ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਨਾਸ ਦੇ ਏਟੀਐੱਮ `ਚੋਂ ਧੋਖੇ ਨਾਲ 49,500 ਰੁਪਏ ਕਢਵਾਏ

ਧਨਾਸ ਦੇ ਏਟੀਐੱਮ `ਚੋਂ ਧੋਖੇ ਨਾਲ 49,500 ਰੁਪਏ ਕਢਵਾਏ

ਦੋ ਅਣਪਛਾਤੇ ਵਿਅਕਤੀਆਂ ਨੇ ਧੋਖੇ ਨਾਲ ਇੱਕ ਵਿਅਕਤੀ ਦੇ ਬੈਂਕ ਖਾਤੇ `ਚੋਂ 49,500 ਰੁਪਏ ਕਢਵਾ ਲਏ। ਇਹ ਘਟਨਾ ਧਨਾਸ ਦੇ ਇੱਕ ਏਟੀਐੱਮ `ਤੇ ਵਾਪਰੀ। 


ਧਨਾਸ ਵਾਸੀ ਰਾਮਜੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਬੀਤੀ 29 ਜੁਲਾਈ ਨੂੰ ਐਕਸਿਸ ਬੈਂਕ ਦੇ ਏਟੀਐੱਮ `ਚੋਂ ਪੈਸੇ ਕਢਵਾਉਣ ਵਿੱਚ ਔਖ ਪੇਸ਼ ਆ ਰਹੀ ਸੀ। ਉਨ੍ਹਾਂ ਨੂੰ ਵੇਖ ਕੇ ਪਿੱਛੇ ਕਤਾਰ `ਚ ਖੜ੍ਹੇ ਦੋ ਵਿਅਕਤੀਆਂ ਨੇ ਖ਼ੁਦ ਮਦਦ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਦੋਵਾਂ ਨੇ ਉਨ੍ਹਾਂ ਦਾ ਕਾਰਡ ਲੈ ਲਿਆ ਤੇ ਪਿੰਨ ਵੀ ਪੁੱਛਿਆ। ਉਨ੍ਹਾਂ ਪੈਸੇ ਕੱਢਣ ਦਾ ਜਤਨ ਕੀਤਾ ਪਰ ਉਨ੍ਹਾਂ ਕਿਹਾ ਕਿ ਮਸ਼ੀਨ `ਚ ਕੋਈ ਗੜਬੜੀ ਹੈ, ਇਸ ਲਈ ਪੈਸੇ ਨਹੀਂ ਨਿੱਕਲ ਰਹੇ ਤੇ ਉਨ੍ਹਾਂ ਦਾ ਕਾਰਡ ਮੋੜ ਦਿੱਤਾ।


ਏਐੱਸਆਈ ਸੁਮੇਰ ਸਿੰਘ ਨੇ ਦੱਸਿਆ ਕਿ ਜਦੋਂ ਰਾਮਜੀ ਘਰ ਪੁੱਜੇ, ਤਾਂ ਉਨ੍ਹਾਂ ਦੇ ਮੋਬਾਇਲ ਫ਼ੋਨ `ਤੇ ਟੈਕਸਟ ਸੁਨੇਹਾ ਆ ਗਿਆ ਕਿ ਉਨ੍ਹਾਂ ਦੇ ਖਾਤੇ `ਚੋਂ 49,500 ਰੁਪਏ ਕੱਢ ਲਏ ਗਏ ਹਨ। ਉਨ੍ਹਾਂ ਜਦੋ਼ ਆਪਣਾ ਡੇਬਿਟ ਕਾਰਡ ਚੈੱਕ ਕੀਤਾ, ਤਾਂ ਉਹ ਜਾਅਲੀ ਸੀ। ਅਸਲ ਏਟੀਐੱਮ ਕਾਰਡ ਉਨ੍ਹਾਂ ਠੱਗਾਂ ਨੇ ਧੋਖੇ ਨਾਲ ਆਪਣੇ ਕੋਲ ਰੱਖ ਲਿਆ ਸੀ।


ਤਹਿਕੀਕਾਤ ਮਗਰੋਂ ਅੱਜ ਐਤਵਾਰ ਨੂੰ ਸਾਰੰਗਪੁਰ ਪੁਲਿਸ ਨੇ ਕੇਸ ਦਾਇਰ ਕੀਤਾ ਹੈ। ਹੁਣ ਏਟੀਐੱਮ `ਚ ਲੱਗੇ ਕੈਮਰੇ ਦੀ ਫ਼ੁਟੇਜ ਖੰਗਾਲ਼ੀ ਜਾਵੇਗੀ ਤੇ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man loses 49500 Rs through swap trick