲੋਕਾਂ ਨੂੰ ਪਟੜੀ ਤੋਂ ਪਰ੍ਹਾਂ ਕਰਨ ਦਾ ਜਤਨ ਕਰ ਰਹੇ ਹਨ ਪਰ ਕੋਈ ਵੀ ਉਨ੍ਹਾਂ ਦੀ ਸੁਣ ਨਹੀਂ ਰਿਹਾ।

 

 

ਗਿਆਸਪੁਰਾ ਰੇਲਵੇ ਕ੍ਰਾੱਸਿੰਗ ਉੱਤੇ ਅਕਸਰ ਵੱਡੀ ਭੀੜ ਰਹਿੰਦੀ ਹੈ ਕਿਉਂਕਿ ਇਹ ਸਨਅਤੀ ਭਾਵ ਉਦਯੋਗਿਕ ਇਲਾਕਾ ਹੈ। ਇਸ ਕ੍ਰਾਸਿੰਗ ਉੱਤੇ ਹਰ ਮਹੀਨੇ ਔਸਤਨ ਪੰਜ ਵਿਅਕਤੀਆਂ ਦੀ ਮੌਤ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana Rail Tragedy death toll reaches three