ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਸਥਿਤ ਹੌਜਰੀ ਦੀ ਫੈਕਟਰੀ ਨੂੰ ਲੱਗੀ ਅੱਗ

1 / 3ਲੁਧਿਆਣਾ ਸਥਿਤ ਹੌਜਰੀ ਦੀ ਫੈਕਟਰੀ ਨੂੰ ਲੱਗੀ ਅੱਗ

2 / 3ਲੁਧਿਆਣਾ ਸਥਿਤ ਹੌਜਰੀ ਦੀ ਫੈਕਟਰੀ ਨੂੰ ਲੱਗੀ ਅੱਗ

3 / 3ਲੁਧਿਆਣਾ ਸਥਿਤ ਹੌਜਰੀ ਦੀ ਫੈਕਟਰੀ ਨੂੰ ਲੱਗੀ ਅੱਗ

PreviousNext

ਸਥਾਨਕ ਬੇਡ ਗੰਜ ਇਲਾਕੇ ਵਿੱਚ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ ਲਾਲ ਮਸਜਿਦ ਰੋਡ 'ਤੇ ਸਥਿਤ 3 ਮੰਜਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਹੈ। ਬੇਡ ਗੰਜ ਇਲਾਕਾ ਹੌਜਰੀ ਦਾ ਕੇਂਦਰ ਮੰਨਿਆ ਜਾਂਦਾ ਹੈ।  ਇਮਾਰਤ ਦੀ ਪਹਿਲੀ ਮੰਜਿਲ ਉੱਤੇ ਗੈਸ ਸਲੰਡਰ ਨਾਲ ਧਮਾਕਾ ਹੋਇਆ। 

 

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪੁੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ। ਅੱਗ ਦੀ ਲਪੇਟ ਵਿੱਚ ਏ ਕੇ ਸਬਰਵਾਲ ਹੌਜਰੀ ਫੈਕਟਰੀ ਵੀ ਆ ਗਈ ਹੈ।
 

 

ਹਾਦਸੇ ਤੋਂ ਬਾਅਦ ਹਫੜਾ ਦਫਰੀ ਮੱਚ ਗਈ ਕਿਉਂਕਿ ਇਮਾਰਤ ਇੱਕ ਤੰਗ ਗਲੀ ਵਿੱਚ ਸਥਿਤ ਹੈ।  ਇਮਾਰਤ ਦੀ ਪਹਿਲੀ ਮੰਜ਼ਲ ਉੱਤੇ ਇੱਕ ਗੈਸ ਸਿਲੰਡਰ ਵੀ ਫਟਿਆ। ਇਮਾਰਤ ਦੇ ਅੰਦਰ ਇੱਕ ਹੋਰ ਧਮਾਕਾ ਵੇਖਣ ਨੂੰ ਮਿਲਿਆ ਪਰ ਅੱਗ ਬੁਝਾਉਣ ਵਾਲੇ ਦਸਤੇ ਦਾ ਕਹਿਣਾ ਹੈ ਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ ਇਮਾਰਤ ਦੇ ਅੰਦਰ ਕੀ ਫਟਿਆ ਹੈ।

 

ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਨੇ ਸਮੇਂ ਸਿਰ ਤਿੰਨ ਹੋਰ ਗੈਸ ਸਿਲੰਡਰ ਬਾਹਰ ਕੱਢ ਲਏ।

 

ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਤੰਗ ਗਲੀਆਂ ਅਤੇ ਟ੍ਰੈਫਿਕ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਮੌਕੇ 'ਤੇ ਪਹੁੰਚਣ ਵਿੱਚ ਮੁਸ਼ਕਲ ਆਈ।

 

ਹਾਦਸੇ ਨੂੰ ਵੇਖਦਿਆਂ ਨੇੜਲੀਆਂ ਇਮਾਰਤਾਂ ਵੀ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Major fire broke out at multi storey hosiery unit at Ludhiana