ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਜਿਸਟ੍ਰੇਟੀ ਜਾਂਚ ਨੇ ਅੜੁੰਗਿਆ ਜੈਤੋ ਦੇ ਸਾਬਕਾ ਐੱਸਐੱਚਓ ਨੂੰ

ਜੈਤੋ ਦੇ ਸਾਬਕਾ ਐੱਸਐੱਚਓ ਗੁਰਮੀਤ ਸਿੰਘ

ਇੱਕ ਮੈਜਿਸਟ੍ਰੇਟੀ ਜਾਂਚ ਤੋਂ ਬਾਅਦ ਜੈਤੋ ਦੇ ਸਾਬਕਾ ਐੱਸਐੱਚਓ ਗੁਰਮੀਤ ਸਿੰਘ ਨੂੰ ਇੱਕ ਲੜਕੀ ਸਮੇਤ ਚਾਰ ਵਿਦਿਆਰਥੀਆਂ ਨੂੰ ਗ਼ੈਰ-ਕਾਨੂੰਨੀ ਹਿਰਾਸਤ `ਚ ਰੱਖਣ ਦਾ ਦੋਸ਼ੀ ਪਾਇਆ ਗਿਆ ਹੈ। ਜਾਂਚ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਇਸ ਪੁਲਿਸ ਅਧਿਕਾਰੀ ਨੇ ਉਨ੍ਹਾਂ ਨਾਲ ਦੁਰਵਿਹਾਰ ਵੀ ਕੀਤਾ ਸੀ।


ਇੰਸਪੈਕਟਰ ਗੁਰਮੀਤ ਸਿੰਘ ਨੇ ਨੈਤਿਕਤਾ ਦੇ ਆਧਾਰ `ਤੇ ਆਪਣੀ ਤਰਫ਼ੋਂ ਕਾਰਵਾਈ ਕਰਦਿਆਂ ਤਿੰਨ ਵਿਦਿਆਰਥੀਆਂ ਨੂੰ ਇਸੇ ਵਰ੍ਹੇ 12 ਜਨਵਰੀ ਨੂੰ ਤਿੰੜ ਵਿਦਿਆਰਥੀਆਂ ਨੂੰ ਹਿਰਾਸਤ `ਚ ਲਿਆ ਸੀ। ਉਸ ਤੋਂ ਬਾਅਦ ਘਟਨਾਵਾਂ ਦਾ ਸਿਲਸਿਲਾ ਕੁਝ ਅਜਿਹਾ ਚੱਲਿਆ ਕਿ 29 ਜਨਵਰੀ ਨੂੰ ਇੱਕ ਡੀਅੇੱਸਪੀ ਸਮੇਤ ਦੋ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ।


ਇਹ ਸਭ 12 ਜਨਵਰੀ ਨੂੰ ਸ਼ੁਰੂ ਹੋਇਆ ਸੀ, ਜਦੋਂ ਜੈਤੂ ਸਥਿਤ ਯੂਨੀਵਰਸਿਟੀ ਕਾਲਜ ਦੇ ਤਿੰਨ ਵਿਦਿਆਰਥੀਆਂ, ਜਿਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਸੀ, ਨੂੰ ਇੰਸਪੈਕਟਰ ਗੁਰਮੀਤ ਸਿੰਘ ਵੱਲੋਂ ਕਥਿਤ ਤੌਰ `ਤੇ ਬੱਸ ਅੱਡੇ ਤੋਂ ਚੁੱਕ ਲਿਆ ਗਿਆ ਸੀ। ਉਨ੍ਹਾਂ ਨੂੰ ਹਿਰਾਸਤ `ਚ ਲੈਣ ਦਾ ਕਾਰਨ ਇੰਸਪੈਕਟਰ ਨੇ ਇਹੋ ਦੱਸਿਆ ਸੀ ਕਿ ‘‘ਉਹ ਸਾਰੇ ਉੱਥੇ ਗੜਬੜੀ ਫੈਲਾ ਰਹੇ ਸਨ, ਜਿਸ ਕਾਰਨ ਹੋਰਨਾਂ ਲੋਕਾਂ ਨੂੰ ਪਰੇਸ਼ਾਲੀ ਹੋ ਰਹੀ ਸੀ``। ਇਸੇ ਲਈ ਉਨ੍ਹਾਂ ਨੂੰ ਪੁਲਿਸ ਥਾਣੇ ਲਿਜਾਂਦਾ ਗਿਆ ਸੀ। ਵਿਦਿਆਰਥੀਆਂ ਨੇ ਸਿ਼ਕਾਇਤ ਕੀਤੀ ਸੀ ਕਿ ਪੁਲਿਸ ਅਧਿਕਾਰੀ ਨੈਤਿਕਤਾ ਦੇ ਨਾਂਅ `ਤੇ ਆਪਣੇ ਵੱਲੋਂ ਕੁਝ ਗੱਲਾਂ ਉਨ੍ਹਾਂ `ਤੇ ਠੋਸ ਰਹੇ ਹਨੵ। ਇਸੇ ਕਾਰਨ ਵਿਦਿਆਰਥੀ ਯੂਨੀਅਨਾਂ ਨੇ ਐੱਸਐੱਚਓ ਖਿ਼ਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ।


