ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਧੂਮਧਾਮ ਨਾਲ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ

ਦੇਸ਼ ਭਰ 'ਚ ਅੱਜ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸਥਿਤ ਸ਼ਿਵ ਮੰਦਰਾਂ 'ਚ ਅੱਜ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਬੇਲ ਪੱਤਰ, ਭੰਗ- ਧਤੂਰਾ ਤੇ ਫਲ਼-ਫੁੱਲ ਦੇ ਨਾਲ ਮੰਦਰਾਂ 'ਚ ਪੁੱਜੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕੀਤੀ।

 

 

ਮਹਾਸਿਵਰਾਤਰੀ ਦਾ ਵਰਤ ਰੱਖਣ ਵਾਲੇ ਸ਼ਰਧਾਲੂ ਸ਼ਾਮ 6.15 ਤੋਂ ਚਾਰ ਪਹਿਰ ਦੀ ਪੂਜਾ ਕਰਨਗੇ, ਜਿਸ ਲਈ ਮੰਦਰਾਂ 'ਚ ਖ਼ਾਸ ਤਿਆਰੀ ਕੀਤੀ ਗਈ ਹੈ। ਮਾਨਤਾ ਹੈ ਕਿ ਇਸ ਦਿਨ ਸ਼ਿਵਲਿੰਗ 'ਤੇ ਜਲ, ਦੁੱਧ, ਬੇਲਪੱਤਰ, ਬੇਰ ਤੇ ਭੰਗ ਚੜ੍ਹਾਉਣ ਨਾਲ ਭਗਤਾਂ ਦੀਆਂ ਸਾਰੀਆਂ ਆਸਾਂ-ਮੁਰਾਦਾਂ ਪੂਰਨ ਹੁੰਦੀਆਂ ਹਨ ਤੇ ਮਹਾਦੇਵ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ। 

 


 

ਸ਼ਿਵਰਾਤਰੀ ਮੌਕੇ ਦੇਰ ਰਾਤ ਵੱਖ-ਵੱਖ ਸ਼ਹਿਰਾਂ 'ਚ ਭੋਲੇ ਦੀ ਬਰਾਤ ਸਜਾਈ ਗਈ, ਜਿਸ 'ਚ ਵਡੀ ਗਿਣਤੀ 'ਚ ਸ਼ਿਵ ਭਗਤਾਂ ਨੇ ਹਿੱਸਾ ਲਿਆ ਅਤੇ ਨੱਚ ਟੱਪ ਕੇ ਖ਼ੁਸ਼ੀ ਮਨਾਈ। ਇਸ ਮੌਕੇ ਸ਼ਹਿਰ ਦੇ ਸਾਰੇ ਮੰਦਰ ਫੁੱਲਾਂ ਅਤੇ ਦੀਪ ਮਾਲਾਵਾਂ ਨਾਲ ਸਜਾਏ ਗਏ ਸਨ। ਕਲਾਕਾਰਾਂ ਵਲੋਂ ਸ਼ਿਵ ਦੇ ਭਜਨ ਗਾਏ ਗਏ। ਥਾਂ-ਥਾਂ ਸੜਕਾਂ 'ਤੇ ਭੋਲੇ ਦੇ ਨਾਂ ਦੇ ਲੰਗਰ ਲੋਕਾਂ ਵਲੋਂ ਲਾਏ ਗਏ ਸਨ।

 

ਤਸਵੀਰਾਂ - ਸਮੀਰ ਸਹਿਗਲ

 

 


 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maha Shivratri Celebrated with fervour in Punjab