ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਚ ਆਦਰਸ਼ ਹਾਲਤ ਕਾਇਮ ਕਰਨੋਂ ਨਾਕਾਮ ਰਹੇ ਮਨਪ੍ਰੀਤ ਬਾਦਲ

​​​​​​​ਪੰਜਾਬ ’ਚ ਆਦਰਸ਼ ਹਾਲਤ ਕਾਇਮ ਕਰਨੋਂ ਨਾਕਾਮ ਰਹੇ ਮਨਪ੍ਰੀਤ ਬਾਦਲ

––  ਵੱਡਾ ਕਾਰਨ ‘ਬਾਦਲਾਂ ਦਾ ਛੱਡਿਆ’ ਖ਼ਾਲੀ ਸਰਕਾਰੀ ਖ਼ਜ਼ਾਨਾ

 

 

56 ਸਾਲਾ ਮਨਪ੍ਰੀਤ ਸਿੰਘ ਬਾਦਲ ਵਕਾਲਤ ਪਾਸ ਹਨ ਤੇ ਇਸ ਵੇਲੇ ਉਹ ਪੰਜਾਬ ਦਾ ਵਿੱਤ ਮੰਤਰਾਲਾ ਸੰਭਾਲ ਰਹੇ ਹਨ।  ਆਪਣਾ ਪਹਿਲਾ ਬਜਟ ਪੇਸ਼ ਕਰਦਿਆਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਪਿਛਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਤੋਂ ਉਨ੍ਹਾਂ ਨੂੰ ਬਿਲਕੁਲ ਖ਼ਾਲੀ–ਖ਼ਜ਼ਾਨਾ ਮਿਲਿਆ ਸੀ ਤੇ ਉਹ ਉਨ੍ਹਾਂ ਵਿੱਤੀ ਹਾਲਾਤ ਬਾਰੇ ਇੱਕ ਵ੍ਹਾਈਟ–ਪੇਪਰ ਪੇਸ਼ ਕਰਨਗੇ।

 

 

ਇਸ ਵਾਰ ਉਨ੍ਹਾਂ ਆਪਣਾ ਤੀਜਾ ਬਜਟ ਪੇਸ਼ ਕੀਤਾ ਤੇ ਉਸ ਵਿੱਚ ਕਈ ‘ਬੱਲੇ–ਬੱਲੇ’ ਕਰਵਾਉਣ ਵਾਲੇ ਵਾਅਦੇ ਕੀਤੇ ਸਨ। ‘ਕਰਜ਼ਾ ਪ੍ਰਬੰਧ ਇਕਾਈ’ ਰਾਹੀਂ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦੇ ਕਰਜ਼ੇ ਵਾਲੇ ਹਾਲਾਤ ਵਿੱਚ ਤਬਦੀਲੀ ਲਿਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕੈਸ਼ ਫ਼ੋਰਕਾਸਟਿੰਗ ਸਿਸਟਮ ਦੁਆਰਾ ਭਾਰਤੀ ਰਿਜ਼ਰਵ ਬੈਂਕ ਨਾਲ ਓਵਰਡ੍ਰਾਫ਼ਟ ਦੇ ਦਿਨਾਂ ਦੀ ਗਿਣਤੀ ਵਿੱਚ ਕਟੋਤੀ ਕਰਨ ਦੀ ਗੱਲ ਵੀ ਆਖੀ ਸੀ।

 

 

ਫਿਰ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਵੋਟਾਂ ਹਾਸਲ ਕਰਨ ਲਈ ਆਪਣੇ ਚੋਣ–ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਸ ਲਈ ਉਨ੍ਹਾਂ ਖ਼ਜ਼ਾਨੇ ਦੇ ਮੂੰਹ ਵੀ ਖੋਲ੍ਹ ਦਿੱਤੇ। ਵਿੱਤ ਮੰਤਰੀ ਹੁਣ ਮੰਨਦੇ ਹਨ ਕਿ ‘ਬੌਸ’ ਸਦਾ ਠੀਕ ਹੁੰਦੇ ਹਨ ਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਜਿੱਤਾਂ ਲਈ ਕਮਰ ਕੱਸ ਚੁੱਕੇ ਹਨ।

