ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮਾਲੇਰਕੋਟਲਾ ਦੀ ਨਸੀਮ ਨੇ ਦੁਬਈ ਅਦਾਲਤ ’ਚ ਪੰਚਕੂਲਾ ਦੇ ਪਤੀ ਤੋਂ ਜਿੱਤੀ ਕਾਨੂੰਨੀ ਜੰਗ

ਨਸੀਮ ਅਖ਼ਤਰ ਆਪਣੇ ਪੁੱਤਰ ਰਿਆਨ ਨਾਲ

ਆਖ਼ਰ ਦੁਬਈ ਦੀ ਇੱਕ ਅਦਾਲਤ ਵਿੱਚ ਭਾਰਤੀ ਮਾਂ ਦੀ ਜਿੱਤ ਹੋਈ ਹੈ ਤੇ ਅਦਾਲਤ ਨੇ ਤਿੰਨ ਸਾਲਾ ਲੜਕਾ ਉਸ ਨੂੰ ਸੌਂਪਣ ਦੀ ਹਦਾਇਤ ਜਾਰੀ ਕੀਤੀ ਹੈ। ਸਾਬਕਾ ਪਤੀ ਸ਼ਾਹਿਦ ਹੁਸੈਨ ਮਾਂ ਨਸੀਮ ਅਖ਼ਤਰ ਕੋਲੋਂ ਉਸ ਦਾ ਨਿੱਕਾ ਬੱਚਾ ਜ਼ਬਰਦਸਤੀ ਲੈ ਗਿਆ ਸੀ। ਸ਼ਾਹਿਦ ਹੁਸੈਨ ਪਹਿਲਾਂ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਕਸਬੇ ਰਾਏਪੁਰ ਰਾਣੀ ਵਿਖੇ ਰਹਿੰਦਾ ਰਿਹਾ ਹੈ ਪਰ ਇਸ ਵੇਲੇ ਉਹ ਦੁਬਈ ਵਿਖੇ ਰਹਿ ਰਿਹਾ ਹੈ। ਅਦਾਲਤ ਨੇ ਸ਼ਾਹਿਦ ਨੂੰ ਇੱਕ ਮਹੀਨੇ ਦੇ ਅੰਦਰ–ਅੰਦਰ ਬੱਚਾ ਮਾਂ ਹਵਾਲੇ ਕਰਨ ਦੀ ਹਦਾਇਤ ਕੀਤੀ ਹੈ।

 

 

ਇਸ ਜੋੜੀ ਦਾ ਤਲਾਕ ਮਨਜ਼ੂਰ ਕਰਦਿਆਂ ਅਦਾਲਤ ਨੇ ਬੀਤੀ 23 ਜਨਵਰੀ ਨੂੰ ਹੁਕਮ ਸੁਣਾਇਆ ਸੀ ਕਿ ਜੇ ਪਿਤਾ ਸ਼ਾਹਿਦ ਹੁਸੈਨ ਨੇ ਆਉਂਦੀ 23 ਫ਼ਰਵਰੀ ਤੱਕ ਹੁਕਮ ਦੀ ਪਾਲਣਾ ਨਾ ਕੀਤੀ, ਤਾਂ ਸੰਯੁਕਤ ਅਰਬ ਅਮੀਰਾਤ (UAE) ਦੇ ਕਾਨੂੰਨ ਮੁਤਾਬਕ ਉਸ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਜਾਣਗੇ। ਇਹ ਹੁਕਮ ਅਸਲ ਵਿੱਚ ਅਰਬੀ ਭਾਸ਼ਾ ’ਚ ਜਾਰੀ ਹੋਏ ਸਨ ਤੇ ਉਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਬੀਤੇ ਦਿਨੀਂ ਉਪਲਬਧ ਹੋ ਸਕਿਆ ਹੈ।

 

 

ਲੜਕੇ ਦੀ ਮਾਂ ਨਸੀਮ ਅਖ਼ਤਰ ਮਾਲੇਰਕੋਟਲਾ (ਪੰਜਾਬ) ਦੀ ਹੈ ਤੇ ਇਸ ਵੇਲੇ ਦੁਬਈ ਵਿਖੇ ਰਹਿ ਰਹੀ ਹੈ। ਉਹ ਜਨਵਰੀ 2018 ਤੋਂ ਆਪਣੇ ਪੁੱਤਰ ਰਿਆਨ ਨੂੰ ਲੈਣ ਲਈ ਸੰਘਰਸ਼ ਕਰਦੀ ਆ ਰਹੀ ਸੀ। ਉਸ ਦਾ ਸਾਬਕਾ ਪਤੀ ਉਸ ਤੋਂ ਉਸ ਦਾ ਪੁੱਤਰ ਖੋਹ ਕੇ ਨੱਸ ਗਿਆ ਸੀ ਤੇ ਤਦ ਉਹ ਦੋ ਸਾਲਾਂ ਦਾ ਸੀ। ਉਹ ਦੁਬਈ ਤੋਂ ਫ਼ਰਾਰ ਹੋ ਗਿਆ ਸੀ।

