ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਤੀਫੇ ਦੀਆਂ ਅਫਵਾਹਾਂ `ਤੇ ਮਨਜੀਤ ਸਿੰਘ ਜੀ.ਕੇ. ਨੇ ਦੱਸੀ ਦਿਲ ਦੀ ਗੱਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਆਪਣੇ ਅਸਤੀਫੇ ਦੀਆਂ ਉੱਡ ਰਹੀਆਂ ਅਫ਼ਵਾਹਾਂ ਤੇ ਰੋਕ ਲਗਾਉਂਦਿਆਂ ਅੱਜ ਵੱਡਾ ਬਿਆਨ ਦਿੱਤਾ ਹੈ। ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਉਨ੍ਹਾਂ ਨੇ ਨਾ ਕੋਈ ਅਸਤੀਫਾ ਨਹੀਂ ਦਿੱਤਾ ਹੈ ਤੇ ਨਾ ਹੀ ਪਾਰਟੀ ਛੱਡੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਕੋਈ ਅਸਤੀਫਾ ਨਹੀਂ ਦਿੱਤਾ ਹੈ ਬਲਕਿ ਉਨ੍ਹਾਂ ਦੇ ਅਸਤੀਫੇ ਬਾਰੇ ਮਾਹੌਲ ਚ ਸਿਰਫ ਅਫਵਾਹਾਂ ਹੀ ਫੈਲਾਈਆਂ ਜਾ ਰਹੀਆਂ ਹੈ।

 

ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਬਾਹਰੀ ਰੁਝੇਵਿਆਂ ਚ ਰੁੱਝੇ ਹੋਏ ਹਨ ਜਿਸ ਕਾਰਨ ਉਨ੍ਹਾਂ ਨੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਕੁਝ ਦਿਨਾਂ ਲਈ ਆਪਣੇ ਕੰਮ ਦਾ ਚਾਰਜ ਸੌਂਪਿਆ ਹੈ ਜੋ ਕਿ ਕੁਝ ਦਿਨ ਹੋਰ ਕੰਮ ਸੰਭਾਲਣਗੇ।

 

ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਚਾਰਜ ਹਾਲੇ 4-5 ਦਿਨਾਂ ਤੋਂ ਹੀ ਹਰਮੀਤ ਹੁਰਾਂ ਨੂੰ ਸੌਂਪਿਆ ਹੈ ਤੇ ਉਹ ਅਗਲੇ 10-12 ਦਿਨਾਂ ਲਈ ਹਾਲੇ ਦਿੱਲੀ ਚ ਨਹੀਂ ਹਨ।

 

ਮਨਜੀਤ ਸਿੰਘ ਜੀ. ਕੇ. ਨੇ ਬਰਗਾੜੀ ਮੁੱਦੇ ਅਤੇ ਡੇਰਾ ਮੁਖੀ ਦੀ ਮੁਆਫੀ ਤੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਾਰਟੀ ਨੂੰ ਕਿਤੇ ਨਾ ਕਿਤੇ ਇਨ੍ਹਾਂ ਮੁੱਦਿਆਂ ਦਾ ਖ਼ਾਮਿਆਜ਼ਾ ਭੁੱਗਤਣਾ ਪਿਆ ਹੈ। ਜਿਸ ਨੂੰ ਦੇਖਦਿਆਂ ਪਾਰਟੀ ਨੂੰ ਆਪਣੇ ਫੈਸਲਿਆਂ ਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਮੁੱਦਿਆਂ ਨੂੰ ਛੇਤੀ ਹੀ ਪਾਰਟੀ ਫ਼ੋਰਮ ਤੇ ਜ਼ਰੂਰ ਚੁੱਕਾਂਗਾ ਪਰ ਨਾ ਮੈਂ ਪਾਰਟੀ ਛੱਡ ਕੇ ਗਿਆ ਹਾਂ ਤੇ ਨਾ ਹੀ ਮੈਂ ਲੋਕਾਂ ਨੂੰ ਛੱਡ ਕੇ ਗਿਆ ਹਾਂ।

 

ਮਨਜੀਤ ਸਿੰਘ ਜੀ. ਕੇ. ਨੇ ਆਪਣੇ ਪਿਛੋਕੜ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਸਾਲ 1948 ਤੋਂ ਉਨ੍ਹਾਂ ਦਾ ਪਰਿਵਾਰ ਦਿੱਲੀ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੱਥੇਦਾਰ ਸੰਤੋਖ ਸਿੰਘ ਦੇ ਕੀਤੇ ਕੰਮਾਂ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਜਿਸ ਬਾਰੇ ਦੱਸਣ ਦੀ ਵੀ ਲੋੜ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਹ ਖੁੱਦ 22-23 ਸਾਲ ਦੀ ਉਮਰ ਤੋਂ ਕੰਮ ਕਰ ਰਹੇ ਹਨ ਤੇ ਅੱਜ ਉਨ੍ਹਾਂ ਦੀ ਉਮਰ 60 ਦੇ ਕਰੀਬ ਹੋ ਗਈ ਹੈ ਜਿਸਦੇ ਬਾਵਜੂਦ ਕਿਸੇ ਵੀ ਮੁੱਦੇ ਤੇ ਭਾਂਵੇਂ ਕਿਸੇ ਵੀ ਪਾਰਟੀ ਖਿਲਾਫ ਬੋਲਣਾ ਪਿਆ ਹੋਵੇ, ਉਹ ਨਿਰਪੱਖ ਹੋ ਕੇ ਭਾਰਤੀ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹੇ ਹਨ।

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਪਾਰਟੀ ਦੇ ਕੰਮਕਾਰ ਅਤੇ ਨੀਤੀਆਂ ਤੋਂ ਨਾਰਾਜ਼ ਹੋ ਕੇ ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਪ੍ਰਧਾਨ ਦੇ ਅਹੁਦਾ ਛੱਡ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manjeet Singh GK on rumors of resignation Has given a heartfelt talk