ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ: ਨਾਬਾਲਗ਼ ਸਾਲ਼ੀ ਦੇ ਬਲਾਤਕਾਰੀ ਨੌਜਵਾਨ ਨੂੰ 10 ਵਰ੍ਹੇ ਕੈਦ ਦੀ ਸਜ਼ਾ

ਸੰਗਰੂਰ: ਨਾਬਾਲਗ਼ ਸਾਲ਼ੀ ਦੇ ਬਲਾਤਕਾਰੀ ਨੌਜਵਾਨ ਨੂੰ 10 ਵਰ੍ਹੇ ਕੈਦ ਦੀ ਸਜ਼ਾ

ਜਿ਼ਲ੍ਹਾ ਸੰਗਰੂਰ ਦੇ ਸੈਸ਼ਨਜ਼ ਜੱਜ ਬੀਐੱਸ ਸੰਧੂ ਨੇ ਅੱਜ ਆਪਣੀ ਨਾਬਾਲਗ਼ ਸਾਲ਼ੀ ਨਾਲ ਬਲਾਤਕਾਰ ਕਰਨ ਵਾਲੇ 20 ਸਾਲਾ ਨੌਜਵਾਨ ਨੂੰ 10 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਚਮਕੌਰ ਸਿੰਘ ਲਹਿਰਾਗਾਗਾ ਸਬ-ਡਿਵੀਜ਼ਨ ਦੇ ਪਿੰਡ ਘੋੜੇਨੱਬ ਦਾ ਰਹਿਣ ਵਾਲਾ ਹੈ।


ਪੀੜਤ ਦੇ ਵਕੀਲ ਨੇ ਦੱਸਿਆ ਕਿ 9ਵੀਂ ਜਮਾਤ ਦੀ ਵਿਦਿਆਰਥਣ ਦੇ ਪਿਤਾ ਨੇ ਛਾਜਲੀ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਸੀ।


ਐੱਫ਼ਆਈਆਰ ਮੁਤਾਬਕ ਆਪਣੀ ਪਤਨੀ ਦੇ ਦੇਹਾਂਤ ਤੋਂ ਬਾਅਦ ਚਮਕੌਰ ਸਿੰਘ ਆਪਣੀ 15 ਸਾਲਾ ਸਾਲ਼ੀ ਨੂੰ ਉਸ ਵੇਲੇ ਆਪਣੇ ਨਾਲ ਪਟਿਆਲਾ ਲੈ ਗਿਆ ਸੀ, ਜਦੋਂ ਉਹ ਸਕੂਲ ਜਾ ਰਹੀ ਸੀ। ਉਸ ਨੇ ਉਸ ਨੂੰ ਲਾਰਾ ਇਹੋ ਲਾਇਆ ਕਿ ਉਹ ਉਸ ਨਾਲ ਵਿਆਹ ਰਚਾ ਲਵੇਗਾ। ਪੁਲਿਸ ਨੇ ਮੁਲਜ਼ਮ ਨੂੰ ਪਿੰਡ ਮੌੜਾਂ ਤੋਂ ਨਾਬਾਲਗ਼ ਕੁੜੀ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man sentenced 10 years imprisonment for raping minor sister in law