ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ ਟੈਕਸੀ ਡਰਾਇਵਰ ਦੀ ਭੇਤ-ਭਰੀ ਮੌਤ

ਲੁਧਿਆਣਾ ਦੇ ਟੈਕਸੀ ਡਰਾਇਵਰ ਦੀ ਭੇਤ-ਭਰੀ ਮੌਤ

ਉਬਰ ਟੈਕਸੀ ਦੇ 37 ਸਾਲਾ ਡਰਾਇਵਰ ਦੀ ਲਾਸ਼ ਲੁਧਿਆਣਾ ਦੇ ਪਿਡ ਲਾਡੀਆਂ ਨੇੜੇ ਭੇਤ ਭਰੀ ਹਾਲਤ ਵਿੱਚ ਬਰਾਮਦ ਹੋਈ ਹੈ। ਡਰਾਇਵਰ ਮ੍ਰਿਤਕ ਹਾਲਤ `ਚ ਆਪਣੀ ਟੈਕਸੀ ਵਿੱਚ ਹੀ ਪਾਇਆ ਗਿਆ। ਉਸ ਦੀ ਸ਼ਨਾਖ਼ਤ ਵਜਿੰਦਰ ਪੁਰੀ ਵਾਸੀ ਹੈਦਰ ਇਨਕਲੇਵ, ਹੈਬੋਵਾਲ ਵਜੋਂ ਹੋਈ ਹੈ।

ਪੁਲਿਸ ਨੂੰ ਭਾਵੇਂ ਸ਼ੱਕ ਹੈ ਕਿ ਇਹ ਕੋਈ ਸੜਕ ਹਾਦਸਾ ਹੋ ਸਕਦਾ ਹੈ ਪਰ ਉਸ ਦੀ ਪਤਨੀ ਦਾ ਦੋਸ਼ ਹੈ ਕਿ ਵਜਿੰਦਰ ਦਾ ਕਤਲ ਉਸ ਦੇ ਦੋ ਦੋਸਤਾਂ ਵੱਲੋਂ ਕੀਤਾ ਗਿਆ ਹੋ ਸਕਦਾ ਹੈ, ਜਿਨ੍ਹਾਂ ਨੇ ਉਸ ਨੂੰ ਬੁੱਧਵਾਰ ਵਾਲੇ ਦਿਨ ਸ਼ਰਾਬ ਦੀ ਇੱਕ ਪਾਰਟੀ `ਤੇ ਸੱਦਿਆ ਸੀ।

ਵਜਿੰਦਰ ਦੀ ਪਤਨੀ ਸੋਨੀਆ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੇ ਪਤੀ ਨਾਲ ਬੁੱਧਵਾਰ ਰਾਤ ਨੂੰ 11 ਵਜੇ ਆਖ਼ਰੀ ਵਾਰ ਗੱਲ ਕੀਤੀ ਸੀ, ਦਜੋਂ ਉਸ ਨੇ ਦੱਸਿਆ ਸੀ ਕਿ ਉਹ 15 ਕੁ ਮਿੰਟਾਂ ਤੱਕ ਘਰ ਪੁੱਜ ਜਾਵੇਗਾ।

ਪਰ ਜਦੋਂ ਉਹ 11:30 ਵਜੇ ਤੱਕ ਵੀ ਨਾ ਪੁੱਜਾ, ਤਦ ਸੋਨੀਆ ਨੇ ਉਸ ਨੂੰ ਕਈ ਵਾਰ ਫ਼ੋਨ ਕੀਤੇ ਪਰ ਅੱਗਿਓਂ ਕਿਸੇ ਨੇ ਵੀ ਫ਼ੋਨ ਨਾ ਚੁੱਕਿਆ। ਰਾਤੀਂ 12 ਕੁ ਵਜੇ ਕਿਸੇ ਨੇ ਫ਼ੋਨ ਕਰ ਕੇ ਸੋਨੀਆ ਨੂੰ ਦੱਸਿਆ ਕਿ ਉਸ ਦੇ ਪਤੀ ਨਾਲ ਲਾਡੀਆਂ ਲਾਗੇ ਹਾਦਸਾ ਵਾਪਰ ਗਿਆ ਹੈ ਤੇ ਉਸ ਦੀ ਹਾਲਤ ਨਾਜ਼ੁਕ ਹੈ। ਸੋਨੀਆ ਨੇ ਦੱਸਿਆ ਕਿ ਜਦੋਂ ਉਹ ਉੱਥੇ ਪੁੱਜੀ, ਤਾਂ ਉਸ ਦੇ ਪਤੀ ਦੀ ਕਾਰ ਖੇਤਾਂ `ਚ ਖੜ੍ਹੀ ਸੀ ਤੇ ਉਹ ਅੰਦਰ ਬੇਸੁਰਤ ਹਾਲਤ ਵਿੱਚ ਪਿਆ ਸੀ। ਉਸ ਸਨੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੋਨੀਆ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਵਜਿੰਦਰ ਦੇ ਦੋਸਤਾਂ ਨੇ ਉਸ ਦਾ ਕਤਲ ਕੀਤਾ ਹੋ ਸਕਦਾ ਹੈ ਤੇ ਬਾਅਦ `ਚ ਉਨ੍ਹਾਂ ਨੇ ਇਸ ਨੂੰ ਇੱਕ ਹਾਦਸਾ ਦਰਸਾ ਕੇ ਕਾਰ ਨੂੰ ਖੇਤਾਂ ਵਿੱਚ ਧੱਕ ਦਿੱਤਾ ਹੋਵੇਗਾ।

ਅਸਿਸਟੈਂਟ ਕਮਿਸ਼ਨਰ ਪੁਲਿਸ (ਪੱਛਮੀ) ਗੁਰਪ੍ਰੀਤ ਸਿੰਘ ਨੇ ਸੰਪਰਕ ਕੀਤੇ ਜਾਣ `ਤੇ ਦੱਸਿਆ ਕਿ ਮੁਢਲੀ ਨਜ਼ਰੇ ਤਾਂ ਇਹ ਸਿਰਫ਼ ਇੱਕ ਸੜਕ ਹਾਦਸਾ ਹੀ ਜਾਪਦਾ ਹੈ ਕਿਉਂਕਿ ਪਿੰਡ ਦੇ ਕੁਝ ਚਸ਼ਮਦੀਦ ਵਸਨੀਕਾਂ ਨੇ ਦੱਸਿਆ ਕਿ ਕਾਰ ਉਨ੍ਹਾਂ ਦੇ ਸਾਹਮਣੇ ਕੁਝ ਦਰੱਖ਼ਤਾਂ ਨਾਲ ਟਕਰਾਉਂਦੀ ਹੋਈ ਪਲਟ ਗਈ ਸੀ ਪਰ ਫਿਰ ਵੀ ਸੋਨੀਆ ਦੇ ਕਹਿਣ `ਤੇ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਤਲ ਦੇ ਦ੍ਰਿਸ਼ਟੀਕੋਣ ਤੋਂ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟ-ਮਾਰਟਮ ਤੋਂ ਬਾਅਦ ਸਾਰਾ ਮਾਮਲਾ ਸਪੱਸ਼ਟ ਹੋ ਜਾਵੇਗਾ।

ਇਹ ਖ਼ਬਰ ਲਿਖੇ ਜਾਣ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ। ਪੁਲਿਸ ਅਨੁਸਾਰ ਮ੍ਰਿਤਕ ਦੇ ਦੋਵੇਂ ਦੋਸਤਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ ਤੇ ਉਸ ਤੋਂ ਬਾਅਦ ਹੀ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ludhiana uber driver died