ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ ਦੇ ਸਿੱਖ ਆਗੂ ਦੀ ਪਟਿਆਲਾ ਸੜਕ ਹਾਦਸੇ `ਚ ਮੌਤ

ਰਿਸ਼ੀਵੰਤ ਸਿੰਘ ਰੰਧਾਵਾ ਦੀ ਫ਼ਾਈਲ ਫ਼ੋਟੋ: ਨਿਊ ਸਟ੍ਰੇਟ ਟਾਈਮਜ਼, ਮਲੇਸ਼ੀਆ

ਮਲੇਸ਼ੀਆ ਦੇ ਇੱਕ ਸਿੱਖ ਆਗੂ ਰਿਸ਼ੀਵੰਤ ਸਿੰਘ ਰੰਧਾਵਾ ਦੀ ਪਟਿਆਲਾ `ਚ ਹੋਏ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਹ 43 ਵਰ੍ਹਿਆਂ ਦੇ ਸਨ। ਉਹ ਪਟਿਆਲਾ ਦੇ ਗੁਰੂ ਨਾਨਕ ਆਸ਼ਰਮ `ਚ ਕਿਸੇ ਕੰਮ ਲਈ ਆਏ ਸਨ। ਹਾਦਸਾ ਵਾਪਰਨ ਵੇਲੇ ਉਹ ਕਿਰਾਏ ਦੇ ਮੋਟਰਸਾਇਕਲ `ਤੇ ਸਨ ਅਤੇ ਇਸ ਆਸ਼ਰਮ ਤੋਂ ਬਹੁਤੀ ਦੂਰ ਨਹੀਂ ਸਨ। ਮਲੇਸ਼ੀਆ `ਚ ਸ੍ਰੀ ਰਿਸ਼ੀਵੰਤ ਸਿੰਘ ਰੰਧਾਵਾ ਦੀ ਪਤਨੀ ਮਲਕੀਤ ਕੌਰ ਹੁਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ।


ਰਿਸ਼ੀਵੰਤ ਪਹਿਲਾਂ ਰੇਡੀਓ `ਤੇ ਪੇਸ਼ਕਾਰ ਵੀ ਰਹੇ ਹਨ ਅਤੇ ਆਰਟੀਐੱਮ ਅਤੇ ਟ੍ਰੈਕਸ ਐੱਫ਼ਐੱਮ ਰੇਡੀਓ ਸਟੇਸ਼ਨਾਂ ਲਈ ਕੰਮ ਕਰ ਚੁੱਕੇ ਹਨ। ਉਹ ਅੱਜ-ਕੱਲ੍ਹ ਇੱਕ ਸਮਾਜ ਸੇਵਕ ਵਜੋਂ ਵਧੇਰੇ ਜਾਣੇ ਜਾਂਦੇ ਸਨ।


ਰਿਸ਼ਵੰਤ ਸਿੰਘ ਰੰਧਾਵਾ ਮਲੇਸ਼ੀਆ ਦੇ ਜੌਹਰ ਇਲਾਕੇ `ਚ ਮੁਆਰ ਦੇ ਵਸਨੀਕ ਸਨ। ਉਹ ਅੱਜ-ਕੱਲ੍ਹ ਆਪਣੀ ਗ਼ੈਰ-ਸਰਕਾਰੀ ਜੱਥੇਬੰਦੀ ‘ਯੂਨਾਈਟਿਡ ਸਿੱਖ` ਰਾਹੀਂ ਸਮਾਜ-ਸੇਵਾ ਦੇ ਕੰਮ ਕਰਦੇ ਰਹਿੰਦੇ ਸਨ।


ਮਲੇਸ਼ੀਆ `ਚ ਉਨ੍ਹਾਂ ਦੀਆਂ ਸਮਾਜਕ ਸੇਵਾਵਾਂ ਲਈ ਸਾਲ 2016 ਦੌਰਾਨ ਉਨ੍ਹਾਂ ਨੂੰ ‘ਸਟਾਰ ਗੋਲਡਨ ਹਾਰਟਸ ਐਵਾਰਡ` ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaysia Sikh Leader dies in Patiala road mishap