ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲੇਰਕੋਟਲਾ ’ਚ ਔਰਤਾਂ ਵੱਲੋਂ CAA ਅਤੇ NRC ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ

ਮਾਲੇਰਕੋਟਲਾ ’ਚ ਔਰਤਾਂ ਵੱਲੋਂ CAA ਅਤੇ NRC ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ

ਭਾਰਤ ਦੇ ਅਨੇਕ ਇਲਾਕਿਆਂ ’ਚ ਨਾਗਰਿਕਤਾ ਸੋਧ ਕਾਨੂੰਨ (CAA) ਅਤੇ NRC ਵਿਰੁੱਧ ਰੋਸ ਮੁਜ਼ਾਹਰੇ ਜਾਰੀ ਹਨ। ਪੰਜਾਬ ਵਿੱਚ ਪਹਿਲਾਂ ਤਾਂ ਵਿਦਿਆਰਥੀਆਂ ਵੱਲੋਂ ਅਜਿਹੇ ਮੁਜ਼ਾਹਰੇ ਕੀਤੇ ਜਾ ਰਹੇ ਸਨ ਪਰ ਹੁਣ ਹੌਲੀ–ਹੌਲੀ ਆਮ ਲੋਕ ਵੀ ਇਨ੍ਹਾਂ ਕਾਨੂੰਨਾਂ ਵਿਰੁੱਧ ਸੜਕਾਂ ਉੱਤੇ ਉੱਤਰਨ ਲੱਗ ਪਏ ਹਨ।

 

 

ਅੱਜ ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਸ਼ਹਿਰ ਮਾਲੇਰਕੋਟਲਾ ’ਚ CAA ਅਤੇ NRC ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੀ ਖ਼ਾਸੀਅਤ ਇਹ ਰਹੀ ਕਿ ਇਸ ਵਿੱਚ ਹਜ਼ਾਰਾਂ ਔਰਤਾਂ ਨੇ ਹਿੱਸਾ ਲਿਆ। ਇਨ੍ਹਾਂ ਔਰਤਾਂ ਵਿੱਚ ਬਹੁ–ਗਿਣਤੀ ਮੁਸਲਿਮ ਭਾਈਚਾਰੇ ਦੀ ਰਹੀ।

 

 

ਉਨ੍ਹਾਂ ਮੁਜ਼ਾਹਰਾਕਾਰੀ ਔਰਤਾਂ ਨੇ ਕਈ ਤਰ੍ਹਾਂ ਦੇ ਬੈਨਰ ਚੁੱਕੇ ਹੋਏ ਸਨ; ਜਿਨ੍ਹਾਂ ਰਾਹੀਂ ਕੇਂਦਰ ਸਰਕਾਰ ਨੂੰ CAA ਅਤੇ NRC ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ। ਜ਼ਿਆਦਾਤਰ ਬੈਨਰਾਂ ਉੱਤੇ ‘ਇੱਕਸਮਾਨ ਭਾਰਤ ਲਈ ਜੰਗ’(Fight For an Equal India) ਲਿਖਿਆ ਹੋਇਆ ਸੀ।

ਮਾਲੇਰਕੋਟਲਾ ’ਚ ਔਰਤਾਂ ਵੱਲੋਂ CAA ਅਤੇ NRC ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ

 

ਕਾਂਗਰਸ ਪਾਰਟੀ ਸਮੇਤ ਦੇਸ਼ ਦੀਆਂ ਬਹੁਤੀਆਂ ਵਿਰੋਧੀ ਪਾਰਟੀਆਂ ਇਨ੍ਹਾਂ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ ਪਰ ਕੱਲ੍ਹ ਤਾਂ ਪਟਿਆਲਾ ’ਚ ਆਪਣੇ ਰੋਸ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਜੋ ਕੇਂਦਰ ’ਚ ਸੱਤਾਧਾਰੀ ਭਾਜਪਾ ਦਾ ਭਾਈਵਾਲ ਹੈ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ CAA ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

 

 

ਦੇਸ਼ ਵਿੱਚ ਬਹੁਤਾ ਵਿਰੋਧ ਅਜਿਹੇ ਵਿਤਕਰੇ ਕਾਰਨ ਹੀ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਕਾਨੂੰਨ ਦੇ ਆਧਾਰ ਉੱਤੇ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਜਿਹੇ ਗੁਆਂਢੀ ਦੇਸ਼ਾਂ ’ਚ ਧਾਰਮਿਕ ਆਧਾਰ ’ਤੇ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਿੰਦੂਆਂ, ਜੈਨੀਆਂ, ਪਾਰਸੀਆਂ, ਬੋਧੀਆਂ ਤੇ ਈਸਾਈਆਂ ਨੂੰ ਤਾਂ ਭਾਰਤ ਦੀ ਨਾਗਰਿਕਤਾ ਦੇਣ ਦੀ ਵਿਵਸਥਾ ਰੱਖੀ ਗਈ ਹੈ ਪਰ ਮੁਸਲਮਾਨਾਂ ਲਈ ਅਜਿਹੀ ਕੋਈ ਸਹੂਲਤ ਮੌਜੂਦ ਨਹੀਂ ਹੈ।

 

 

ਅਜਿਹੇ ਕਥਿਤ ਵਿਤਕਰੇ ਦਾ ਵਿਰੋਧ ਹੋਣਾ ਸੁਭਾਵਕ ਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malerkotla women held a massive protest demonstration against CAA and NRC