ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਸਰਕਾਰ ਦੇ ਬਾਵਜੂਦ ਪੰਜਾਬ `ਚ ‘ਭਾਰਤ ਬੰਦ` ਨੂੰ ਮਿਲਿਆ ਮੱਠਾ ਹੁੰਗਾਰਾ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕਾਂਗਰਸੀ ਆਗੂ ਜਲੰਧਰ `ਚ ਰੋਸ ਮਾਰਚ ਦੌਰਾਨ

ਤੇਲ ਕੀਮਤਾਂ `ਚ ਅਥਾਹ ਵਾਧੇ ਵਿਰੁੱਧ ਅੱਜ ਕਾਂਗਰਸ ਦੀ ਅਗਵਾਈ ਹੇਠਲੀਆਂ ਵਿਰੋਧੀ ਪਾਰਟੀਆਂ ਵੱਲੋਂ ਦਿੱਤੇ ‘ਭਾਰਤ ਬੰਦ` ਦੇ ਸੱਦੇ ਨੂੰ ਪੰਜਾਬ `ਚ ਕੋਈ ਬਹੁਤਾ ਹੁੰਗਾਰਾ ਨਾ ਮਿਲ ਸਕਿਆ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਬਹੁਤੀਆਂ ਥਾਵਾਂ `ਤੇ ਇਹ ਹੁੰਗਾਰਾ ਮੱਠਾ ਜਿਹਾ ਹੀ ਵਿਖਾਈ ਦਿੱਤਾ।


ਕਾਂਗਰਸ ਵੱਲੋਂ ਅੱਜ ਪੰਜਾਬ `ਚ ਅਨੇਕ ਥਾਵਾਂ `ਤੇ ਰੋਸ ਮੁਜ਼ਾਹਰੇ ਕੀਤੇ ਗਏ। ਇਸ ਦੇ ਬਾਵਜੂਦ ਸੂਬੇ `ਚ ਬਹੁਤੀਆਂ ਥਾਵਾਂ `ਤੇ ਦੁਕਾਨਾਂ ਤੇ ਬਾਜ਼ਾਰ ਖੁੱਲ੍ਹੇ ਵਿਖਾਈ ਦਿੱਤੇ। ਸਰਕਾਰ ਨੇ ਆਪਣੇ ਦਫ਼ਤਰਾਂ, ਵਿਦਿਅਕ ਅਦਾਰਿਆਂ ਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੋਇਆ ਸੀ। ਸੂਬੇ `ਚ ਕਿਸੇ ਵੀ ਥਾਂ ਤੋਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਕੋਈ ਖ਼ਬਰ ਨਹੀ਼ ਮਿਲੀ।


ਜਲੰਧਰ
ਜਲੰਧਰ ਜਿ਼ਲ੍ਹੇ `ਚ ਬੰਦ ਨੂੰ ਅੰਸ਼ਕ ਜਿਹਾ ਹੁੰਗਾਰਾ ਮਿਲਿਆ, ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਰੋਸ ਮਾਰਚ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਖਿ਼ਲਾਫ਼ ਨਾਅਰੇ ਲਾਏ ਗਏ। ਸ੍ਰੀ ਜਾਖੜ ਨਾਲ ਮੌਜੂਦ ਜਲੰਧਰ ਦੇ ਐੱਮਪੀ ਸੰਤੋਖ ਚੌਧਰੀ ਤੇ ਹੋਰ ਕਾਂਗਰਸੀ ਆਗੂ ਦੁਕਾਨਦਾਰਾਂ ਨੂੰ ਆਪਣੇ ਸ਼ਟਰ ਸੁੱਟਣ ਦੀਆਂ ਬੇਨਤੀਆਂ ਕਰਦੇ ਵੇਖੇ ਗਏ। ਮਾਈ ਹੀਰਾਂ ਗੇਟ ਨੂੰ ਛੱਡ ਕੇ ਬਾਕੀ ਥਾਵਾਂ `ਤੇ ਜਿ਼ਆਦਾਤਰ ਬਾਜ਼ਾਰ ਖੁੱਲ੍ਹੇ ਰਹੇ। ਬੈਂਕਾਂ ਤੇ ਹੋਰ ਵਪਾਰਕ ਅਦਾਰਿਆਂ `ਚ ਕੰਮ ਆਮ ਦਿਨਾਂ ਵਾਂਗ ਹੁੰਦਾ ਰਿਹਾ।


