ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮ ਦੀ ਸਿਆਸਤ ਕਾਰਨ ਪੰਜਾਬ `ਚ ਪ੍ਰਮੁੱਖ ਮੁੱਦੇ ਹੋ ਰਹੇ ਲਾਂਭੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਤਸਵੀਰ: ਪੀਟੀਸ

ਪੰਜਾਬ `ਚ ਚੋਣਾਂ ਭਾਵੇਂ ਵਿਧਾਨ ਸਭਾ ਦੀਆਂ ਹੋਣੀਆਂ ਹੋਣ ਤੇ ਚਾਹੇ ਸੰਸਦੀ ਅਤੇ ਭਾਵੇਂ ਇਹ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਹੀ ਕਿਉਂ ਨਾ ਹੋਣ - ਧਰਮ ਦਾ ਸਥਾਨ ਹਰ ਵੇਲੇ ਪ੍ਰਮੁੱਖ ਕੇਂਦਰ-ਬਿੰਦੂ ਬਣਿਆ ਰਹਿੰਦਾ ਹੈ।


ਹੁਣ ਅਗਲੇ ਵਰ੍ਹੇ ਅਪ੍ਰੈਲ-ਮਈ ਤੱਕ ਦੇਸ਼ `ਚ ਆਮ ਚੋਣਾਂ ਹੋਣਗੀਆਂ ਤੇ ਤਦ ਵੀ ਪੰਜਾਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦਾ ਮੁੱਦਾ ਮੁੱਖ ਬਣਿਆ ਰਹੇਗਾ। ਸਾਲ 2015 ਦੌਰਾਨ ਸੂਬਾਈ ਵਿਧਾਨ ਸਭਾ ਚੋਣਾਂ ਤੋਂ 18 ਕੁ ਮਹੀਨੇ ਪਹਿਲਾਂ ਬੇਅਦਬੀ ਨਾਲ ਸਬੰਧਤ ਘਟਨਾਵਾਂ `ਚ ਭੇਤ ਭਰੇ ਹਾਲਾਤ ਵਿੱਚ ਵਾਧਾ ਹੋ ਗਿਆ ਸੀ।


ਇਨ੍ਹਾਂ ਘਟਨਾਵਾਂ ਕਾਰਨ ਸੂਬੇ `ਚ ਵੱਡੇ ਪੱਧਰ `ਤੇ ਰੋਸ ਮੁਜ਼ਾਹਰੇ ਹੋਏ; ਤਦ ਪੰਜਾਬ `ਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਸੀ; ਉਸ ਨੇ ਤਦ ਅਜਿਹੀਆਂ ਘਟਨਾਵਾਂ ਪ੍ਰਤੀ ਆਪਣੇ ਹਿਸਾਬ ਨਾਲ ਪ੍ਰਤੀਕਰਮ ਪ੍ਰਗਟਾਇਆ। ਨਤੀਜਾ ਹਿੰਸਾ ਤੇ ਪੁਲਿਸ ਕਾਰਵਾਈ `ਚ ਨਿੱਕਲਿਆ ਤੇ ਦੋ ਵਿਅਕਤੀ ਮਾਰੇ ਗਏ ਅਤੇ ਹੋਰ ਬਹੁਤ ਸਾਰੇ ਜ਼ਖ਼ਮੀ ਹੋਏ। ਅਜਿਹੇ ਹਾਲਾਤ ਦਾ ਕਾਂਗਰਸ ਨੇ ਪੂਰਾ ਲਾਹਾ ਲਿਆ ਤੇ ਉਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਠਿੱਬੀ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਕੇ ਬਾਕੀ ਸਾਰੀਆਂ ਸਿੱਖ ਧਾਰਮਿਕ ਜੱਥੇਬੰਦੀਆਂ ਅਜਿਹੇ ਹਾਲਾਤ ਤੋਂ ਪਰੇਸ਼ਾਨ ਹੋਈਆਂ। ਸਭ ਨੂੰ ਇਸੇ ਗੱਲ ਦਾ ਰੋਸ ਸੀ ਕਿ ਰੋਸ ਮੁਜ਼ਾਹਰਾਕਾਰੀਆਂ ਨਾਲ ਵਧੀਆ ਤਰੀਕੇ ਨਿਪਟਿਆ ਜਾ ਸਕਦਾ ਸੀ ਅਤੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਉਨ੍ਹਾਂ ਹਾਲਾਤ ਨੂੰ ਕਿਸੇ ਹੋਰ ਤਰੀਕੇ ਸੁਲਝਾ ਸਕਦੀ ਸੀ।