 

 

ਦੋਵਾਂ ਦਾ ਤਲਾਕ ਬੀਤੀ 4 ਜਨਵਰੀ ਨੂੰ ਪ੍ਰਵਾਨ ਕਰ ਲਿਆ ਗਿਆ ਸੀ ਤੇ ਉਸੇ ਦਿਨ ਨਸੀਮ ਅਖ਼ਤਰ ਨੇ ਆਪਣੇ ਪਤੀ ਨਾਲ ਆਪਣੇ ਬੱਚੇ ਨੂੰ ਆਖ਼ਰੀ ਵਾਰ ਵੇਖਿਆ ਸੀ। ‘ਹਿੰਦੁਸਤਾਨ ਟਾਈਮਜ਼’ ਨਾਲ ਫ਼ੋਨ ’ਤੇ ਗੱਲਬਾਤ ਦੌਾਨ ਨਸੀਮ ਅਖ਼ਤਰ ਨੇ ਦੱਸਿਆ ਕਿ ਸ਼ਾਹਿਦ ਉਸ ਦੇ ਪੁੱਤਰ ਰਿਆਨ ਨੂੰ ਲੈ ਕੇ ਨੇਪਾਲ ਚਲਾ ਗਿਆ ਸੀ। ਇਹ ਜਾਣਕਾਰੀ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਮਿਲੀ ਹੈ।

 

 

ਇੱਧਰ ਚੰਡੀਗੜ੍ਹ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਨੇ ਸ਼ਾਹਿਦ ਦਾ ਪਾਸਪੋਰਟ ਮੁਲਤਵੀ ਕਰ ਦਿੱਤਾ ਸੀ, ਤਾਂ ਜੋ ਉਹ ਭਾਰਤ ਵਿੱਚ ਦਾਖ਼ਲ ਨਾ ਹੋ ਸਕੇ ਤੇ ਨਾ ਹੀ ਕਿਤੇ ਬਾਹਰ ਜਾ ਸਕੇ।

 

 

ਨਸੀਮ ਅਖ਼ਤਰ ਤੇ ਸ਼ਾਹਿਦ ਦਾ ਵਿਆਹ ਅਗਸਤ 2014 ਵਿੱਚ ਹੋਇਆ ਸੀ ਤੇ ਉਸ ਤੋਂ ਬਾਅਦ ਨਸੀਮ ਵੀ ਸ਼ਾਹਿਦ ਨਾਲ ਸ਼ਾਰਜਾਹ ਵਿਖੇ ਰਹਿਣ ਲੱਗ ਪਈ ਸੀ। ਸੰਗਰੂਰ ਪੁਲਿਸ ਕੋਲ ਦਾਖ਼ਲ ਕੀਤੀ ਆਪਣੀ ਸ਼ਿਕਾਇਤ ਵਿੱਚ ਨਸੀਮ ਅਖ਼ਤਰ ਨੇ ਦੱਸਿਆ ਸੀ ਕਿ ਜਨਵਰੀ 2018 ਦੌਰਾਨ ਜਦੋਂ ਉਹ ਭਾਰਤ ਗਏ ਸਨ, ਤਦ ਸ਼ਾਹਿਦ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਦਿੱਲੀ ਵਿਖੇ ਆਪਣੇ ਇੱਕ ਦੋਸਤ ਦੇ ਅਪਾਰਟਮੈਂਟ ’ਚ ਲੈ ਗਿਅਆਸੀ; ਜਿੱਥੇ ਉਸ ਨੇ ਛੇ ਦਿਨਾਂ ਤੱਕ ਉਸ ਨਾਲ ਕਥਿਤ ਤੌਰ ਉੱਤੇ ਕੁੱਟਮਾਰ ਕੀਤੀ ਸੀ। ਫਿਰ ਮਾਲੇਰਕੋਟਲਾ ਵਾਪਸੀ ਸਮੇਂ ਫਿਰ ਸ਼ਾਹਿਦ ਨੇ ਉਸ ਉੱਤੇ ਕਥਿਤ ਤੌਰ ’ਤੇ ਹਮਲਾ ਕੀਤਾ ਸੀ। ਉਸ ਦਾ ਦੁੱਧ–ਚੁੰਘਦਾ ਬੱਚਾ ਉਸ ਤੋਂ ਖੋਹ ਕੇ ਉਸ ਦੇ ਪਾਸਪੋਰਟ ਤੇ ਹੋਰ ਅਕਾਦਮਿਕ ਦਸਤਾਵੇਜ਼ ਲੈ ਕੇ ਭੱਜ ਗਿਆ ਸੀ।

