ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡੇ ਵਫ਼ਦ ਨਾਲ ਇੱਕ ਹਫ਼ਤੇ ਲਈ ਸਵਿਟਜ਼ਰਲੈਂਡ ਜਾਣਗੇ ਮਨਪ੍ਰੀਤ ਬਾਦਲ

ਵੱਡੇ ਵਫ਼ਦ ਨਾਲ ਇੱਕ ਹਫ਼ਤੇ ਲਈ ਸਵਿਟਜ਼ਰਲੈਂਡ ਜਾਣਗੇ ਮਨਪ੍ਰੀਤ ਬਾਦਲ

ਡਾਵੋਸ ਵਿੱਚ ਵਰਲਡ ਇਕਨਾਮਿਕ ਫੋਰਮ ' ਮਨਪ੍ਰੀਤ ਬਾਦਲ ਕਰਨਗੇ ਪੰਜਾਬ ਦੇ ਵਫ਼ਦ ਦੀ ਅਗਵਾਈ
ਪੰਜਾਬ ਦੇ ਵਫ਼ਦ ਬਾਰੇਇਨਵੈਸਟ ਪੰਜਾਬ’ ਦੇ ਟਵਿੱਟਰ ਹੈਂਡਲ 'ਤੇ ਮਿਲੇਗੀ ਜਾਣਕਾਰੀਸਵਿਟਜ਼ਰਲੈਂਡ ਦੇ ਡਾਵੋਸ ਵਿੱਚ 21 ਤੋਂ 26 ਜਨਵਰੀ ਨੂੰ ਹੋਣ ਜਾ ਰਹੇ ਵਰਲਡ ਇਕਨਾਮਿਕ ਫੋਰਮ (ਡਬਲਿਊ..ਐਫ.) ਸੰਮੇਲਨ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇਕ ਉੱਚ ਪੱਧਰੀ ਵਫ਼ਦ ਸ਼ਮੂਲੀਅਤ ਕਰੇਗਾ ਦੱਸਣਯੋਗ ਹੈ ਕਿ ਇਸ ਸੰਮੇਲਨ ਨੂੰ ਨਿਵੇਸ਼ਕਾਂ ਦਾ ਤਰਜੀਹੀ ਮੰਚ ਮੰਨਿਆ ਜਾਂਦਾ ਹੈ

 


ਇਸ ਸਾਲਾਨਾ ਸੰਮੇਲਨ ਵਿੱਚ ਸ੍ਰੀ ਬਾਦਲ ਨਾਲ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਸੀ... ਰਜਤ ਅਗਰਵਾਲ ਵੀ ਸ਼ਮੂਲੀਅਤ ਕਰਨਗੇ ਇਸ ਸੰਮੇਲਨ ਵਿੱਚ ਵਿਸ਼ਵ ਭਰ ਵਿੱਚੋਂ 100 ਤੋਂ ਵੱਧ ਸਰਕਾਰਾਂ ਦੇ ਨੁਮਾਇੰਦੇ, 1,000 ਤੋਂ ਵੱਧ ਪ੍ਰਮੁੱਖ ਵਿਸ਼ਵ ਪੱਧਰੀ ਕੰਪਨੀਆਂ ਦੇ ਸਿਖ਼ਰਲੇ ਕਾਰਜਕਾਰੀ ਅਧਿਕਾਰੀ ਅਤੇ ਪ੍ਰਮੁੱਖ ਸੱਭਿਆਚਾਰਕ, ਸਮਾਜਿਕ ਅਤੇ ਸੂਝਵਾਨ ਆਗੂ ਸ਼ਾਮਲ ਹੋਣਗੇ

 


ਇਸ ਸੰਮੇਲਨ ਦੇ ਏਜੰਡੇ ਵਿੱਚ ਖੁਰਾਕ ਸੁਰੱਖਿਆ, ਸਿਹਤ ਸੰਭਾਲ, ਸੜਕ ਸੁਰੱਖਿਆ, ਗਤੀਸ਼ੀਲ ਭਵਿੱਖ, ਆਰਥਿਕਤਾ ਅਤੇ ਤਕਨਾਲੋਜੀ ਸਮੇਤ ਹੋਰ ਆਲਮੀ ਮੁੱਦਿਆਂ ਉਤੇ ਗੰਭੀਰ ਵਿਚਾਰ-ਵਟਾਂਦਰਾ ਸ਼ਾਮਲ ਹੈ ਇਸ ਵਿਚਾਰ-ਵਟਾਂਦਰੇ ਨਾਲ ਵਿਸ਼ਵ ਦੀਆਂ ਤਰਜੀਹਾਂ ਅਤੇ ਖੇਤਰੀ ਏਜੰਡਿਆਂ, ਉਦਯੋਗਾਂ ਅਤੇ ਵਿਸ਼ਵ ਦੇ ਰੁਝਾਨਾਂ ਨੂੰ ਸਮਝਣ ਤੇ ਪਰਿਭਾਸ਼ਤ ਕਰਨ ਵਿੱਚ ਮਦਦ ਮਿਲੇਗੀ

