ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਪ੍ਰੀਤ ਸਿੰਘ ਬਾਦਲ ਦੇ ਭਈਏ ਦੀ ਡਾਢੀ ਚਰਚਾ

ਮਨਪ੍ਰੀਤ ਸਿੰਘ ਬਾਦਲ ਦੇ ਭਈਏ ਦੀ ਡਾਢੀ ਚਰਚਾ

ਮਨਪ੍ਰੀਤ ਸਿੰਘ ਬਾਦਲ ਦਾ ‘ਭਈਆ`
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਦੇ-ਕਦੇ ਚੰਗਾ ਮਜ਼ਾਕ ਵੀ ਕਰ ਲੈਂਦੇ ਹਨ। ਬੀਤੇ ਦਿਨੀਂ ਜੋਧਪੁਰ ਦੇ ਸਿੱਖ ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਚੈੱਕ ਦਿੱਤੇ ਜਾਣੇ ਸਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਡੀਕ ਹੋ ਰਹੀ ਸੀ। ਉਡੀਕਦੇ-ਉਡੀਕਦੇ ਮਨਪ੍ਰੀਤ ਸਿੰਘ ਬਾਦਲ ਪੱਤਰਕਾਰਾਂ ਦੇ ਇੱਕ ਸਮੂਹ ਕੋਲ ਆ ਬੈਠੇ। ਜਿ਼ਕਰ ਚੱਲ ਪਿਆ ਕਿ ਪੰਜਾਬੀ ਕਿਸੇ ਬੰਦੇ ਦਾ ਹੀ ਨਹੀਂ, ਕਿਸੇ ਚੀਜ਼ ਦਾ ਵੀ ਨਾਂਅ ਆਪਣੇ ਹਿਸਾਬ ਕਿਵੇਂ ਰੱਖ ਲੈਂਦੇ ਹਨ। ਖੇਤਾਂ ਦੇ ਟਿਊਬਵੈੱਲਾਂ ਨੂੰ ਆਨ ਤੇ ਆਫ਼ ਕਰਨ ਵਾਲੇ ਸਵਿੱਚਾਂ ਦੇ ਆਟੋਮੈਟਿਕ ਉਪਕਰਨ ਦਾ ਨਾਂਅ ਕਿਸਾਨਾਂ ਨੇ ਆਮ ਤੌਰ `ਤੇ ‘ਭਈਆ` ਰੱਖਿਆ ਹੁੰਦਾ ਹੈ ਕਿਉਂਕਿ ਪਹਿਲਾਂ ਇਹ ਆਨ-ਆਫ਼ ਦਾ ਕੰਮ ਕੋਈ ਭਈਆ ਹੀ ਕਰਦਾ ਹੁੰਦਾ ਸੀ। ਇਹ ਸੁਣ ਕੇ ਸਾਰੇ ਹੱਸ ਪਏ। ਇਸ ਲਤੀਫ਼ੇ ਦੀ ਡਾਢੀ ਚਰਚਾ ਹੋ ਰਹੀ ਹੈ।


ਧਰੇ-ਧਰਾਏ ਰਹਿ ਗਏ ਸੋਨੀ ਦੇ ਚਾਅ
ਬੀਤੀ 29 ਜੂਨ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਬਹੁਤ ਚਾਅ ਨਾਲ ਅੰਮ੍ਰਿਤਸਰ `ਚ ਇੱਕ ਸੂਬਾ-ਪੱਧਰੀ ਸਮਾਰੋਹ ਰੱਖਿਆ ਸੀ, ਜਿੱਥੇ ਨਵੇਂ ਨਿਯੁਕਤ ਹੋਏ ਅਧਿਆਪਕਾਂ ਨੂੰ ਨਿਯੁਕਤੀ-ਪੱਤਰ ਵੰਡੇ ਜਾਣੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮਾਰੋਹ `ਚ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਨੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਓਮ ਪ੍ਰਕਾਸ਼ ਸੋਨੀ ਦੇ ਨਵੇਂ ਹੋਟਲ ਦਾ ਉਦਘਾਟਨ ਵੀ ਕਰਨਾ ਸੀ। ਇਸ ਮੌਕੇ ਸਮੁੱਚੇ ਸ਼ਹਿਰ ਵਿੱਚ ਮੁੱਖ ਮੰਤਰੀ ਦੇ ਸੁਆਗਤ ਲਈ ਵੱਡੇ-ਵੱਡੇ ਬੋਰਡ ਲਾਏ ਗਏ ਸਨ। ਪਰ ਐਨ ਆਖ਼ਰੀ ਮੌਕੇ `ਤੇ ਖ਼ਰਾਬ ਮੌਸਮ ਕਾਰਨ ਕੈਪਟਨ ਅਮਰਿੰਦਰ ਦਾ ਦੌਰਾ ਰੱਦ ਹੋ ਗਿਆ। ਪਰ ਮੀਡੀਆ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਕੈਪਟਨ ਨੇ ਨਹੀਂ ਆਉਣਾ। ਅਜਿਹੇ ਹਾਲਾਤ `ਚ ਕੈਪਟਨ ਅਮਰਿੰਦਰ ਸਿੰਘ ਵਾਲੇ ਸਾਰੇ ਕੰਮ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਖ਼ੁਦ ਹੀ ਕਰਨੇ ਪਏ।


‘ਆਪ` ਦੇ ਮਿਹਨਤੀ ਵਿਧਾਇਕਾ
ਆਮ ਆਦਮੀ ਪਾਰਟੀ ਦੇ ਬਠਿੰਡਾ (ਦਿਹਾਤੀ) ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਪੀ-ਐੱਚਡੀ ਦਾ ਖੋਜ-ਕਾਰਜ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਵਿਧਾਇਕਾ ਕਾਨੂੰਨ ਦੀ ਪੋਸਟ-ਗ੍ਰੈਜੂਏਸ਼ਨ ਕਰਨ ਤੋਂ ਬਾਅਦ ਦੋ ਵਾਰ ਯੂਜੀਸੀ ਦੀ ਨੈੱਟ ਪ੍ਰੀਖਿਆ ਪਾਸ ਕਰ ਚੁੱਕੇ ਹਨ। ਫਿਰ ਉਨ੍ਹਾਂ ਨੂੰ ਸਿਆਸਤ `ਚ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਸਿਆਸਤ ਨੂੰ ਉਹ ਪਹਿਲ ਦਿੰਦੇ ਰਹਿਣਗੇ ਪਰ ਹੁਣ ਉਹ ਪ-ਐੱਚਡੀ ਕਰਨਗੇ। ਦਰਅਸਲ, ਵਿਧਾਇਕਾ ਨੇ ਆਪਣੇ ਥੀਸਿਸ ਦੀ ਰੂਪ-ਰੇਖਾ (ਸਾਇਨੌਪਸਿਸ) ਤਾਂ ਪਹਿਲਾਂ ਹੀ ਦਾਖ਼ਲ ਕਰ ਦਿੱਤੇ ਸਨ। ਜੇ ਕਿਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਨਾ ਮਿਲਦੀ ਅਤੇ ਪਿਛਲੇ ਵਰ੍ਹੇ ਉਹ ਵਿਧਾਨ ਸਭਾ ਚੋਣ ਨਾ ਜਿੱਤਦੇ, ਤਾਂ ਰੁਪਿੰਦਰ ਕੌਰ ਰੂਬੀ ਨੇ ਹੁਣ ਤੱਕ ਆਪਣੀ ਪੀ-ਐੱਚਡੀ ਮੁਕੰਮਲ ਕਰ ਲੈਣੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal joke talk of the town