 

 

ਐੱਫ਼ਆਈਆਰ ਦਾਇਰ ਕਰਵਾਉਣ ਤੋਂ ਬਾਅਦ ਨਸੀਖਮ ਅਖ਼ਤਰ ਨੇ ਇੱਕ ਹੋਰ ਪਾਸਪੋਰਟ ਬਣਵਾ ਲਿਆ ਸੀ ਤੇ ਸ਼ਾਰਜਾਹ ਪਰਤੀ ਸੀ।

 

 

ਇਸ ਦੌਰਾਨ ਸ਼ਾਹਿਦ 6 ਫ਼ਰਵਰੀ ਨੂੰ ਆਪਣੇ ਪੁੱਤਰ ਨਾਲ ਨੇਪਾਲ ਚਲਾ ਗਿਆ ਸੀ ਤੇ 27 ਫ਼ਰਵਰੀ ਨੂੰ ਉਸ ਦਾ ਪਾਸਪੋਰਟ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਉਹ 1 ਅਪ੍ਰੈਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਯੂਏਈ ਪਰਤਣ ਵਿੱਚ ਕਾਮਯਾਬ ਹੋ ਗਿਆ ਸੀ। ਫਿਰ ਜਦੋਂ ਨਸੀਮ ਅਖ਼ਤਰ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਪਤਾ ਕੀਤਾ, ਤਾਂ ਅੱਗਿਓਂ ਪਤਾ ਲੱਗਾ ਕਿ 20 ਦਸੰਬਰ ਨੂੰ ਸ਼ਾਹਿਦਦ ਤੇ ਉਸ ਦਾ ਪੁੱਤਰ ਦੋਵੇਂ ਹੀ ਨੇਪਾਲ ਵਿੱਚ ਸਨ।

 

 

ਦੁਬਈ ਦੇ ਅਦਾਲਤੀ ਹੁਕਮ ਮੁਤਾਬਕ ਸ਼ਾਹਿਦ ਨੇ ਹੁਣ ਨਸੀਮ ਅਖ਼ਤਰ ਨੂੰ 10 ਹਜ਼ਾਰ UAE ਦਰਹਮ ਮੁਆਵਜ਼ਾ, 40 ਹਜ਼ਾਰ ਦਰਹਮ ਨਸੀਮ ਦੇ ਰਹਿਣ ਦਾ ਕਿਰਾਇਆ ਤੇ ਉਸ ਦੇ ਫ਼ਰਨੀਚਰ ਦਾ ਭੁਗਤਾਨ 15 ਹਜ਼ਾਰ ਦਰਹਮ, ਉਸ ਦੇ ਬਿਜਲੀ, ਪਾਣੀ ਤੇ ਇੰਟਰਨੈੱਟ ਬਿਲ 1 ਹਜ਼ਾਰ ਦਰਹਮ ਦੇਣੇ ਹਨ। ਅਦਾਲਤ ਨੇ ਨਸੀਮ ਨੂੰ 6 ਹਜ਼ਾਰ ਦਰਹਮ ਮਹਿਰ ਵਜੋਂ ਵੀ ਦਿਵਾਏ ਹਨ। ਇਸ ਤੋਂ ਇਲਾਵਾ ਨਸੀਮ ਦੇ ਅਕਾਦਮਿਕ ਦਸਤਾਵੇਜ਼ ਵੀ ਉਸ ਨੂੰ ਮੋੜਨ ਲਈ ਆਖਿਆ ਗਿਆ ਹੈ।

 

 

