ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਸਾਬਕਾ ਫੌਜੀਆਂ ਨੇ ਖਾਸ ਮੌਕੇ ਕੱਟਿਆ ਕੇਕ

ਮਹਾਰ ਰੈਜ਼ੀਮੈਂਟ ਦੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਚੈਪਟਰ ਦੇ ਸਾਬਕਾ ਫੌਜੀ ਅਫ਼ਸਰਾਂ ਨੇ ਇੱਥੇ ਡਿਫੈਂਸ ਸਰਵਿਸਿਜ਼ ਆਫ਼ੀਸਰਜ਼ ਇੰਸਟੀਚਿਊਟ ਵਿਖੇ ਰੈਜੀਮੈਂਟ ਦਾ 78ਵਾਂ ਸਥਾਪਨਾ ਦਿਵਸ ਮਨਾਇਆ


ਸਭ ਤੋਂ ਸੀਨੀਅਰ ਸਾਬਕਾ ਫੌਜੀ ਅਫ਼ਸਰ 93 ਸਾਲਾ ਲੈਫਟੀਨੈਂਟ ਕਰਨਲ ਕੇ.ਐਸ.ਮਾਂਗਟ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਮਹਾਰ ਰੈਜੀਮੈਂਟ ਨੇ ਚੰਡੀਗੜ ਵਿੱਚ ਦੂਜੀ ਵਾਰ ਸਥਾਪਨਾ ਦਿਵਸ ਮਨਾਇਆ ਹੈ


ਰੈਜ਼ੀਮੈਂਟ ਨੇ ਨਵੰਬਰ, 2017 ਵਿੱਚ ਸਗੌਰ (ਮੱਧ ਪ੍ਰਦੇਸ਼) ਵਿਖੇ ਰੈਜੀਮੈਂਟ ਦੀ ਪਲੈਟਿਨਮ ਜੁਬਲੀ ਮਨਾਈ ਸੀ ਜਿਸ ਵਿੱਚ ਪੰਚਕੂਲਾ, ਮੋਹਾਲੀ ਤੇ ਦਿੱਲੀ ਤੋਂ ਸਾਬਕਾ ਫੌਜੀ ਅਫ਼ਸਰ ਵੀ ਸ਼ਾਮਲ ਹੋਏ ਸਨ


ਮਹਾਰ ਰੈਜੀਮੈਂਟ ਦੀ ਸਥਾਪਨਾ 1 ਅਕਤੂਬਰ, 1941 ਨੂੰ ਬੇਲਗੌਮ ਵਿਖੇ ਹੋਈ ਸੀ ਇਹ ਰੈਜੀਮੈਂਟ 78 ਵਰਿਆਂ ਤੋਂ ਭਾਰਤੀ ਫੌਜ ਅਤੇ ਮੁਲਕ ਦੀ ਸੇਵਾ ਕਰਦੀ ਰਹੀ ਹੈ ਇਸ ਸਮੇਂ ਦੌਰਾਨ ਰੈਜੀਮੈਂਟ ਨੇ ਦੂਜੀ ਵਿਸ਼ਵ ਜੰਗ ਦੌਰਾਨ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਖਿਲਾਫ਼ ਛਿੜੀਆਂ ਸਾਰੀਆਂ ਵੱਡੀਆਂ ਜੰਗਾਂ ਵਿੱਚ ਹਿੱਸਾ ਲਿਆ

 

ਇਸ ਤੋਂ ਇਲਾਵਾ ਇਹ ਰੈਜੀਮੈਂਟ ਸੰਯੁਕਤ ਰਾਸ਼ਟਰ ਅਤੇ ਸ਼ਾਂਤੀ ਕਾਇਮ ਰੱਖਣ ਦੇ ਹੋਰ ਓਪਰੇਸ਼ਨਾਂ, ਘੁਸਪੈਠ ਨੂੰ ਰੋਕਣ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਵੀ ਸ਼ਾਮਲ ਹੋਈ  ਇਨਾਂ ਓਪਰੇਸ਼ਨਾਂ ਦੌਰਾਨ ਰੈਜੀਮੈਂਟ ਨੇ ਪਰਮਵੀਰ ਚੱਕਰ ਅਤੇ ਅਸ਼ੋਕ ਚੱਕਰ ਸਮੇਤ ਯੁੱਧ, ਥੀਏਟਰ ਅਤੇ ਬਹਾਦਰੀ ਦੇ ਬਹੁਤ ਸਾਰੇ ਐਵਾਰਡ ਹਾਸਲ ਕੀਤੇ


ਇਸ ਸਮਾਗਮ ਵਿੱਚ ਜੰਗੀ ਨਾਇਕਾਂ, ਸ਼ਹੀਦ ਸੈਨਿਕਾਂ ਦੀਆਂ ਵੀਰ ਨਾਰੀਆਂ ਅਤੇ ਬੱਚਿਆਂ ਨੂੰ ਯਾਦ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahar Regiment Chandigarh chapter veterans has celebrated its 78th Raising Day