ਅਗਲੀ ਕਹਾਣੀ

ਚੰਡੀਗੜ੍ਹ ਦੇ ਪਾਰਕ `ਚ ਬਲਾਤਕਾਰ ਦੀ ਨਾਕਾਮ ਕੋਸਿ਼ਸ਼

ਚੰਡੀਗੜ੍ਹ ਦੇ ਪਾਰਕ `ਚ ਬਲਾਤਕਾਰ ਦੀ ਨਾਕਾਮ ਕੋਸਿ਼ਸ਼

ਅੱਜ ਐਤਵਾਰ ਨੂੰ ਸਵੇਰੇ 4:30 ਵਜੇ ਚੰਡੀਗੜ੍ਹ ਦੇ ਸੇਕਟਰ-36 ਦੇ ਫ਼੍ਰੈਗਰੈਂਸ ਗਾਰਡਨ `ਚ ਸੈਰ ਕਰਨ ਗਈ ਇੱਕ ਔਰਤ ਨਾਲ ਬਲਾਤਕਾਰ ਦੀ ਕੋਸਿ਼ਸ਼ ਕੀਤੀ ਗਈ। ਅਣਪਛਾਤੇ ਵਿਅਕਤੀ ਦੀ ਉਮਰ 28 ਕੁ ਸਾਲ ਹੋਵੇਗੀ। ਪੁਲਿਸ ਅਨੁਸਾਰ ਪੀੜਤ ਔਰਤ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦੀ ਹੈ ਤੇ ਉਹ ਰੋਜ਼ਾਨਾ ਤੜਕੇ ਇਸੇ ਪਾਰਕ `ਚ ਸੈਰ ਕਰਨ ਲਈ ਆਉਂਦੀ ਹੈ। ਉਸ `ਤੇ ਪਾਰਕ `ਚੋਂ ਬਾਹਰ ਜਾਣ ਦੇ ਰਸਤੇ ਨੇੜੇ ਪਿਛਲੇ ਪਾਸਿਓਂ ਭਾਵ ਸੈਕਟਰ 23 ਦੀ ਤਰਫ਼ੋਂ ਹਮਲਾ ਹੋਇਆ। ਜਿਸ ਥਾਂ ਹਮਲਾ ਹੋਇਆ, ਉੱਥੇ ਤਦ ਹਨੇਰਾ ਸੀ।


ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਉਸ ਔਰਤ ਦੇ ਥੋਡ੍ਹਾ ਪਿੱਛੇ ਚੱਲਦਾ ਆ ਰਿਹਾ ਸੀ। ਉਸ ਨੇ ਔਰਤ ਨੂੰ ਪੈਦਲ ਚੱਲਣ ਵਾਲੇ ਰਾਹ ਦੇ ਨਾਲ ਲੱਗਦੇ ਕੋਣੇ ਵੱਲ ਘਸੀਟਣਾ ਚਾਹਿਆ ਪਰ ਉਹ ਨਾਕਾਮ ਰਿਹਾ ਕਿਉਂਕਿ ਔਰਤ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਉਸ ਦਾ ਮੁਕਾਬਲਾ ਕੀਤਾ। ਉਸ ਨੇ ਉਸ ਵਿਅਕਤੀ ਦੇ ਕਈ ਵਾਰ ਠੁੱਡੇ ਮਾਰੇ। ਨਾਲ ਹੀ ਔਰਤ ਨੇ ਰੌਲਾ ਵੀ ਪਾ ਦਿੱਤਾ। ਤਦ ਮੁਲਜ਼ਮ ਉੱਥੋਂ ਭੱਜ ਗਿਆ।


ਪੁਲਿਸ ਨੇ ਅਣਪਛਾਤੇ ਵਿਅਕਤੀ ਖਿ਼ਲਾਫ਼ ਕੇਸ ਦਰਜ ਕਰ ਲਿਆ ਹੈ।


ਪੁਲਿਸ ਨੇ ਹਮਲਾਵਰ ਦੀ ਸ਼ਨਾਖ਼ਤ ਲਈ ਕੁਝ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ। ਪੀੜਤ ਔਰਤ ਹਨੇਰਾ ਹੋਣ ਕਾਰਨ ਉਸ ਵਿਅਕਤੀ ਦਾ ਚਿਹਰਾ ਨਹੀਂ ਵੇਖ ਸਕੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man tries to rape morning walker in Chandigarh