 

 

ਸ੍ਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੰਕੇਤਾਤਮਕਤਾ ਵਧੇਰੇ ਪਸੰਦ ਹੈ। ਸਰਕਾਰ ਦੇ ਖ਼ਰਚੇ ਘਟਾਉਣ ਲਈ ਉਨ੍ਹਾਂ ਵਿਧਾਇਕਾਂ ਤੇ ਹੋਰ ਅਧਿਕਾਰੀਆਂ ਦੇ ਸਰਕਾਰੀ ਖ਼ਰਚੇ ਉੱਤੇ ਵਿਦੇਸ਼ ਯਾਤਰਾਵਾਂ ਉੱਤੇ ਪਾਬੰਦੀ ਲਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ’ਚ ਸ਼ਰਾਬ ਦੀ ਖਪਤ ਘਟਾਉਣ ਲਈ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਹਰ ਸਾਲ 5% ਘਟਾਉਣ ਦਾ ਵਾਅਦਾ ਵੀ ਕੀਤਾ ਸੀ। ਸ਼ਰਾਬ ਮਾਫ਼ੀਆ ਦਾ ਮੁਕਾਬਲਾ ਕਰਨ ਲਈ ਉਹ ‘ਸੂਬਾਈ ਸ਼ਰਾਬ ਨਿਗਮ’ ਬਣਾਉਣ ਦੇ ਇਰਾਦੇ ਨਾਲ ਪੱਛਮੀ ਬੰਗਾਲ ਦੇ ਅਜਿਹੇ ਨਿਗਮ ਦਾ ਜਾਇਜ਼ਾ ਲੈਣ ਲਈ ਕੋਲਕਾਤਾ ਵੀ ਜਾ ਕੇ ਆਏ ਸਨ ਤੇ ਤਦ ਉਹ ਉਸ ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਮਿਲੇ ਸਨ।

 

 

ਸ੍ਰੀ ਬਾਦਲ ਨੇ ਆਪਣੇ ਖ਼ਰਚਿਆਂ ਉੱਤੇ ਰੋਕ ਲਾਉਣ ਲਈ ਕਈ ਕਦਮ ਚੁੱਕੇ ਸਨ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਮੰਤਰੀਆਂ ਨੂੰ ਆਪੋ–ਆਪਣੇ ਆਮਦਨ ਟੈਕਸ ਖ਼ੁਦ ਭਰਨ ਦਾ ਵਿਚਾਰ ਵੀ ਰੱਖਿਆ ਸੀ ਤੇ ਮੰਤਰੀਆਂ, ਵਿਧਾਇਕਾਂ ਤੇ ਵੀਆਈਪੀ ਸੁਰੱਖਿਆ ਵਾਲੇ ਆਗੂਆਂ ਲਈ ਨਵੀਂਆਂ ਸ਼ਾਹੀ ਕਾਰਾਂ ਨਾ ਖ਼ਰੀਦਣ ਦੀ ਗੱਲ ਵੀ ਆਖੀ ਸੀ।

 

 

ਪੰਜਾਬ ਵਿੱਚ ਆਮਦਨ ਦੇ ਸਾਰੇ ਟੀਚੇ ਕਿਉਂਕਿ ਪਿਛਾਂਹ ਰਹਿ ਗਏ ਹਨ, ਇਸੇ ਲਈ ਸ੍ਰੀ ਮਨਪ੍ਰੀਤ ਸਿੰਘ ਬਾਦਲ ਦਾ ਆਦਰਸ਼ਵਾਦ ਵੀ ਅਮਲੀ ਰੂਪ ਨਹੀਂ ਧਾਰ ਸਕਿਆ। ਸਰਕਾਰ ਨੇ ਸਗੋਂ ਸ਼ਰਾਬ ਦਾ ਕੋਟਾ ਵਧਾ ਦਿੱਤਾ ਹੈ ਤੇ ਨਵੀਂ ਆਬਕਾਰੀ ਨੀਤੀ ਅਧੀਨ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ 5% ਕਮੀ ਵੀ ਨਹੀਂ ਕੀਤੀ ਗਈ। ਪਰ ਫਿਰ ਵੀ ਸ੍ਰੀ ਮਨਪ੍ਰੀਤ ਸਿੰਘ ਬਾਦਲ GST ਬਾਰੇ ਕਾਂਗਰਸ ਦੇ ਪੋਸਟਰ–ਬੁਆਏ ਬਣੇ ਹਨ।