ਇਸ ਸਭ ਤੋਂ ਇਲਾਵਾ ਅਦਾਲਤ ਨੇ ਸ਼ਾਹਿਦ ਨੂੰ ਹਰ ਮਹੀਨੇ 1500 ਦਰਹਮ ਦਾ ਖ਼ਰਚਾ ਤੇ ਹਰੇਕ ਈਦ–ਉਲ–ਜ਼ੁਹਾ ਤੇ ਈਦ–ਉਲ–ਫ਼ਿਤਰ ਮੌਕੇ 500–500 ਰੁਪਏ ਅਦਾ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਹੈ। ਨਾਲ ਹੀ ਉਸ ਨੂੰ ਆਪਣੇ ਪੁੱਤਰ ਲਈ ਹਰ ਮਹੀਨੇ 5,000 ਦਰਹਮ ਵੱਖਰੇ ਦੇਣੇ ਹੋਣਗੇ। ਇਸ ਦੇ ਨਾਲ ਹੀ ਉਹ ਆਪਣੇ ਪੁੱਤਰ ਦਾ ਸਿਹਤ ਬੀਮਾ ਵੀ ਕਰਵਾ ਕੇ ਦੇਵੇਗਾ, ਉਸ ਦੀਆਂ ਸਕੂਲੀ ਫ਼ੀਸਾਂ ਵੀ ਦੇਵੇਗਾ ਤੇ ਹੋਰ ਸਾਰੇ ਸਬੰਧਤ ਖ਼ਰਚੇ ਵੀ ਉਸੇ ਨੂੰ ਦੇਣੇ ਹੋਣਗੇ।

 

 

ਨਸੀਮ ਅਖ਼ਤਰ ਨੇ ਦੱਸਿਆ ਕਿ ਭਾਵੇਂ ਉਸ ਦੇ ਸਾਬਕਾ ਪਤੀ ਵਿਰੁੱਧ ਬਾਕਾਇਦਾ ‘ਲੁੱਕਆਉਟ ਨੋਟਿਸ’ (ਭਾਲ਼ ਲਈ ਨੋਟਿਸ) ਜਾਰੀ ਹੋ ਚੁੱਕਾ ਸੀ ਤੇ ਉਸ ਦਾ ਪਾਸਪੋਰਟ ਵੀ ਮੁਲਤਵੀ ਹੋ ਚੁੱਕਾ ਸੀ ਪਰ ਫਿਰ ਵੀ ਉਹ ਜਨਵਰੀ 2018 ’ਚ ਉਹ ਭਾਰਤ ਤੋਂ ਬਾਹਰ ਜਾਣ ਵਿੱਚ ਸਫ਼ਲ ਹੋ ਗਿਆ ਤੇ ਨੇਪਾਲ ਜਾ ਕੇ ਰਹਿਣ ਲੱਗਾ।

 

 

ਨਸੀਮ ਅਖ਼ਤਰ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਹਾਜ਼ਮੇ ਦੀ ਕੁਝ ਸਮੱਸਿਆ ਹੈ, ਜਿਸ ਕਰਕੇ ਉਸ ਨੂੰ ਉਸ ਦੀ ਛਾਤੀ ਦਾ ਦੁੱਧ ਹੀ ਹਜ਼ਮ ਹੁੰਦਾ ਹੈ। ਉਸ ਨੇ ਦੱਸਿਆ ਕਿ ਜਦੋਂ ਵੀ ਕਦੇ ਸ਼ਾਹਿਦ ਨੂੰ ਗੁੱਸਾ ਆਉਂਦਾ ਸੀ, ਉਹ ਪੁੱਤਰ ਰਿਆਨ ਨੂੰ ਬਹੁਤ ਮਾਰਦਾ ਸੀ।

 

 

ਇੱਥੇ ਵਰਨਣਯੋਗ ਹੈ ਕਿ ਭਾਰਤੀ ਨਾਗਰਿਕਾਂ ਨੂੰ ਨੇਪਾਲ ਜਾਣ ਤੇ ਉੱਥੋਂ ਆਉਣ ਲਈ ਕਿਸੇ ਵੀਜ਼ਾ ਜਾਂ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਡਰਾਈਵਿੰਗ ਲਾਇਸੈਂਸ ਜਾਂ ਵੋਟਰ ਕਾਰਡ ਜਾਂ ਰਾਸ਼ਨ ਕਾਰਡ ਜਾਂ ਤਸਵੀਰ ਵਾਲਾ ਕੋਈ ਵੀ ਹੋਰ ਦਸਤਾਵੇਜ਼ ਵਿਖਾਉਣਾ ਹੁੰਦਾ ਹੈ ਤੇ ਤੁਸੀਂ ਨੇਪਾਲ ਵਿੱਚ ਕਿਤੇ ਵੀ ਆ ਤੇ ਜਾ ਸਕਦੇ ਹੋ। ਨੇਪਾਲ ਤੋਂ ਭਾਰਤ ਲਈ ਕੋਈ ਉਡਾਣ ਫੜੀ ਜਾ ਸਕਦੀ ਹੈ ਜਾਂ ਸੜਕ ਰਸਤੇ ਆਇਆ ਤੇ ਜਾਇਆ ਜਾ ਸਕਦਾ ਹੈ।

ਸ਼ਾਹਿਦ ਹੁਸੈਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malerkotla s Naseem wins Legal War in Dubai from Husband