ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਜੇਲ੍ਹ ’ਚੋਂ 3 ਕੈਦੀਆਂ ਦੀ ਫ਼ਰਾਰੀ ਦੀ ਹੋਵੇਗੀ ਮੈਜਿਸਟ੍ਰੇਟੀ ਜਾਂਚ

ਅੰਮ੍ਰਿਤਸਰ ਜੇਲ੍ਹ ’ਚੋਂ 3 ਕੈਦੀਆਂ ਦੀ ਫ਼ਰਾਰੀ ਦੀ ਹੋਵੇਗੀ ਮੈਜਿਸਟ੍ਰੇਟੀ ਜਾਂਚ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚੋਂ 3 ਕੈਦੀਆਂ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਵਿਸ਼ਾਲ ਕੁਮਾਰ ਦੇ ਫਰ਼ਾਰ ਹੋਣ ਦੀ ਘਟਨਾ ਦੀ ਮੈਜਿਸਟ੍ਰੇਟ ਤੋਂ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਨਾਲ ਹੀ ਜੇਲ੍ਹ ਦੀ ਸੁਰੱਖਿਆ ਵਿੱਚ ਲਾਪਰਵਾਹੀ ਤੇ ਕੋਤਾਹੀ ਲਈ ਜ਼ਿੰਮੇਵਾਰ ਮੁਲਾਜ਼ਮਾਂ ਤੇ ਸੁਰੱਖਿਆ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਵੀ ਦਿੱਤੇ ਹਨ।

 

 

ਅੰਮ੍ਰਿਤਸਰ ਦੀ ਜੇਲ੍ਹ ’ਚੋਂ 3 ਕੈਦੀਆਂ ਦੀ ਫ਼ਰਾਰੀ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਇਸੇ ਘਟਨਾ ਤੋਂ ਬਾਅਦ ਉਨ੍ਹਾਂ ADGP (ਜੇਲ੍ਹਾਂ) ਨੂੰ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਵਿੱਚ ਹੋਰ ਚੌਕਸੀ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ।

 

 

ਹੁਣ ਇਹ ਵੀ ਪਤਾ ਲੱਗਾ ਹੈ ਕਿ ਤਿੰਨ ਕੈਦੀਆਂ ਦੇ ਫ਼ਰਾਰ ਹੋ ਜਾਣ ਬਾਰੇ ਅੱਜ ਜੇਲ੍ਹ ਦੇ ਅਧਿਕਾਰੀਆਂ ਨੁੰ ਤੜਕੇ 3:20 ਵਜੇ ਪਤਾ ਲੱਗਾ ਪਰ ਕੈਦੀ ਤਾਂ ਉਸ ਤੋਂ ਦੋ ਘੰਟੇ ਪਹਿਲਾਂ ਹੀ ਆਪਣੀ ਬੈਰਕ ਤੋੜ ਕੇ ਫ਼ਰਾਰ ਹੋ ਚੁੱਕੇ ਸਨ। ਜੇਲ੍ਹ ਦੇ CCTV ਕੈਮਰੇ ਦੀ ਫ਼ੁਟੇਜ ਮੁਤਾਬਕ ਕੈਦੀ ਜੇਲ੍ਹ ਦੀ ਕੰਧ ਟੱਪ ਕੇ ਫਰ਼ਾਰ ਹੋਏ ਹਨ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਹੋਵੇਗੀ ਤੇ ਸੁਰੱਖਿਆ ਚੌਕਸੀ ਹੋਰ ਜ਼ਿਆਦਾ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਹੀ ਨਹੀਂ, ਸਗੋਂ ਸੂਬੇ ’ਚ ਹੁਣ ਹਰ ਥਾਈਂ ਸੁਰੱਖਿਆ ਵਧਾਈ ਜਾਵੇਗੀ।

 

 

ਜੇਲ੍ਹ ਦੇ ਗਾਰਡਾਂ ਨੂੰ ਹੋਰ ਕੈਦੀਆਂ ਨੇ ਦੱਸਿਆ ਕਿ ਤਿੰਨ ਜਣੇ ਫ਼ਰਾਰ ਹੋ ਗਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਏ ਕੈਦੀਆਂ ਵਿੱਚੋਂ ਇੱਕ ਕੈਦੀ ਜੇਲ੍ਹ ’ਚ ਹੀ ਮੌਜੂਦ ਇੱਕ ਹੋਰ ਕੈਦੀ ਦਾ ਭਰਾ ਹੈ। ਉਨ੍ਹਾਂ ਨੂੰ ਫ਼ਰਾਰ ਹੋਣ ਲਈ ਬਾਹਰੋਂ ਕਿਤੋਂ ਮਦਦ ਨਹੀਂ ਮਿਲੀ।

 

 

ਪੰਜਾਬ ਦੇ DGP ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਕੈਦੀਆਂ ਨੇ ਬੈਰਕ ਦੀਆਂ 10 ਇੱਟਾਂ ਉਖਾੜ ਕੇ ਬਾਹਰ ਨਿੱਕਲਣ ਲਈ ਰਾਹ ਬਣਾਇਆ। ਫਿਰ ਉਹ ਇੱਕ ਦੂਜੇ ’ਤੇ ਚੜ੍ਹ ਕੇ ਜੇਲ੍ਹ ਦੀ 16 ਫ਼ੁੱਟ ਉੱਚੀ ਅੰਦਰੂਨੀ ਤੇ ਫਿਰ ਬਾਹਰਲੀ 21 ਫ਼ੁੱਟ ਉੱਚੀ ਕੰਧ ਟੱਪ ਗਏ।

 

 

ਕੈਦੀਆਂ ਨੇ ਸਟੀਲ ਦੀ ਇੱਕ ਛੜ ਤੇ ਗੱਦੇ ਦੇ ਕਵਰ ਨੂੰ ਜੋੜ ਕੇ ਪੌੜੀ ਬਣਾਈ ਤੇ ਉਸ ਦੀ ਮਦਦ ਨਾਲ ਉੱਥੋਂ ਨਿੱਕਲ ਗਏ।

 

 

ਵਿਸ਼ਾਲ ਦਾ ਭਰਾ ਗੌਰਵ ਵੀ ਉਸੇ ਬੈਰਕ ’ਚ ਹੀ ਕੈਦ ਸਸੀ ਪਰ ਉਸ ਨੇ ਜੇਲ੍ਹ ’ਚੋਂ ਫ਼ਰਾਰ ਨਾ ਹੋਣ ਦਾ ਫ਼ੈਸਲਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Magisterial Investigation to be done of 3 inmates escape from Amritsar Jail