ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੁਧਿਆਣਾ ’ਚ ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਲਾਸ਼ਾਂ ਮਿਲਣ ਕਾਰਨ ਸਨਸਨੀ

​​​​​​​ਲੁਧਿਆਣਾ ’ਚ ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਲਾਸ਼ਾਂ ਮਿਲਣ ਕਾਰਨ ਸਨਸਨੀ

ਸਥਾਨਕ ਈਸ਼ਰ ਨਗਰ ’ਚ ਕੱਲ੍ਹ ਦੀਵਾਲੀ ਮੌਕੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਪੂਰੇ ਇਲਾਕੇ ’ਚ ਸਨਸਨੀ ਫੇਲ ਗਈ। ਈਸ਼ਰ ਨਗਰ ਇੱਥੋਂ ਦੀ ਗਿੱਲ ਰੋਡ ’ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਸਾਹਮਣੇ ਪੈਂਦਾ ਹੈ।

 

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨੇ ਲਾਸ਼ਾਂ ਘਰ ਦੇ ਪੱਖਿਆਂ ਨਾਲ ਲਟਕ ਰਹੀਆਂ ਸਨ। ਉਹ ਸਾਰੇ ਕਿਰਾਏ ’ਤੇ ਇਸ ਮਕਾਨ ’ਚ ਰਹਿ ਰਹੇ ਸਨ।

 

 

ਪੁਲਿਸ ਨੇ ਇਹ ਲਾਸ਼ਾਂ ਪੋਸਟ–ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ ਤੇ ਜਾਂਚ ਅਰੰਭ ਕਰ ਦਿੱਤੀ ਹੈ।

 

 

ਗੁਆਂਢੀਆਂ ਮੁਤਾਬਕ ਇਸ ਪਰਿਵਾਰ ਨੇ ਇੱਕ ਫ਼ਾਈਨਾਂਸਰ ਤੋਂ ਕੁਝ ਰਕਮ ਉਧਾਰੀ ਲਈ ਸੀ ਤੇ ਉਹ ਫ਼ਾਈਨਾਂਸਰ ਹੀ ਕਥਿਤ ਤੌਰ ’ਤੇ ਉਨ੍ਹਾਂ ’ਤੇ ਹੁਣ ਆਪਣੇ ਪੈਸੇ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ।

 

 

ਇਸੇ ਦਬਾਅ ਦੇ ਚੱਲਦਿਆਂ ਇਹ ਪਰਿਵਾਰ ਡਾਢੇ ਤਣਾਅ ’ਚੋਂ ਲੰਘ ਰਿਹਾ ਸੀ। ਨੇੜ–ਭਵਿੱਖ ’ਚ ਧਨ ਦਾ ਕੋਈ ਇੰਤਜ਼ਾਮ ਨਾ ਹੁੰਦਾ ਵੇਖ ਕੇ ਇਸ ਪਰਿਵਾਰ ਦੇ ਮੈਂਬਰਾਂ ਨੇ ਸ਼ਾਇਦ ਖ਼ੁਦਕੁਸ਼ੀ ਦਾ ਰਾਹ ਅਖ਼ਤਿਆਰ ਕੀਤਾ।

 

 

ਪਹਿਲੀ ਨਜ਼ਰੇ ਇਹ ਖ਼ੁਦਕੁਸ਼ੀ ਦਾ ਮਾਮਲਾ ਹੀ ਜਾਪ ਰਿਹਾ ਹੈ ਪਰ ਹਾਲੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੋਸਟ–ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪੁਲਿਸ ਅਧਿਕਾਰੀ ਇਸ ਮਾਮਲੇ ’ਤੇ ਪੱਕੇ ਤੌਰ ਉੱਤੇ ਕੁਝ ਆਖ ਸਕਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana stunned after three dead bodies of a family found hanging