ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਸਿੱਖ ਕਤਲੇਆਮ ਵੇਲੇ ਮਜੀਠੀਆ ਤਾਂ ਪੰਘੂੜੇ `ਚ ਹੋਣੈ: ਕੈਪਟਨ

ਦਿੱਲੀ ਸਿੱਖ ਕਤਲੇਆਮ ਵੇਲੇ ਮਜੀਠੀਆ ਤਾਂ ਪੰਘੂੜੇ `ਚ ਹੋਣੈ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਮਵਾਰ ਨੂੰ ਇੱਕ ਵਾਰ ਫਿਰ ਦੁਹਰਾਇਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ `ਚ ਕਾਂਗਰਸ ਪਾਰਟੀ ਦਾ ਕੋਈ ਹੱਥ ਨਹੀਂ ਸੀ; ਇਹ ਤਾਂ ਸਿਰਫ਼ ਕੁਝ ਕਾਂਗਰਸੀ ਆਗੂ ਆਪਣੇ ਵਿਅਕਤੀਗਤ ਪੱਧਰ `ਤੇ ਉਸ ਮਾਮਲੇ `ਚ ਸ਼ਾਮਲ ਸਨ।


ਮੁੱਖ ਮੰਤਰੀ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ `ਚ ਦਿੱਤੇ ਬਿਆਨ `਼ਤੇ ਤਿੱਖਾ ਪ੍ਰਤੀਕਰਮ ਪ੍ਰਗਟਾ ਰਹੇ ਸਨ। ਕੈਪਟਨ ਨੇ ਕਿਹਾ ਕਿ ਜਦੋਂ ਸਿੱਖ ਕਤਲੇਆਮ ਦੀ ਘਟਨਾ ਵਾਪਰੀ ਸੀ, ਤਦ ਮਜੀਠੀਆ ਜ਼ਰੂਰ ਕਿਤੇ ਪੰਘੂੜੇ `ਚ ਪਏ ਹੋਣਗੇ; ਇਸੇ ਕਰ ਕੇ ਉਨ੍ਹਾਂ ਨੂੰ ਇਸ ਸਾਰੇ ਮੁੱਦੇ ਬਾਰੇ ਕੋਈ ਗਿਆਨ ਨਹੀਂ ਹੈ।


ਸ੍ਰੀ ਮਜੀਠੀਆ ਨੇ ਕਾਂਗਰਸ ਦੇ ਕੁੱਲ-ਹਿੰਦ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਬਾਰੇ ਦਿੱਤੇ ਹਾਲੀਆ ਬਿਆਨ ਦਾ ਮੁੱਦਾ ਸਦਨ `ਚ ਉਠਾਇਆ ਸੀ; ਤਦ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਸੀ ਕਿ ਇੰਝ ਝੂਠ ਫੈਲਾਉਣ ਦੇ ਜਤਨ ਨਾ ਕੀਤੇ ਜਾਣ।


ਬਾਅਦ `ਚ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖ ਕਤਲੇਆਮ ਦੀ ਘਟਨਾ ਵਾਪਰਨ ਵੇਲੇ ਮਜੀਠੀਆ ਅੱਠ ਕੁ ਸਾਲਾਂ ਦਾ ਹੋਵੇਗਾ ਅਤੇ ਸ਼ਾਇਦ ਕਿਸੇ ਪੰਘੂੜੇ `ਚ ਹੀ ਹੋਵੇਗਾ। ਇਸ ਮੁੱਦੇ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਹੁਣ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।


ਮੁੱਖ ਮੰਤਰੀ ਨੇ ਕਿਹਾ,‘‘ਕਤਲੇਆਮ ਤੋਂ ਬਾਅਦ ਲੱਗੇ ਸਰਕਾਰੀ ਕੈਂਪਾਂ `ਚ ਪੀੜਤ ਸਿੱਖਾਂ ਨੇ ਕੁਝ ਕਾਂਗਰਸੀ ਆਗੂਆਂ ਦੇ ਨਾਂਅ ਲਏ ਸਨ, ਜੋ ਮੈਂ ਬਾਅਦ `ਚ ਲੋਕਾਂ ਨੂੰ ਦੱਸੇ ਸਨ। ਮੈਂ ਇਹ ਨਾਂਅ ਤਾਂ ਪਿਛਲੇ 34 ਵਰ੍ਹਿਆਂ ਤੋਂ ਲੈਂਦਾ ਆ ਰਿਹਾ ਹਾਂ; ਕਿਉਂਕਿ ਮੈਨੂੰ ਇਹੋ ਨਾਂਅ ਦੱਸੇ ਗਏ ਸਨ।``


ਕੈਪਟਨ ਨੇ ਦੱਸਿਆ ਕਿ ਦਿੱਲੀ ਸਿੱਖ ਕਤਲੇਆਮ ਤੋਂ ਬਾਅਦ ਉਹ ਜਦੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਗਏ ਸਨ, ਤਦ ਹਾਲਾਤ ਬਹੁਤ ਖ਼ਰਾਬ ਸਨ। ਉਦੋਂ ਵੀ ਬਹੁਤ ਸਾਰੀਆਂ ਲਾਸ਼ਾਂ ਸੜਕਾਂ `ਤੇ ਪਈਆਂ ਸੜ ਰਹੀਆਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Majithia must be in Pram during 1984 sikh massacre