ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੰਨਾ: ਸੀਵਰੇਜ ‘ਚ ਕੰਮ ਕਰਦੇ 2 ਮਜ਼ਦੂਰਾਂ ਦੀ ਮੌਤ, ਠੇਕੇਦਾਰ ਵਿਰੁਧ ਮਾਮਲਾ ਦਰਜ

1 / 2ਖੰਨਾ: ਸੀਵਰੇਜ ‘ਚ ਕੰਮ ਕਰਦੇ 2 ਮਜ਼ਦੂਰਾਂ ਦੀ ਮੌਤ, ਠੇਕੇਦਾਰ ਵਿਰੁਧ ਮਾਮਲਾ ਦਰਜ

2 / 2ਖੰਨਾ: ਸੀਵਰੇਜ ‘ਚ ਕੰਮ ਕਰਦੇ 2 ਮਜ਼ਦੂਰਾਂ ਦੀ ਮੌਤ, ਠੇਕੇਦਾਰ ਵਿਰੁਧ ਮਾਮਲਾ ਦਰਜ

PreviousNext

ਖੰਨਾ ਦੇ ਲਲਹੇੜੀ ਰੋਡ ਇਲਾਕੇ ਵਿੱਚ ਸੀਵਰੇਜ ਦੇ ਪਾਉਣ ਲਈ ਕੰਮ ਕਰਦੇ ਦੋ ਮਜ਼ਦੂਰਾਂ ਦੀ ਮਿੱਟੀ ਡਿੱਗ ਜਾਣ ਕਰਕੇ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਖੱਡੇ ਵਿੱਚ ਤਿੰਨ ਮਜ਼ਦੂਰ ਦੱਬੇ ਸਨ ਪਰ ਇੱਕ ਮਜ਼ਦੂਰ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ। 

 

ਮਜ਼ਦੂਰਾਂ ਦੀ ਪਛਾਣ ਰਮਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆ ਬਿਹਾਰ, ਦਿਲਖੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ, ਬਿਹਾਰ ਦੇ ਚੰਦਮ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ, ਬਿਹਾਰ ਦੇ ਉਪਰ ਮਿੱਟੀ ਡਿੱਗ ਗਈ। ਮਜ਼ਦੂਰ ਰਮਨ ਕੁਮਾਰ ਨੂੰ ਤੁਰੰਤ ਹੀ ਬਚਾਅ ਲਿਆ ਗਿਆ। 

 

ਪੁਲਿਸ ਨੇ ਦੋ ਮਜ਼ਦੂਰਾਂ ਦੀ ਮੌਤ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿੱਚ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਜ਼ਦੂਰ ਬਿਨਾਂ ਕਿਸੇ ਸੁਰੱਖਿਆ ਯੰਤਰਾਂ ਦੇ ਕੰਮ ਰਹੇ ਸਨ।

 

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਖੰਨਾ ਵਿੱਚ ਬਚਾਅ ਮੁਹਿੰਮ ਚਲਾਈ ਸੀ ਪਰ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਥਾਂ ਨੂੰ ਕਬਜੇ ਵਿੱਚ ਲੈ ਲਿਆ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana: two labourer buried alive after heap of soil caved in Khanna