ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ : ਪੁਲਿਸ ਸਕਿਊਰਿਟੀ ਲੈਣ ਲਈ ਸ਼ਿਵਸੈਨਾ ਆਗੂ ਨੇ ਰਚੀ ਝੂਠੇ ਹਮਲੇ ਦੀ ਕਹਾਣੀ, ਗ੍ਰਿਫ਼ਤਾਰ

ਸ਼ਿਵ ਸੈਨਾ ਹਿੰਦੋਸਤਾਨ ਲੇਬਰ ਵਿੰਗ ਦੇ ਚੇਅਰਮੈਨ ਨਰਿੰਦਰ ਭਾਰਦਵਾਜ (45) ਨੂੰ ਝੂਠੀ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਕੁਝ ਲੋਕਾਂ ਨੇ ਉਸ 'ਤੇ ਹਮਲਾ ਕੀਤਾ ਸੀ।
 

ਅਸਲ ਕਹਾਣੀ ਪਤਾ ਲੱਗਣ ਤੋਂ ਬਾਅਦ ਸ਼ਿਵਸੈਨਾ ਹਿੰਦੋਸਤਾਨ ਨੇ ਨਰਿੰਦਰ ਭਾਰਦਵਾਜ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਪੁਲਿਸ ਮੁਤਾਬਿਕ ਉਸ ਨੇ ਪੁਲਿਸ ਸਕਿਊਰਿਟੀ ਲੈਣ ਲਈ ਹਮਲੇ ਦੀ ਝੂਠੀ ਕਹਾਣੀ ਬਣਾਈ ਸੀ। ਨਰਿੰਦਰ ਨੂੰ ਪਾਰਟੀ 'ਚੋਂ ਕੱਢੇ ਜਾਣ ਦੀ ਪੁਸ਼ਟੀ ਪਾਰਟੀ ਦੇ ਬੁਲਾਰੇ ਚੰਦਰਕਾਂਤ ਚੱਢਾ ਨੇ ਕੀਤੀ ਹੈ।
 

ਬੀਤੇ ਐਤਵਾਰ ਨੂੰ ਨਰਿੰਦਰ ਭਾਰਦਵਾਜ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਫੋਕਲ ਪੁਆਇੰਟ ਵਿਖੇ ਇੱਕ ਫੈਕਟਰੀ 'ਚ ਕੰਮ ਕਰਦਾ ਹੈ। ਬੀਤੀ ਸਨਿੱਚਰਵਾਰ 7 ਮਾਰਚ ਦੀ ਰਾਤ ਨੂੰ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਉਹ ਕੋਹੜਾ ਗੈਸ ਸਟੇਸ਼ਨ 'ਤੇ ਗੱਡੀ 'ਚ ਪੈਟਰੋਲ ਭਰਵਾਉਣ ਲਈ ਰੁਕਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਉੱਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਉਹ ਖੁਦ ਨੂੰ ਬਚਾਉਣ ਲਈ ਮੌਕੇ ਤੋਂ ਫਰਾਰ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana Shiv Sena Hindustan Labour Wing chairman arrested for concoting story of attack on him