ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਤਕਨੀਕੀ ਸਿੱਖਿਆ ਬਾਰੇ ਸਾਬਕਾ ਮੰਤਰੀ ਸ੍ਰੀ ਮਹਿੰਦਰ ਸਿੰਘ ਕੇਪੀ ਨੂੰ ਬੀਤੇ ਦਿਨੀਂ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਦੀ ਡਾਢੀ ਚਿੰਤਾ ਹੈ।
ਉਨ੍ਹਾਂ ਦੀ ਪਾਰਟੀ ਕਾਂਗਰਸ ਵਿੱਚ ਹੀ ਇਸ ਨਿਯੁਕਤੀ ਦੀ ਚਰਚਾ ਹੈ। ਸ੍ਰੀ ਕੇਪੀ ਨੂੰ ਮਿਲਿਆ ਇਹ ਅਹੁਦਾ ਕੋਈ ਬਹੁਤਾ ਵੱਡਾ ਨਹੀਂ ਹੈ ਪਰ ਫਿਰ ਵੀ ਉਹ ਆਪਣੀ ਇਸ ਨਵੀਂ ਨਿਯੁਕਤੀ ਤੋਂ ਡਾਢੇ ਖ਼ੁਸ਼ ਹਨ।
17 ਵਰ੍ਹੇ ਪਹਿਲਾਂ ਸ੍ਰੀ ਕੇਪੀ ਪੰਜਾਬ ਦੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹੁੰਦੇ ਸਨ। ਪਰ ਹੁਣ ਉਨ੍ਹਾਂ ਨੂੰ ਖ਼ੁਦ ਚੇਅਰਮੈਨ ਵਜੋਂ ਚਰਨਜੀਤ ਸਿੰਘ ਚੰਨੀ ਹੁਰਾਂ ਨੂੰ ਰਿਪੋਰਟ ਕਰਨਾ ਹੋਵੇਗਾ।
ਸ੍ਰੀ ਮਹਿੰਦਰ ਸਿੰਘ ਕੇਪੀ ਤੇ ਸ੍ਰੀ ਚੰਨੀ ਆਪਸ ਵਿੱਚ ਰਿਸ਼ਤੇਦਾਰ ਵੀ ਹਨ। ਦਰਅਸਲ, ਸ੍ਰੀ ਚੰਨੀ ਦਾ ਪਤੀਜਾ ਸ੍ਰੀ ਕੇਪੀ ਦੀ ਧੀ ਨਾਲ ਵਿਆਹਿਆ ਹੋਇਆ ਹੈ।
ਇਸੇ ਲਈ ਹੁਣ ਕਾਂਗਰਸ ਪਾਰਟੀ ਵਿੱਚ ਚਰਚਾ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਤਾਂ ਪੂਰੀ ਤਰ੍ਹਾਂ ਦੋ ਰਿਸ਼ਤੇਦਾਰਾਂ ਕੋਲ ਚਲਾ ਗਿਆ ਹੈ।