ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਪ੍ਰੀਤ ਬਾਦਲ ਨੇ ਪਰਿਵਾਰ ਨਾਲ ਕੇਕ ਕੱਟ ਕੇ ਮਨਾਇਆ ਜਨਮ ਦਿਨ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣਾ 56ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਪਣੀ ਜਨਮ ਦਿਨ ਦਾ ਕੇਕ ਉਨ੍ਹਾਂ ਦੀ ਮਾਤਾ ਜੀ, ਪਤਨੀ ਅਤੇ ਬੇਟੇ ਅਰਜੁਨ ਬਾਦਲ ਨਾਲ ਕੱਟ ਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀ ਕੀਤੀਆਂ। ਉਨ੍ਹਾਂ ਨੇ ਆਪਣੀ ਮਾਤਾ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ।

 

ਮਨਪ੍ਰੀਤ ਬਾਦਲ ਨੇ ਆਪਣੇ ਜਨਮ ਦਿਨ ਦਾ ਕੇਕ ਕੱਟਦਿਆਂ ਦੀ ਫ਼ੋਟੋਆਂ ਵੀ ਫ਼ੇਸਬੁੱਕ ਤੇ ਸ਼ੇਅਰ ਕੀਤੀਆਂ ਹਨ। ਜਿਸ ਵਿਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ।

 

ਜਨਮ ਦਿਨ ਦੇ ਇਸ ਸ਼ੁੱਭ ਮੌਕੇ ਤੇ ਮਨਪ੍ਰੀਤ ਬਾਦਲ ਨੂੰ ਮੁਬਾਰਕਾਂ ਦੇਣ ਵਾਲਿਆਂ ਦੀ ਫੇਸਬੁੱਕ ਤੇ ਭੀੜ ਲੱਗੀ ਹੋਈ ਹੈ। ਉਨ੍ਹਾਂ ਦੇ ਫ਼ੈਨ ਉਨ੍ਹਾਂ ਨੂੰ ਆਪੋ ਆਪਣੇ ਅੰਦਾਜ਼ ਚ ਮੁਬਾਰਕਾਂ ਭੇਂਟ ਕਰ ਰਹੇ ਹਨ। 

 

ਮਨਪ੍ਰੀਤ ਸਿੰਘ ਬਾਦਲ ਨੂੰ ਹਿੰਦੁਸਤਾਨ ਪੰਜਾਬੀ ਟੀਮ ਵੱਲੋਂ ਲੱਖ-ਲੱਖ ਵਧਾਈਆਂ   

 

26 ਜੁਲਾਈ 1962 ਚ ਜਨਮੇ ਮਨਪ੍ਰੀਤ ਬਾਦਲ ਨੇ ਸਕੂਲੀ ਸਿੱਖਿਆ ਦੇਹਰਾਦੂਨ ਦੇ ਦੂਨ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਸੈਂਟ ਸਟੀਫ਼ਨ ਕਾਲਜ ਨਵੀਂ ਦਿੱਲੀ ਤੋਂ ਇਤਿਹਾਸ ਆਨਰਜ਼ ਦੇ ਵਿਸ਼ੇ ਚ ਬੀ.ਏ. ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ।

 

ਇਸ ਤੋਂ ਬਾਅਦ 1995 ਦੀ ਮਈ ਚ ਗਿੱਦੜਬਾਹਾ ਦੀ ਜਿਮਣੀ ਚੋਣ ਜਿੱਤੀ ਅਤੇ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਨੌਜਵਾਨ ਮੈਂਬਰ ਬਣੇ।


ਮਨਪ੍ਰੀਤ ਬਾਦਲ 1997, 2002 ਅਤੇ 2007 ਵਿਚ ਗਿੱਦੜਬਾਹਾ ਤੋਂ ਵਿਧਾਨ ਸਭਾ ਲਈ ਦੁਬਾਰਾ ਚੁਣੇ ਗਏ। ਉਨ੍ਹਾਂ ਦੀ ਹਰ ਵਾਰ ਹੋਈ ਜਿੱਤ ਨਾਲ ਉਨ੍ਹਾਂ ਨੂੰ ਮਿਲਣ ਵਾਲੀਆਂ ਵੋਟਾਂ ਦਾ ਮਾਰਜਨ ਵੀ ਵੱਡਾ ਸੀ। ਮਾਰਚ 2007 ਵਿਚ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਉਹ ਪੰਜਾਬ ਦੇ ਵਿੱਤ ਮੰਤਰੀ ਵਜੋਂ ਨਿਯੁਕਤ ਕੀਤੇ ਗਏ। 

 

 

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ। ਉਨ੍ਹਾਂ ਨੇ 14 ਨਵੰਬਰ 2010 ਨੂੰ ਸੂਬੇ 'ਚ 'ਜਾਗੋ ਪੰਜਾਬ ਯਾਤਰਾ' ਨਾਮ ਦਾ ਅੰਦੋਲਨ ਸ਼ੁਰੂ ਕੀਤਾ ਅਤੇ ਸੂਬੇ ਦੇ 117 ਵਿਧਾਨ ਸਭਾ ਖੇਤਰਾਂ ਵਿੱਚ ਯਾਤਰਾ ਕੀਤੀ। ਇਹ ਯਾਤਰਾ ਮਨਪ੍ਰੀਤ ਬਾਦਲ ਵੱਲੋਂ ਬਣਾਈ ਗਈ ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ। 

 

https://www.facebook.com/badalmanpreetsingh/photos/rpp.121335864591610/1886537688071410/?type=3

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal celebrates his birthday by cutting cake with family