 


ਇਸ ਸਮਾਗਮ ਵਿੱਚ ਸ਼ਮੂਲੀਅਤ ਕੇਵਲ ਸੱਦੇ 'ਤੇ ਸੀ, ਜੋ ਇਹ ਫੋਰਮ ਦੀ ਕਮਿਊਨਿਟੀਜ਼ ਦੇ ਮੈਂਬਰਾਂ ਲਈ ਰਾਖਵੀਂ ਸੀ ਇਸ ਸਾਲ ਦੇ ਸੰਮੇਲਨ ਵਿੱਚ ਹਿੱਸਾ ਲੈਣ ਲਈ ਪੰਜਾਬ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ ਅਤੇ ਪੰਜਾਬ ਇਸ ਸੁਨਹਿਰੀ ਮੌਕੇ ਦਾ ਲਾਹਾ ਲੈ ਰਿਹਾ ਹੈ

 

 

ਇਸ ਵਫ਼ਦ ਵੱਲੋਂ ਨੈਸਲੇ ਦੇ ਏਸ਼ੀਆ, ਓਸ਼ਨੀਆ ਤੇ ਅਫਰੀਕਾ ਦੇ ਸੀ... ਕ੍ਰਿਸ ਜੌਹਨਸਨ, ਡਬਲਿਊ..ਐਫ. ਵਿੱਚ ਮੋਬਿਲਿਟੀ ਇੰਡਸਟਰੀ ਅਤੇ ਸਿਸਟਮ ਇੰਸ਼ੀਏਟਿਵਜ਼ ਦੇ ਮੁਖੀ ਕ੍ਰਿਸਟੋਫ ਵੌਲਫ ਅਤੇ ਐਮਾਜ਼ੋਨ ਵੈੱਬ ਸਰਵਿਸਿਜ਼ ਵਿੱਚ ਵਰਲਡਵਾਈਡ ਪਬਲਿਕ ਸੈਕਟਰ ਦੇ ਵਾਈਸ ਪ੍ਰੈਜ਼ੀਡੈਂਟ ਟੈਰੇਜ਼ਾ ਕਾਰਲਸਨ ਸਮੇਤ ਹੋਰ ਆਲਮੀ ਲੀਡਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਇਨ੍ਹਾਂ ਮੀਟਿੰਗਾਂ ਦੌਰਾਨ ਪੰਜਾਬ ਵਿੱਚ ਨਿਵੇਸ਼/ਪਾਇਲਟ ਪ੍ਰਾਜੈਕਟਾਂ ਦੇ ਮੌਕਿਆਂ ਬਾਰੇ ਚਰਚਾ ਕੀਤੀ ਜਾਵੇਗੀ

 


ਪੰਜਾਬ ਵੱਲੋਂ ਨਿਵੇਸ਼ ਤੇ ਉਦਯੋਗਾਂ ਲਈ ਸੁਖਾਲੇ ਮਾਹੌਲ ਲਈ ਵੱਡੇ ਪੱਧਰ 'ਤੇ ਬ੍ਰੈਂਡ ਬਿਲਡਿੰਗ ਅਤੇ ਹੋਰ ਗਤੀਵਿਧੀਆਂ ਵਿੱਢੀਆਂ ਗਈਆਂ ਹਨ, ਜਿਸ ਤਹਿਤ ਇਹ ਵਫ਼ਦ ਡਾਵੋਸ ਸੰਮੇਲਨ ਵਿੱਚ ਸ਼ਮੂਲੀਅਤ ਕਰ ਰਿਹਾ ਹੈ
ਡਾਵੋਸ ਵਿੱਚ ਇਸ ਵਫ਼ਦ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਨਵੈਸਟ ਪੰਜਾਬ ਦੇ ਅਧਿਕਾਰਤ ਟਵਿੱਟਰ ਹੈਂਡਲ 0invest_punjab ਉਤੇ ਉਪਲਬਧ ਹੋਵੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal going Switzerland with high level delegation