ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੋਟ : ਦੋ ਸੜਕ ਹਾਦਸਿਆਂ `ਚ ਇਕ ਦੀ ਮੌਤ, ਚਾਰ ਜਖਮੀ

ਮਲੋਟ : ਦੋ ਸੜਕ ਹਾਦਸਿਆਂ `ਚ ਇਕ ਦੀ ਮੌਤ, ਚਾਰ ਜਖਮੀ

ਪੰਜਾਬ ਦੇ ਮਲੋਟ `ਚ ਹੋਏ ਅੱਜ ਦੋ ਵੱਖ ਵੱਖ ਸੜਕ ਹਾਦਸਿਆਂ `ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਚਾਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਪਹਿਲੇ ਹਦਸੇ `ਚ ਮੁਕਤਸਰ ਰੋਡ `ਤੇ ਪੈਟਰੋਲ ਪੰਪ ਦੇ ਨੇੜੇ ਮੋਟਰਸਾਈਕਲ ਤੇ ਗੱਡੀ `ਚ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂਕਿ ਦੋ ਹੋਰ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਬਠਿੰਡਾ ਭੇਜ਼ ਦਿੱਤਾ ਗਿਆ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾਂਦਾ ਹੈ।

 

ਕਾਰ `ਚੋਂ ਮਿਲੇ ਕਾਗਜਾਤ ਅਨੁਸਾਰ ਕਾਰ ਗੁਰਬਾਜ ਸਿੰਘ ਪਿੰਡ ਭੁੱਲਰ ਦੇ ਨਾਮ `ਤੇ ਹਨ। ਕਾਰ `ਚੋਂ ਸ਼ਰਾਬ ਵੀ ਮਿਲੀ ਹੈ। ਦੂਜੇ ਹਾਦਸੇ `ਚ ਡੱਬਵਾਲੀ ਰੋਡ `ਤੇ ਵੀ ਇਕ ਕਾਰ ਤੇ ਬਾਈਕ `ਚ ਟੱਕਰ ਹੋ ਗਈ। ਜਿਸ `ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਕਾਰ ਚਾਲਕ ਮੌਕੇ `ਤੇ ਫਰਾਰ ਹੋ ਗਿਆ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malout: One killed four wounded in two road accidents