ਸ੍ਰੀ ਜਾਖੜ ਨੇ ਇਸ ਮੌਕੇ ਆਖਿਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਵਧਦੀਆਂ ਜਾ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਬਹੁਤ ਬੁਰੀ ਤਰ੍ਹਾਂ ਪਿਸ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੀਆਂ ਅੱਖਾਂ ਮੀਟੀ ਬੈਠੀ ਹੈ। ਉਨ੍ਹਾਂ ਕਿਹਾ ਕਿ ਸੂਬੇ `ਚ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਹਾਲੇ ਤੱਕ ਇੱਕ ਵਾਰ ਵੀ ਵੈਟ ਨਹੀਂ ਵਧਾਇਆ। ਇਸ ਸੂਬਾਈ ਟੈਕਸ ਦੀ ਦਰ ਵਿੱਚ ਪਿਛਲੀ ਸਰਕਾਰ ਨੇ ਹੀ ਵਾਧਾ ਕੀਤਾ ਸੀ।


ਅੰਮ੍ਰਿਤਸਰ
ਗੁਰੂ ਕੀ ਨਗਰੀ ਅੰਮ੍ਰਿਤਸਰ `ਚ ਬੰਦ ਨੁੰ ਬਹੁਤ ਮਾਮੂਲੀ ਹੁੰਗਾਰਾ ਹੀ ਮਿਲ ਸਕਿਆ। ਸਾਡੇ ਪ੍ਰਾਈਵੇਟ ਦਫ਼ਤਰ, ਬੈਂਕ ਤੇ ਦੁਕਾਨਾਂ ਸਭ ਖੁੱਲ੍ਹੇ ਰਹੇ। ਜਿ਼ਲ੍ਹਾ ਕਾਂਗਰਸ ਕਮੇਟੀ ਦੇ ਕਾਰਕੁੰਨ ਤੇ ਆਗੂ ਵੀ ਪ੍ਰਕਾਸ਼ ਪੁਰਬ ਦੇ ਜਸ਼ਨਾਂ ਕਾਰਨ ਛੇਤੀ ਕਿਤੇ ਵਿਖਾਈ ਨਹੀਂ ਦਿੱਤੇ।


ਖੱਬੀਆਂ ਪਾਰਟੀਆਂ ਦੇ ਕਾਰਕੁੰਨਾਂ ਨੇ ਤੇਲ ਕੀਮਤਾਂ `ਚ ਵਾਧੇ ਵਿਰੁੱਧ ਭੰਡਾਰੀ ਪੁਲ਼ `ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

 

ਤਰਨ ਤਾਰਨ

ਤਰਨ ਤਾਰਨ ਜਿ਼ਲ੍ਹੇ `ਚ ਰੋਸ ਮਾਰਚ ਕੱਢੇ ਗਏ। ਕੁਝ ਨਿਜੀ ਸੰਸਥਾਨਾਂ, ਦੁਕਾਨਾਂ ਤੇ ਬਾਜ਼ਾਰਾਂ ਨੂੰ ਛੱਡ ਕੇ ਬਹੁਤੇ ਬਾਜ਼ਾਰ ਖੁੱਲ੍ਹੇ ਹੀ ਰਹੇ।


