ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਨਸਨੀਖੇਜ਼! ਠੰਢੀ ਰੋਟੀ ਦੇਣ 'ਤੇ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ 

ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਵਿੱਚ ਇੱਕ ਬਜ਼ੁਰਗ ਵਿਅਕਤੀ ਨੇ ਆਪਣੀ ਨੂੰਹ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਨੂੰਹ ਦੀ ਗ਼ਲਤੀ ਇਹ ਸੀ ਕਿ ਉਸ ਨੇ ਆਪਣੇ ਸਹੁਰੇ ਨੂੰ  ਠੰਢੀ ਰੋਟੀ ਦਿੱਤੀ ਸੀ। ਗੁੱਸੇ 'ਚ ਆਏ ਸਹੁਰੇ ਨੇ ਆਪਣੀ ਲਾਇਸੰਸਸ਼ੁਦਾ ਰਾਈਫਲ ਨਾਲ ਉਸ 'ਤੇ ਦੋ ਗੋਲੀਆਂ ਚਲਾਈਆਂ।
 

ਮ੍ਰਿਤਕ ਦੀ ਪਛਾਣ ਨੀਲਮ ਕੁਮਾਰੀ (42) ਵਜੋਂ ਹੋਈ ਹੈ। ਉਹ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਸੀ। ਉਸ ਦੇ ਸਹੁਰੇ ਨੇ ਅੱਜ ਸਵੇਰੇ ਰੋਟੀ ਮੰਗੀ। ਪਰ ਨੀਲਮ ਦੇ ਘਰ ਦੇ ਕੰਮਾਂ ਵਿੱਚ ਲੱਗ ਗਈ ਜਿਸ ਕਾਰਨ ਰੋਟੀ ਦੇਣ ਵਿੱਚ ਦੇਰ ਹੋ ਗਈ। ਜਦੋਂ ਉਸ ਨੇ ਆਪਣੇ ਸਹੁਰੇ ਨੂੰ ਰੋਟੀ ਦਿੱਤੀ ਤਾਂ ਉਹ ਠੰਢੀ ਹੋ ਚੁੱਕੀ ਸੀ, ਜਿਸ ਕਾਰਨ ਗੁੱਸੇ ਵਿੱਚ ਆਏ ਸਹੁਰੇ ਨੇ ਆਪਣੀ ਲਾਇਸੰਸ ਰਾਈਫਲ ਨਾਲ ਨੂੰਹ ਉੱਤੇ ਦੋ ਫਾਇਰ ਕਰ ਦਿੱਤੇ।
 

ਗੋਲੀਆਂ ਚੱਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਗੁਆਂਢੀਆਂ ਨੇ ਨੀਲਮ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੀਲਮ ਦਾ ਪਤੀ ਮਨੀਸ਼ ਹੈ ਜਿਸ ਨੂੰ ਕੁਝ ਵਿਅਕਤੀਆਂ ਨੇ ਕੁਝ ਸਮੇਂ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਸੀ, ਉਦੋਂ ਤੋਂ ਉਹ ਅਪਾਹਜ ਅਵਸਥਾ ਵਿੱਚ ਹੈ।
 

ਇਕ ਪੁਲਿਸ ਅਧਿਕਾਰੀ ਦੇ ਅਨੁਸਾਰ, ਨੀਲਮ ਦੇ ਸਹੁਰਾ ਏਅਰ ਫੋਰਸ ਤੋਂ ਸੇਵਾਮੁਕਤ ਹਨ। ਅੱਜ ਸਵੇਰੇ ਉਸ ਨੂੰ ਆਪਣੀ ਨੂੰਹ ਨਾਲ ਬਹਿਸ ਤੋਂ ਬਾਅਦ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀ ਫ਼ਰਾਰ ਹੈ ਜਿਸ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man shoots Daughter-in-law for serving cold breakfast in faridkot panjab