ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਰਾਸਤੀ ਨੇ ਸਮਰਾਲਾ ਥਾਣੇ ’ਚ ASI ਦੇ ਰਿਵਾਲਰ ਨਾਲ ਕੀਤੀ ਖ਼ੁਦਕੁਸ਼ੀ

ਹਿਰਾਸਤੀ ਨੇ ਸਮਰਾਲਾ ਥਾਣੇ ’ਚ ASI ਦੇ ਰਿਵਾਲਰ ਨਾਲ ਕੀਤੀ ਖ਼ੁਦਕੁਸ਼ੀ

ਪੁਲਿਸ ਦੀ ਹਿਰਾਸਤ ਵਿੱਚ ਬੰਦ ਨਿਰਦੀਪ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਏਐੱਸਆਈ ਰਾਜਿੰਦਰ ਸਿੰਘ ਦੇ ਸਰਵਿਸ ਰਿਵਾਲਵਰ ਨਾਲ ਸਮਰਾਲਾ ਦੇ ਥਾਣੇ ਵਿੱਚ ਖ਼ੁਦਕੁਸ਼ੀ ਕਰ ਲਈ। ਇਹ ਵਾਰਦਾਤ ਅੱਜ ਮੰਗਲਵਾਰ ਸਵੇਰੇ ਵਾਪਰੀ।

 

 

47 ਸਾਲਾ ਨਿਰਦੀਪ ਸਿੰਘ ਸਮਰਾਲਾ ਲਾਗਲੇ ਪਿੰਡ ਮੰਜਾਲੀ ਦਾ ਰਹਿਣ ਵਾਲਾ ਸੀ। ਉਹ ਮੈਡੀਕਲ ਪ੍ਰੈਕਟੀਸ਼ਨਰ ਸੀ ਤੇ ਉਸ ਉੱਤੇ ਦੋਸ਼ ਸੀ ਕਿ ਉਸ ਨੇ ਆਪਣੇ ਕੋਲ ਕਥਿਤ ਤੌਰ ’ਤੇ ਕੁਝ ਨਸ਼ੀਲੀਆਂ ਗੋਲੀਆਂ ਰੱਖੀਆਂ ਹੋਈਆਂ ਸਨ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਵੀ ਇਸੇ ਕਾਰਨ ਲਿਆ ਸੀ।

 

 

ਐੱਸਪੀ (ਡਿਟੈਕਟਿਵ) ਜਸਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਏਐੱਸਆਈ ਰਾਜਿੰਦਰ ਸਿੰਘ ਉਸ ਮੁਲਜ਼ਮ ਨਿਰਦੀਪ ਸਿੰਘ ਤੋਂ ਪੁੱਛਗਿੱਛ ਕਰ ਰਿਹਾ ਸੀ।

 

 

ਏਐੱਸਆਈ ਕਿਸੇ ਕੰਮ ਲਈ ਪੁੱਛਗਿੱਛ ਵਾਲੇ ਕਮਰੇ ਤੋਂ ਬਾਹਰ ਆਏ ਪਰ ਉਹ ਆਪਣਾ ਸਰਵਿਸ ਰਿਵਾਲਵਰ ਉੱਥੇ ਕਮਰੇ ਵਿੱਚ ਹੀ ਭੁੱਲ ਗਏ। ਮੁਲਜ਼ਮ ਨੇ ਤਦ ਉਸੇ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ।

 

 

ਐੱਸਪੀ ਨੇ ਕਿਹਾ ਕਿ ਏਐੱਸਆਈ ਵੱਲੋਂ ਕੀਤੀ ਇਸ ਲਾਪਰਵਾਹੀ ਵਿਰੁੱਧ ਕਾਰਵਾਈ ਹੋਵੇਗੀ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man who was in custody commits suicide with revolver of ASi at Samrala Police Station