ਉਸ ਘਟਨਾ ਦੇ ਦੋ ਹਫ਼ਤਿਆਂ ਬਾਅਦ, 29 ਜਨਵਰੀ ਨੂੰ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਕਾਲਜ ਅੱਗੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਸਨ। ਤਦ ਉੱਥੇ ਮੁਜ਼ਾਹਰੇ ਦੌਰਾਨ ਹੀ ਡੀਐੱਸਪੀ ਬਲਜਿੰਦਰ ਸਿੰਘ ਸੰਧੂ ਨੇ ਆਪਣੇ ਸਿਰ `ਚ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ। ਉਹ ਗੋਲ਼ੀ ਉਨ੍ਹਾਂ ਦੇ ਸਿਰ `ਚੋਂ ਦੂਜੇ ਪਾਸੇ ਦੀ ਲੰਘਦੀ ਹੋਈ ਕੋਲ ਖੜ੍ਹੇ ਇੱਕ ਹੋਰ ਕਾਂਸਟੇਬਲ ਨੂੰ ਵੀ ਜ਼ਖ਼ਮੀ ਕਰ ਗਈ ਸੀ। ਉਸ ਦੀ ਵੀ ਬਾਅਦ `ਚ ਮੌਤ ਹੋ ਗਈ ਸੀ।


ਫਿਰ ਫ਼ਰੀਦਕੋਟ ਦੇ ਅਸਿਸਟੈਂਟ ਕਮਿਸ਼ਨਰ (ਸਿ਼ਕਾਇਤਾਂ) ਜਗਦੀਸ਼ ਜੌਹਲ ਨੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਸੀ। ਉਨ੍ਹਾਂ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ ਨੂੰ ਸੌਂਪੀ ਸੀ। ਉਹੀ ਰਿਪੋਰਟ ਅਗਲੇਰੀ ਕਾਰਵਾਈ ਲਹੀ ਐੱਸਐੱਸਪੀ ਨੂੰ ਭੇਜੀ ਗਈ ਸੀ।

ਉਸ ਦੀ ਰਿਪੋਰਟ ਦੀ ਕਾਪੀ ‘ਹਿੰਦੁਸਤਾਨ ਟਾਈਮਜ਼` `ਚ ਮੌਜੁਦ ਹੈ। ਉਸ ਵਿੱਚ ਕਿਹਾ ਗਿਆ ਹੈ ਕਿ 29 ਜਨਵਰੀ ਨੂੰ ਵਾਪਰੀ ਘਟਨਾ, ਜਿਸ ਵਿੱਚ ਸੰਧੂ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ, ਤੋਂ ਬਚਾਅ ਕੀਤਾ ਜਾ ਸਕਦਾ ਸੀ। ਰਿਪੋਰਟ ਅਨੁਸਾਰ ਗੁਰਮੀਤ ਸਿੰਘ ਨੇ ਤਦ ਸੰਧੂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਸੀ ਅਤੇ ਸੁਪਰੀਮ ਕੋਰਟ ਦੀ ਉਸ ਹਦਾਇਤ ਦੀ ਵੀ ਉਲੰਘਣਾ ਕੀਤੀ ਸੀ, ਜਿਸ ਅਨੁਸਾਰ ਇੱਕ ਔਰਤ ਨੂੰ ਸਿਰਫ਼ ਉਸ ਹਾਲਤ ਵਿੱਚ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਜੋ ਕੋਈ ਮਹਿਲਾ ਕਾਂਸਟੇਬਲ ਨਾਲ ਹੋਵੇ।


ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਇੰਸਪੈਕਟਰ ਗੁਰਮੀਤ ਸਿੰਘ ਦੇ ਬਿਆਨਾਂ ਵਿੱਚ ਕੁਝ ਆਪਾ-ਵਿਰੋਧ ਸਨ ਕਿਉਂਕਿ ਉਨ੍ਹਾਂ ਆਪਣੇ `ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੈਤਿਕਤਾ ਦੇ ਆਧਾਰ `ਤੇ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਸੀ ਤੇ ਨਾ ਹੀ ਕਿਸੇ ਨੂੰ ਹਿਰਾਸਤ ਵਿੱਚ ਲਿਆ ਸੀ। ਉਸ ਰਿਪੋਰਟ `ਚ ਕਿਹਾ ਗਿਆ ਹੈ ਕਿ - ‘ਜੇ ਉਸ ਨੇ ਕੁਝ ਗ਼ਲਤ ਨਹੀਂ ਕੀਤਾ ਸੀ, ਤਾਂ ਫਿਰ ਉਸ ਨੂੰ ਜਨਤਕ ਤੌਰ `ਤੇ ਮੁਆਫ਼ੀ ਕਿਉਂ ਮੰਗਣੀ ਪਈ ਸੀ?`


ਐੱਸਐੱਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਸ ਪੁਲਿਸ ਅਧਿਕਾਰੀ ਖਿ਼ਲਾਫ਼ ਹੁਣ ਇਸੇ ਜਾਂਚ ਰਿਪੋਰਟ ਦੇ ਆਧਾਰ `ਤੇ ਕਾਰਵਾਈ ਹੋਵੇਗੀ।


24 ਅਪ੍ਰੈਲ ਨੂੰ ਐੱਸਐੱਸਪੀ ਨੇ ਗਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਇੱਕ ਅਜਿਹੀ ਵਿਡੀਓ ਸੋਸ਼ਲ ਮੀਡੀਆ `ਤੇ ਅਪਲੋਡ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨੈਤਿਕਤਾ ਦੇ ਆਧਾਰ `ਤੇ ਕੀਤੀ ਪੁਲਿਸ ਕਾਰਵਾਈ ਨੂੰ ਦਰੁਸਤ ਠਹਿਰਾਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Magistrate probe indicts Jaitu former SHO