ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਬੀ ਦੀ ਬੀਮਾਰੀ ਦਾ ਪਤਾ ਸਿਰਫ 2 ਘੰਟਿਆਂ ’ਚ ਲਗਾਵੇਗੀ ਮਸ਼ੀਨ: ਸਿੱਧੂ

ਟੀ.ਬੀ. ਰੋਗ (ਤਪਦਿਕ ਰੋਗ) ਦੇ ਖਾਤਮੇ ਦਾ ਇਕੋ ਇਕੋ ਹੱਲ ਹੈ ਕਿ ਇਸ ਦੀ ਜਲ਼ਦ ਪਛਾਣ ਕਰਕੇ ਮਰੀਜ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ ਪੰਜਾਬ ਭਰ ਟੀ.ਬੀ. ਦੀ ਟੈਸਟਿੰਗ ਪ੍ਰਕਿਰਿਆ ਨੂੰ ਤੇਜ਼ੀ ਪ੍ਰਦਾਨ ਕਰਨ ਲਈ, ਸਿਹਤ ਵਿਭਾਗ ਵੱਲੋਂ ਜ਼ਿਆਦਾ ਵਰਕਲੋਡ ਵਾਲੇ ਜ਼ਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਖੇ 29 ਸੀ.ਬੀ.-ਐਨ...ਟੀ. (ਨਾਟ) ਮਸ਼ੀਨਾਂ ਲਗਾਈਆਂ ਗਈਆਂ ਹਨ

 

ਇਸ ਅਤਿ ਆਧੁਨਿਕ ਮਸ਼ੀਨ ਵਿਚ ਮਹਿਜ਼ 2 ਘੰਟੇ ਦੇ ਸਮੇਂ ਅੰਦਰ ਹੀ ਟੀ.ਬੀ. ਦਾ ਪਤਾ ਲਗਾਉਣ ਦੀ ਸਮਰੱਥਾ ਹੈ ਅਤੇ ਇਹ ਐਂਟੀ ਟੀ.ਬੀ. ਡਰੱਗ ਪ੍ਰਤੀ ਰੋਧਕ ਹੋਣ ਦਾ ਪਤਾ ਵੀ ਲਗਾਉਂਦੀ ਹੈ ਉਕਤ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ . ਬਲਬੀਰ ਸਿੰਘ ਸਿੱਧੂ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਕੀਤਾ

 

ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 2025 ਤੱਕ ਪੰਜਾਬ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਉਹਨਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਟੀ.ਬੀ. ਤੋਂ ਪ੍ਰਭਾਵਤ ਅਣਜਾਣ ਮਰੀਜਾਂ ਦਾ ਪਤਾ ਲਗਾਉਣ ਲਈ ਇਕ ਨਵੀਂ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ ਤਾਂ ਜੋ ਮਰੀਜਾਂ ਨੂੰ ਮੁੱਢਲੇ ਪੜਾਅ 'ਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ

 

ਉਹਨਾਂ ਦੱਸਿਆ ਕਿ ਸੀ.ਬੀ.-ਐਨ...ਟੀ. (ਨਾਟ) ਮਸ਼ੀਨਾਂ ਟੀ.ਬੀ. ਦੇ ਮਰੀਜਾਂ ਦੇ ਇਲਾਜ ਲਈ ਕਾਫੀ ਸਹਾਇਕ ਸਿੱਧ ਹੋ ਰਹੀਆਂ ਹਨ ਅਤੇ ਸਾਲ 2019 ਦੌਰਾਨ ਸਫਲ ਇਲਾਜ ਲਈ ਇਹਨਾਂ ਮਸ਼ੀਨਾਂ ਨਾਲ 22,272 ਸ਼ੱਕੀ ਮਰੀਜਾਂ ਦਾ ਟੈਸਟ ਕੀਤਾ ਗਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Machine to detect TB disease in only 2 hours: Sidhu