ਵਿਧਾਨ ਸਭਾ ਚੋਣਾਂ `ਚ ਕਾਂਗਰਸ ਨੇ 77 ਸੀਟਾਂ ਜਿੱਤੀਆਂ ਅਤੇ ਬਾਅਦ `ਚ ਉਸ ਨੇ ਇੱਕ ਵਿਧਾਨ ਸਭਾ ਸੀਟ ਵੀ ਜਿੱਤੀ - ਇੰਝ ਹੁਣ ਉਸ ਕੋਲ 78 ਸੀਟਾਂ ਹਨ। ਪਾਰਟੀ ਨੇ ਅਕਾਲੀ-ਭਾਜਪਾ ਸਰਕਾਰ `ਚ ਨਸਿ਼ਆਂ ਦੀ ਦੁਰਵਰਤੋਂ ਤੇ ਭ੍ਰਿਸ਼ਟਾਚਾਰ ਦੀਆਂ ਘਟਨਾਵਾਂ ਵਧਣ ਦਾ ਮੁੱਦਾ ਵੀ ਚੋਣ ਪ੍ਰਚਾਰ ਦੌਰਾਲ ਚੁੱਕਿਆ ਸੀ।


ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਤੇ ਪੁਲਿਸ ਗੋਲੀਕਾਂਡਾਂ ਦੀ ਜਾਂਚ ਸ਼ੁਰੂ ਕਰਵਾਈ ਹੈ ਤੇ ਉਸ ਦੇ ਨਤੀਜੇ ਜਦੋਂ ਤੱਕ ਆਉਣਗੇ, ਤਦ ਤੱਕ ਆਮ ਚੋਣਾਂ ਦਾ ਸਮਾਂ ਹੋ ਜਾਵੇਗਾ। ਇੰਝ ਤਦ ਵੀ ਇਸ ਮੁੱਦੇ ਦਾ ਪੂਰਾ ਲਾਹਾ ਲੈਣ ਦੀ ਕਾਂਗਰਸ ਦੀ ਯੋਜਨਾ ਹੁਣੇ ਤੋਂ ਬਣੀ ਹੋਈ ਹੈ।


ਪੰਜਾਬ `ਚ ਧਾਰਮਿਕ ਮਾਮਲਿਆਂ `ਤੇ ਪਹਿਲੀ ਵਾਰ ਸਿਆਸਤ ਨਹੀਂ ਖੇਡੀ ਜਾ ਰਹੀ। ਅਕਾਲੀਆਂ ਦੀ ਤਾਂ ਟੇਕ ਹੀ ਧਰਮ ਦੀ ਰਾਜਨੀਤੀ `ਤੇ ਰਹਿੰਦੀ ਹੈ। ਉਹ ਧਾਰਮਿਕ ਜੱਥੇਬੰਦੀਆਂ `ਤੇ ਕਬਜ਼ਾ ਕਰ ਕੇ ਰੱਖਦੇ ਹਨ; ਖ਼ਾਸ ਕਰ ਕੇ ਬੇਹੱਦ ਅਮੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ। ਹੁਣ ਵੀ ਜਦੋਂ ਬੇਅਦਬੀ ਕਾਂਡ ਵਿੱਚ ਅਕਾਲੀ ਦਲ `ਤੇ ਉਂਗਲਾਂ ਉੱਠ ਰਹੀਆਂ ਸਨ, ਤਦ ਵੀ ਉਸ ਦੇ ਪ੍ਰਮੁੱਖ ਆਗੂ ਵਾਰ-ਵਾਰ ‘ਪੰਥ ਨੂੰ ਖ਼ਤਰਾ` ਦੀ ਗੱਲ ਕਰਦੇ ਰਹੇ ਹਨ। ਅਕਾਲੀ ਦਲ ਨੇ ਜੂਨ 1984 ਦੇ ਬਲੂ-ਸਟਾਰ ਆਪਰੇਸ਼ਨ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਜਿਹੀਆਂ ਘਟਨਾਵਾਂ ਨੂੰ ਸਦਾ ਆਪਣੇ ਹਿਤਾਂ ਲਈ ਕਾਂਗਰਸ ਵਿਰੁੱਧ ਵਰਤਿਆ ਹੈ।