ਬਠਿੰਡਾ
ਬਠਿੰਡਾ `ਚ ਵੀ ਬੰਦ ਦੇ ਸੱਦੇ ਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਮਿਲ ਸਕਿਆ। ਜਿ਼ਆਦਾਤਰ ਵਪਾਰਕ ਸੰਸਥਾਨ ਖੁੱਲ੍ਹੇ ਹੀ ਰਹੇ। ਉਂਝ ਧੋਬੀ ਬਾਜ਼ਾਰ ਤੇ ਅਮਰੀਕ ਸਿੰਘ ਰੋਡ ਲਾਗਲੇ ਬਾਜ਼ਾਰਾਂ `ਚ ਦੁਕਾਨਾਂ ਕੁਝ ਚਿਰ ਬੰਦ ਰਹੀਆਂ। ਕਾਂਗਰਸ ਤੋਂ ਇਲਾਵਾ ਸੀਪੀਆਈ, ਸੀਪੀਐੱਮ ਤੇ ਸੀਪੀਆਈ ਐਮ-ਐੱਲ (ਲਿਬਰੇਸ਼ਨ) ਸਮੇਤ ਖੱਬੀਆਂ ਪਾਰਟੀਆਂ ਦੇ ਕਾਰਕੁੰਨਾਂ ਨੇ ਵੱਖੋ-ਵੱਖਰੇ ਰੋਸ ਮੁਜ਼ਾਹਰੇ ਕੀਤੇ। ਕਾਂਗਰਸ ਦੇ ਸਮਰਥਕ ਸਦਭਾਵਨਾ ਚੌਕ `ਤੇ ਇਕੱਠੇ ਹੋਏ ਅਤੇ ਸ਼ਹਿਰ ਦੇ ਰੋਸ ਮਾਰਚ `ਚ ਭਾਗ ਲਿਆ।


ਹੁਸਿ਼ਆਰਪੁਰ
ਹੁਸਿ਼ਆਰਪੁਰ ਜਿ਼ਲ੍ਹੇ `ਚ ਬੰਦ ਨੂੰ ਅੰਸ਼ਕ ਹੁੰਗਾਰਾ ਹੀ ਮਿਲ ਸਕਿਆ, ਜਿੱਥੇ ਕੇਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਾਂਗਰਸੀ ਰੋਸ ਮਾਰਚ ਦੀ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਤੇਲ ਕੀਮਤਾਂ `ਚ ਲਗਾਤਾਰ ਵਾਧੇ ਨੇ ਆਮ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਤੇ ਅਸੀਂ ਉਨ੍ਹਾਂ ਦੇ ਹਿਤਾਂ ਨੁੰ ਧਿਆਨ `ਚ ਰੱਖਦਿਆਂ ਹੀ ਇਹ ਰੋਸ ਮੁਜ਼ਾਹਰੇ ਕਰ ਰਹੇ ਹਾਂ।


ਚੱਬੇਵਾਲ `ਚ ਵਿਧਾਇਕ ਰਾਜ ਕੁਮਾਰ ਦੀ ਅਗਵਾਈ ਹੇਠ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।


ਗੁਰਦਾਸਪੁਰ
ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਇੱਥੇ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ ਅਤੇ ਕਾਂਗਰਸ ਸਮਰਥਕ ਬਾਜ਼ਾਰਾਂ `ਚ ਦੁਕਾਨਦਾਰਾਂ ਨੂੰ ਬੰਦ ਵਿੱਚ ਸਾਥ ਦੇਣ ਦੀਆਂ ਅਪੀਲਾਂ ਤੇ ਬੇਨਤੀਆਂ ਕਰਦੇ ਵੇਖੇ ਗਏ। ਦੁਕਾਨਾਂ ਕੁਝ ਚਿਰ ਜ਼ਰੂਰ ਬੰਦ ਰਹੀਆਂ ਪਰ ਬਾਅਦ ਦੁਪਹਿਰ ਉਹ ਸਭ ਖੁੱਲ੍ਹ ਗਈਆਂ।


ਲੁਧਿਆਣਾ
ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕਾਂਗਰਸੀ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਦੇ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ। ਉਨ੍ਹਾਂ ਘੰਟਾ ਘਰ ਚੌਕ `ਚ ਇੱਕ ਰਿਕਸ਼ਾ ਉੱਤੇ ਸ਼ਹਿਰ `ਚ ਰੋਸ ਮਾਰਚ ਕੀਤਾ ਅਤੇ ਤੇਲ ਕੀਮਤਾਂ `ਚ ਨਿਰੰਤਰ ਵਾਧੇ ਲਈ ਭਾਜਪਾ ਸਰਕਾਰ ਦੀ ਨਿਖੇਧੀ ਕੀਤੀ।


ਪਟਿਆਲਾ
ਇੱਥੇ ਕੈਬਿਨੇਟ ਮੰਤਰੀ ਸਾਧੂ ਸਿੰਘ ਨੇ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lukewarm response to India Bandh in Punjab