ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲੌਰ ਲਾਗੇ ਸਤਲੁਜ ਦਰਿਆ ’ਚ ਵੱਡਾ ਪਾੜ, ਰਾਹਤ ਕਾਰਜ ਜਾਰੀ

ਫ਼ਿਲੌਰ ਲਾਗੇ ਸਤਲੁਜ ਦਰਿਆ ’ਚ ਵੱਡਾ ਪਾੜ, ਰਾਹਤ ਕਾਰਜ ਜਾਰੀ

ਫ਼ਿਲੌਰ ਲਾਗੇ ਸਤਲੁਜ ਦਰਿਆ ਵਿੱਚ ਵੱਡਾ ਪਾੜ ਪੈ ਗਿਆ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡਾਂ ਭੋਲੇਵਾਲ, ਮਿਓਵਾਲ ਲਾਗੇ ਦਰਿਆ ਵਿੱਚ ਪਾੜ ਪਿਆ ਹੈ। ਇਸ ਵੇਲੇ ਫ਼ੌਜ ਤੇ ਐੱਨਡੀਆਰਐੱਫ਼ ਵੱਲੋਂ ਰਾਹਤ ਕਾਰਜ ਜਾਰੀ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਐੱਸਐੱਸਪੀ ਨਵਜੋਤ ਸਿੰਘ ਮਾਹਲ ਤੇ ਹੋਰ ਅਧਿਕਾਰੀ ਫ਼ਿਲੌਰ ’ਚ ਇਨ੍ਹਾਂ ਰਾਹਤ ਕਾਰਜਾਂ ਉੱਤੇ ਨਿਗਰਾਨੀ ਰੱਖ ਰਹੇ ਹਨ।

 

 

ਮੁਢਲੀਆਂ ਰਿਪੋਰਟਾਂ ਮੁਤਾਬਕ ਹਾਲੇ ਵੀ 20 ਵਿਅਕਤੀ ਪਾਣੀ ਵਿੱਚ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਬਾਹਰ ਕੱਢਣ ਦੇ ਜਤਨ ਜਾਰੀ ਹਨ। ਇਸ ਤੋਂ ਪਹਿਲਾਂ NDRF ਦੀਆਂ ਟੀਮਾਂ ਨੇ ਪਿੰਡ ਨਵਾਂ ਖੇੜਾ ਵਿਖੇ ਚਾਰ ਵਿਅਕਤੀਆਂ ਨੂੰ ਬਚਾਇਆ।

 

 

ਡਿਪਟੀ ਕਮਿਸ਼ਨਰ ਨੇ ਫ਼ਿਲੌਰ ਲਾਗਲੇ 13 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਉੱਧਰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਸਬ–ਡਿਵੀਜ਼ਨ ਵਿੱਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਜ਼ਿਲ੍ਹੇ ਦੇ 63 ਪਿੰਡਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਆਖਿਆ ਗਿਆ ਹੈ।

 

 

ਜਲੰਧਰ ਜ਼ਿਲ੍ਹੇ ’ਚ ਅੱਜ ਸੋਮਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਜਲੰਧਰ ਸ਼ਹਿਰ ਵਿੱਚ ਬਹੁਤ ਥਾਂਵਾਂ ਉੱਤੇ ਪਾਣੀ ਖੜ੍ਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Major breach in Sutlej river near Phillaur Rescue Operations continuing