ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਡੀ ਗੋਬਿੰਦਗੜ੍ਹ ਦੀ ਫ਼ੈਕਟਰੀ `ਤੇ ਟੈਕਸ-ਚੋਰੀ ਕਾਰਨ 22 ਲੱਖ ਰੁਪਏ ਜੁਰਮਾਨਾ

ਮੰਡੀ ਗੋਬਿੰਦਗੜ੍ਹ ਦੀ ਫ਼ੈਕਟਰੀ `ਤੇ ਟੈਕਸ-ਚੋਰੀ ਕਾਰਨ 22 ਲੱਖ ਰੁਪਏ ਜੁਰਮਾਨਾ

ਸੈਂਟਰਲ ਜੀਐੱਸਟੀ ਕੌਂਸਲੇਟ ਵੱਲੋਂ ਮੰਡੀ ਗੋਬਿੰਦਗੜ੍ਹ ਦੀ ਇੱਕ ਫ਼ੈਕਟਰੀ ਨੂੰ ਕਥਿਤ ਟੈਕਸ-ਚੋਰੀ ਬਦਲੇ 22 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਫ਼ੈਕਟਰੀ ਨੂੰ ਬਣਦਾ ਟੈਕਸ ਵੱਖਰਾ ਭਰਨਾ ਪਵੇਗਾ। ਅਧਿਕਾਰੀਆਂ ਨੇ ਜਦੋਂ ਇਸ ਫ਼ੈਕਟਰੀ `ਤੇ ਛਾਪਾ ਮਾਰਿਆ, ਤਾਂ ਉੱਥੇ 10 ਟਰੱਕ ਖੜ੍ਹੇ ਸਨ, ਜਿਨ੍ਹਾਂ `ਚ ਸਕ੍ਰੈਪ ਲੱਦਿਆ ਹੋਇਆ ਸੀ। ਉਨ੍ਹਾਂ ਟਰੱਕਾਂ ਦੇ ਕੋਈ ਈ-ਵੇਅ ਬਿਲ ਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਨਹੀਂ ਸਨ।


ਵਿਭਾਗ ਦੇ ਅਧਿਕਾਰੀਆਂ ਨੇ ਇਹ ਸਾਰੇ ਟਰੱਕ ਜੁਰਮਾਨੇ ਅਤੇ ਟੈਕਸ ਦੀ ਰਕਮ ਲੈਣ ਤੋਂ ਬਾਅਦ ਛੱਡੇ। ਟਰੱਕਾਂ ਦੇ ਮਾਲਕਾਂ ਤੋਂ ਜੁਰਮਾਨੇ ਵੱਖਰੇ ਵਸੂਲ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਫ਼ੈਕਟਰੀ `ਚ ਟੈਕਸ-ਚੋਰੀ ਬਾਰੇ ਕਿਸੇ ਨੇ ਗੁਪਤ ਸੂਚਨਾ ਦਿੱਤੀ ਸੀ।


ਬੀਤੀ 17 ਅਕਤੂਬਰ ਨੂੰ ਵੀ ਸੀਜੀਐੱਸਟੀ ਵਿਭਾਗ ਨੇ 51 ਲੱਖ ਰੁਪਏ ਦੇ ਸਕ੍ਰੈਪ ਨਾਲ ਲੱਦੇ 17 ਟਰੱਕ ਫੜੇ ਸਨ ਤੇ ਉਨ੍ਹਾਂ `ਤੇ 18.41 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ। ਬੀਤੇ ਸਤੰਬਰ ਮਹੀਨੇ ਵੀ ਮੰਡੀਗੜ੍ਹ ਤੇ ਲਾਡੋਵਾਲ ਦੇ ਵਿਚਕਾਰ 11 ਹੋਰ ਟਰੱਕ ਫੜੇ ਗਏ ਸਨ; ਜਿਨ੍ਹਾਂ ਵਿੱਚ ਲੱਖਾਂ ਰੁਪਏ ਦਾ ਲੋਹਾ ਤੇ ਸਟੀਲ ਲੱਦਿਆ ਹੋਇਆ ਸੀ। ਉਨ੍ਹਾਂ ਉੱਤੇ 14 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mandi Gobindgarh Factory imposed Rs 22 Lakh penalty