ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਜੀਤ ਸਿੰਘ ਜੀ.ਕੇ. ਨੂੰ DSGMC ’ਚੋਂ ਮੁਅੱਤਲ

ਮਨਜੀਤ ਸਿੰਘ ਜੀ.ਕੇ. ਨੂੰ DSGMC ’ਚੋਂ ਕੱਢੇ ਜਾਣ ਦੇ ਆਸਾਰ

ਸ੍ਰੀ ਮਨਜੀਤ ਸਿੰਘ ਜੀ.ਕੇ. ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀ ਮੈਂਬਰਸ਼ਿਪ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਮੇਟੀ ਵਿੱਚੋਂ ਸਰਬਸੰਮਤੀ ਮੁਅੱਤਲ ਕਰ ਦਿੱਤਾ ਗਿਆ।ਇਸ ਮੀਟਿੰਗ ’ਚ ਮਨਜੀਤ ਸਿੰਘ ਜੀ.ਕੇ. ਦੀ ਮੈਂਬਰਸ਼ਿਪ ਦਾ ਮੁਲਤਵੀ ਹੋਣਾ ਪਹਿਲਾਂ ਤੋਂ ਹੀ ਤੈਅ ਸੀ।

 

 

ਇਸ ਤੋਂ ਇਲਾਵਾ ਹੋਰ ਵੀ ਕਈ ਸਖ਼ਤ ਫ਼ੈਸਲੇ ਲੈਣ ਦੀ ਗੱਲ ਵੀ ਕੀਤੀ ਜਾ ਰਹੀ ਸੀ, ਤਾਂ ਜੋ ਭਵਿੱਖ ਲਈ ਸਭ ਨੂੰ ਸਬਕ ਮਿਲ ਸਕੇ।

 

 

DSGMC ਦੇ ਅਧਿਕਾਰਤ ਵ੍ਹਟਸਐਪ–ਗਰੁੱਪ ਵਿੱਚ ਅਜਿਹਾ ਸੁਨੇਹਾ ਪਹਿਲਾਂ ਤੋਂ ਚੱਲ ਰਿਹਾ ਸੀ ਕਿ ਹੁਣ ਕੋਈ ਵੀ ਮੈਂਬਰ ਕਦੇ ‘ਗੋਲਕ ਚੋਰੀ ਬਾਰੇ ਸੋਚਣ ਦੀ ਜੁੱਰਅਤ ਨਹੀਂ ਕਰੇਗਾ। ਜਦ ਤੋਂ ਕਮੇਟੀ ਦਾ ਗਠਨ ਹੋਇਆ ਹੈ, ਪਹਿਲੀ ਵਾਰ ਅਜਿਹਾ ਫ਼ੈਸਲਾ ਲਿਆ ਜਾ ਰਿਹਾ ਹੈ। ਇਸ ਨਾਲ ਸਭ ਨੂੰ ਸਬਕ ਮਿਲੇਗਾ।’

 

 

ਗਰੁੱਪ ’ਚ ਜਨਰਲ ਹਾਊਸ ਦੀ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਸਭ ਨੂੰ ਦਿੰਦਿਆਂ ਕਿਹਾ ਗਿਆ ਸੀ ਕਿ ਤੁਸੀਂ ਸਾਰੇ ਇਨ੍ਹਾਂ ਇਤਿਹਸਾਕ ਛਿਣਾਂ ਦਾ ਹਿੱਸਾ ਬਣੋ।

 

 

ਉੱਧਰ ‘ਜਾਗੋ’ ਪਾਰਟੀ ਦੇ ਮੁਖੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਅੱਜ ਬਾਅਦ ਦੁਪਹਿਰ 2:30 ਵਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਬਾਰੇ ਕੁਝ ‘ਸਨਸਨੀਖ਼ੇਜ਼ ਖ਼ੁਲਾਸੇ’ ਕਰਨ ਦਾ ਐਲਾਨ ਵੀ ਕੀਤਾ ਹੋਇਆ ਸੀ

 

 

ਇਹ ਪ੍ਰੈੱਸ ਕਾਨਫ਼ਰੰਸ ਦਿੱਲੀ ’ਚ ਪ੍ਰੈੱਸ ਕਲੱਫ਼ ਆੱਫ਼ ਇੰਡੀਆ ਦੇ ਸਾਹਮਣੇ ਚੇਮਸਫ਼ੋਰਡ ਕਲੱਬ ’ਚ ਹੋਣੀ ਤੈਅ ਸੀ।

 

 

ਇੰਝ ਦੇਸ਼ ਦੀ ਰਾਜਧਾਨੀ ਦੇ ਪੰਜਾਬੀ ਹਲਕਿਆਂ ’ਚ ਅੱਜ ਮਾਹੌਲ ਕੁਝ ਵਧੇਰੇ ਸਰਗਰਮੀਆਂ ਤੇ ਬਹਿਸ–ਮੁਬਾਹਸਿਆਂ ਵਾਲਾ ਬਣਿਆ ਰਿਹਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manjit Singh GK s membership of DSGMC may be cancelled