ਕਾਂਗਰਸ ਨੇ ਬਹੁਤ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਨਾਂ ਸੰਗਠਨਾਂ `ਤੋਂ ਅਕਾਲੀ ਦਲ ਦੀ ਸਰਦਾਰੀ ਖ਼ਤਮ ਕਰਨ ਦੇ ਜਤਨ ਕੀਤੇ ਪਰ ਕਦੇ ਕਾਮਯਾਬ ਨਾ ਹੋ ਸਕੀ। ਹੁਣ ਵੀ ਕਾਂਗਰਸ `ਤੇ ਇਲਜ਼ਾਮ ਲੱਗ ਰਹੇ ਹਨ ਕਿ ਉਹ ਬੇਅਦਬੀ ਕਾਂਡ `ਚ ਸ਼੍ਰੋਮਣੀ ਅਕਾਲੀ ਦਲ ਨੂੰ ਨੁੱਕਰੇ ਲਾਉਣ ਲਈ ਕੁਝ ਅਜਿਹੇ ਧਾਰਮਿਕ ਪ੍ਰਚਾਰਕਾਂ ਨੂੰ ਵਰਤ ਰਹੀ ਹੈ, ਜਿਨ੍ਹਾਂ ਪਿੱਛੇ ਬਹੁਤ ਘੱਟ ਸਿੱਖ ਹਨ।


ਉੱਧਰ ਆਮ ਆਦਮੀ ਪਾਰਟੀ ਵੀ ਪੰਜਾਬ `ਚ ਧਰਮ ਨੂੰ ਸਿਆਸਤ ਨਾਲ ਮਿਲਾ ਕੇ ਹੀ ਚੱਲ ਰਹੀ ਹੈ। ਪਿਛਲੀਆਂ ਸੂਬਾਈ ਵਿਧਾਨ ਸਭਾ ਚੋਣਾਂ `ਚ ਇੱਕ ਵਾਰ ਤਾਂ ਇੰਝ ਹੀ ਜਾਪ ਰਿਹਾ ਸੀ ਕਿ ਐਤਕੀਂ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਪਰ ਉਹ ਵਿਰੋਧੀ ਧਿਰ ਬਣ ਕੇ ਰਹਿ ਗਈ।


ਕੁੱਲ ਮਿਲਾ ਕੇ ਧਰਮ ਦੀ ਰਾਜਨੀਤੀ ਕਾਰਨ ਨਸਿ਼ਆਂ ਦੀ ਦੁਰਵਰਤੋਂ, ਵਿਕਾਸ, ਬੇਰੁਜ਼ਗਾਰੀ ਜਿਹੇ ਮੁੱਦੇ, ਸੂਬੇ `ਚੋਂ ਉਦਯੋਗਾਂ ਦਾ ਦੂਜੇ ਰਾਜਾਂ ਨੂੰ ਚਲੇ ਜਾਣ, ਖੇਤੀਬਾੜੀ ਤੇ ਕਿਸਾਨਾਂ ਦੀ ਮਾੜੀ ਹਾਲਤ ਜਿਹੇ ਪ੍ਰਮੁੱਖ ਮੁੱਦੇ ਕਿਤੇ ਪਿਛਾਂਹ ਚਲੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Main issues are not being touched in Punjab