 

 

ਦਰਅਸਲ, ਸ੍ਰੀ ਮਨਪ੍ਰੀਤ ਸਿੰਘ ਬਾਦਲ ਦੇ ਕਹਿਣ ’ਤੇ ਹੀ GST ਕੌਂਸਲ ਨੇ ਮੰਤਰੀਆਂ ਦਾ ਇੱਕ ਪੈਨਲ ਕਾਇਮ ਕੀਤਾ ਹੈ, ਜੋ ਪੰਜਾਬ ਜਿਹੇ ਹੋਰ ਸੂਬਿਆਂ ਵਿੱਚ ਆਮਦਨ ਘਟਣ ਦੇ ਕਾਰਨ ਪਤਾ ਲਾਉਣ ਦਾ ਜਤਨ ਕਰੇਗੀ। ਇਸ ਦੇ ਨਾਲ ਹੀ 15ਵੇਂ ਵਿੱਤ ਕਮਿਸ਼ਨ ਨੇ ਵੀ ਇੱਕ ਪੈਨਲ ਕਾਇਮ ਕੀਤਾ ਹੈ, ਜਿਸ ਨੇ ਸੂਬੇ ਦਾ 31,000 ਕਰੋੜ ਰੁਪਏ ਦਾ ਫ਼ੂਡ ਅਕਾਊਂਟ ਲੋਨ ਫ਼ਿਕਸ ਕਰਨਾ ਹੈ।

 

 

ਇਸ ਦੇ ਨਾਲ ਹੀ ਉਹ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਮੁਲਾਜ਼ਮਾਂ ਦੇ ਡੀਏ ਬਕਾਏ ਅਦਾ ਕਰਨ ਤੇ ਤਨਖ਼ਾਹ ਕਮਿਸ਼ਨ ਵੱਲੋਂ ਤਨਖ਼ਾਹਾਂ ਵਿੱਚ ਕੀਤੇ ਵਾਧਿਆਂ ਦੇ ਫ਼ੈਸਲੇ ਮੁਲਤਵੀ ਕਰਵਾਉਣ ਵਿੱਚ ਵੀ ਸਫ਼ਲ ਰਹੇ ਹਨ। ਉਨ੍ਹਾਂ ਆਪਣੇ ਚਾਚੇ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਆਪਣੇ ਚਚੇਰੇ ਭਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲਿਆਂ ਲਈ ਬੁਲੇਟ–ਪਰੂਫ਼ ਸ਼ਾਹੀ SUV ਕਾਰਾਂ ਖ਼ਰੀਦਣ ਦੀ ਤਜਵੀਜ਼ ਵੀ ਲਾਂਭੇ ਕਰਵਾ ਗਏ ਹਨ।

 

 

ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਦੋ ਸਾਲਾਂ ਤੱਕ ਆਪਣਾ ਵਿਦੇਸ਼ ਯਾਤਰਾ ਉੱਤੇ ਰੋਕ ਦਾ ਵਾਅਦਾ ਵੀ ਨਹੀਂ ਨਿਭਾਇਆ। ਉਹ ਖ਼ੁਦ ਵਿਸ਼ਵ ਆਰਥਿਕ ਫ਼ੋਰਮ ਵਿੱਚ ਭਾਗ ਲੈਣ ਡਾਵੋਸ ਗਏ ਸਨ ਤੇ ਉਨ੍ਹਾਂ ਹਵਾਈ ਜਹਾਜ਼ ’ਚ ਬਿਜ਼ਨੇਸ ਕਲਾਸ ਵਿੱਚ ਸਫ਼ਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal couldn t establish ideal conditions in Punjab