ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ `ਚ ਅਕਾਲੀ ਆਗੂ `ਤੇ ਕਾਤਲਾਨਾ ਹਮਲਾ, ਹਾਲਤ ਗੰਭੀਰ

ਲੁਧਿਆਣਾ `ਚ ਅਕਾਲੀ ਆਗੂ `ਤੇ ਕਾਤਲਾਨਾ ਹਮਲਾ, ਹਾਲਤ ਗੰਭੀਰ

ਪੰਚਾਇਤ ਸੰਮਤੀ ਦੇ ਸਾਬਕਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ `ਤੇ ਅੱਜ ਕਾਤਲਾਨਾ ਹਮਲਾ ਹੋਇਆ। ਮੋਟਰਸਾਇਕਲ `ਤੇ ਆਏ ਦੋ ਹਮਲਾਵਰਾਂ ਨੇ ਮਨਜਿੰਦਰ ਸਿੰਘ ਹੁਰਾਂ `ਤੇ ਤਿੰਨ ਗੋਲੀਆਂ ਚਲਾਈਆਂ। ਇਹ ਘਟਨਾ ਲੁਧਿਆਣਾ ਸ਼ਹਿਰ ਦੇ ਬਾਹਰਵਾਰ ਸਥਿਤ ਪਿੰਡ ਲਲਤੋ ਕਲਾਂ ਵਿਖੇ ਵਾਪਰੀ। ਉਨ੍ਹਾਂ ਨੂੰ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀਐੱਮਸੀ) `ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਲਾਕੇ `ਚ ਇਹੋ ਚਰਚਾ ਹੈ ਕਿ ਇਹ ਹਮਲਾ ਸਿਆਸੀ ਦੁਸ਼ਮਣੀ ਕਾਰਨ ਹੋਇਆ ਹੋ ਸਕਦਾ ਹੈ।


ਪੁਲਿਸ ਨੇ ਇੱਕ ਕਾਂਗਰਸੀ ਕਾਰਕੁੰਨ ਪਰਮਿੰਦਰ ਸਿੰਘ ਤੇ ਉਸ ਦੇ ਇੱਕ ਅਣਪਛਾਤੇ ਸਾਥੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿ਼ਲਾਫ਼ ਕਾਤਲਾਨਾ ਹਮਲੇ ਦੀ ਕੋਸਿ਼ਸ਼ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਸਿ਼ਕਾਇਤ ਮਨਜਿੰਦਰ ਸਿੰਘ (45) ਹੁਰਾਂ ਦੇ ਤਾਏ ਤੇ ਅਕਾਲੀ ਵਰਕਰ ਸੁਰਜੀਤ ਸਿੰਘ (68) ਨੇ ਦਰਜ ਕਰਵਾਈ। ਸ੍ਰੀ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਹਮਲਾ ਉਨ੍ਹਾਂ ਸਾਹਮਣੇ ਹੋਇਆ ਹੈ।


ਸੁਰਜੀਤ ਸਿੰਘ ਨੇ ਦੱਸਿਆ ਕਿ ਹਮਲੇ ਤੋਂ ਕੁਝ ਚਿਰ ਪਹਿਲਾਂ ਇੱਕ ਦੁਕਾਨ `ਤੇ ਆਪਣੀ ਮੌਜੂਦਗੀ ਸਮੇਂ ਉਨ੍ਹਾਂ ਨੇ ਟੋਯੋਟਾ ਫ਼ਾਰਚੂਨਰ `ਚ ਬੈਠੇ ਪੰਜ ਵਿਅਕਤੀਆਂ ਨੂੰ ਵੇਖਿਆ ਸੀ, ਜੋ ਉੱਥੋਂ ਲੰਘ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੰਜੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਸੀ। ਉਹ ‘ਤਰਲੋਚਨ ਸਿੰਘ, ਸੁਖਦੀਪ ਸਿੰਘ, ਪਰਮਿੰਦਰ ਸਿੰਘ, ਗੁਰਮੀਤ ਸਿੰਘ ਤੇ ਜਸਜੀਤ ਸਿੰਘ` ਸਨ। ਉਹ ਸਾਰੇ ਸਥਾਨਕ ਕਾਂਗਰਸੀ ਆਗੂ ਹਨ।


ਸ੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਤੋਂ ਜਾ ਰਹੇ ਸਨ, ਤਦ ਕੁਝ ਹੀ ਚਿਰ ਬਾਅਦ ਉਹ ਰਾਹ `ਚ ਮਨਜਿੰਦਰ ਸਿੰਘ ਨੂੰ ਵੀ ਮਿਲੇ ਸਨ। ਜਦੋਂ ਉਹ ਹਾਲੇ ਗੱਲਬਾਤ ਕਰ ਰਹੇ ਸਨ, ਤਦ ਦੋ ਜਣੇ ਮੋਟਰਸਾਇਕਲ `ਤੇ ਆਏ ਸਨ। ‘ਪਿਛਲੀ ਸੀਟ `ਤੇ ਪਰਮਿੰਦਰ ਸਿੰਘ ਬੈਠਾ ਸੀ ਤੇ ਉਸੇ ਨੇ ਮਨਜਿੰਦਰ ਸਿੰਘ `ਤੇ ਗੋਲੀਆਂ ਚਲਾਈਆਂ ਤੇ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ।`


ਸ੍ਰੀ ਸੁਰਜੀਤ ਸਿੰਘ ਨੇ ਕਿਹਾ ਕਿ ਇਹ ਹਮਲਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਕਾਰਕੁੰਨਾਂ ਵਿਚਾਲੇ ਸਿਆਸੀ ਦੁਸ਼ਮਣੀ ਦਾ ਹੈ। ਪਿੱਛੇ ਜਿਹੇ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵੇਲੇ ਵੀ ਪਿੰਡ `ਚ ਦੋ ਧੜਿਆਂ ਵਿਚਾਲੇ ਇੰਝ ਹੀ ਝਗੜਾ ਹੋਇਆ ਸੀ।


ਇਸ ਮਾਮਲੇ ਦੀ ਜਾਂਚ ਏਐੱਸਆਈ ਅਸ਼ਵਨੀ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana SAD leader shot condition serious