ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਿਟਜ਼ਰਲੈਂਡ ਦੇ ਵਿਸ਼ਵ ਆਰਥਿਕ ਫ਼ੋਰਮ ’ਚ ਆਲਮੀ ਵਪਾਰੀਆਂ ਨੂੰ ਮਿਲੇ ਮਨਪ੍ਰੀਤ ਬਾਦਲ

ਸਵਿਟਜ਼ਰਲੈਂਡ ਦੇ ਦਾਵੋਸ ਵਿਖੇ ਮੰਗਲਵਾਰ ਨੂੰ ਵਿਸ਼ਵ ਆਰਥਿਕ ਫ਼ੋਰਮ (ਡਬਲਯੂ..ਐੱਫ.) ਸੰਮੇਲਨ ਦੌਰਾਨ ਪੰਜਾਬ ਦੇ ਵਫ਼ਦ ਨੇ ਪਹਿਲੇ ਦਿਨ ਆਲਮੀ ਕਾਰੋਬਾਰੀਆਂ ਨਾਲ ਮੀਟਿੰਗਾਂ ਅਤੇ ਰਣਨੀਤਕ ਵਿਚਾਰ-ਵਟਾਂਦਰਾ ਕਰਕੇ ਆਪਣੀ ਹਾਜ਼ਰੀ ਦਰਜ ਕੀਤੀ ਪੰਜਾਬ ਨੇ ਵਿਸ਼ਵ ਆਰਥਿਕ ਸੰਮੇਲਨ ਵਿੱਚ ਲਗਾਤਾਰ ਦੂਜੇ ਸਾਲ ਸ਼ਮੂਲੀਅਤ ਕੀਤੀ ਹੈ

 

 

ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਪੰਜਾਬ ਦੇ ਉੱਚ ਪੱਧਰੀ ਵਫ਼ਦ ਨੇ ਨੈਸਲੇ ਦੇ ਏਸ਼ੀਆ, ਓਸ਼ੇਨੀਆ ਅਤੇ ਸਬ-ਸਹਾਰਨ ਅਫ਼ਰੀਕਾ ਦੇ ਸੀ.. ਕ੍ਰਿਸ ਜੌਨਸਨ, ਸਨ ਫ਼ਾਰਮਾਸਿਊਟੀਕਲ ਦੇ ਚੇਅਰਮੈਨ ਇਜ਼ਰਾਈਲ ਮੈਕੋਵ, ਪੈਪਸੀਕੋ ਦੇ ਗਲੋਬਲ ਪਬਲਿਕ ਪਾਲਿਸੀ ਅਤੇ ਸਰਕਾਰੀ ਮਾਮਲੇ ਮੁਖੀ ਫਿਲਿਪ ਮਾਇਰ, ਜੈਮਿਨੀ ਕਾਰਪੋਰੇਸ਼ਨ ਬੈਲਜੀਅਮ ਦੇ ਚੇਅਰਮੈਨ ਸੁਰੇਂਦਰ ਪਟਵਾਰੀ, ਪ੍ਰੌਕਟਰ ਐਂਡ ਗੈਂਬਲ ਦੇ ਏਸ਼ੀਆ ਪੈਸੀਫ਼ਿਕ, ਮਿਡਲ ਈਸਟ ਅਤੇ ਅਫ਼ਰੀਕਾ ਦੇ ਮੁਖੀ ਮਗੇਸਵਰਨ ਸੁਰੰਜਨ, ਫੁੱਲਰਟਨ ਹੈਲਥਕੇਅਰ ਦੇ ਗਲੋਬਲ ਸੀਈਓ ਹੋ ਕੁਏਨ ਲੂਨ ਅਤੇ ਕੋਵੈਸਟਰੋ ਏਜੀ ਦੇ ਸੀ... ਸੁਚੇਤਾ ਗੋਵਿਲ ਨਾਲ ਖ਼ਾਸ ਮੁਲਾਕਾਤ ਕੀਤੀ ਪੰਜਾਬ ਦੇ ਵਫ਼ਦ ਵਿੱਚ ਨਿਵੇਸ਼ ਪੰਜਾਬ ਦੇ ਸਲਾਹਕਾਰ ਸ੍ਰੀ ਬੀ.ਐੱਸ. ਕੋਹਲੀ ਅਤੇ ਸੀ... ਸ੍ਰੀ ਰਜਤ ਅਗਰਵਾਲ ਵੀ ਸ਼ਾਮਲ ਹਨ

 

ਡਬਲਯੂਈ.ਐਫ ਦੇ ਇਸ ਸਾਲ ਦੇ ਥੀਮਸਟੇਕਹੋਲਡਰਜ਼ ਫਾਰ ਕੋਹੇਸਿਵ ਐਂਡ ਸਸਟੇਨੇਬਲ ਵਰਲਡਅਨੁਸਾਰ ਵਿੱਤ ਮੰਤਰੀ ਦਿਨ ਦੀ ਸ਼ੁਰੂਆਤ 'ਖੁਰਾਕ ਦੇ ਭਵਿੱਖ ਨੂੰ ਤਰਾਸ਼ਣ' ਬਾਰੇ ਫੂਡ ਸਟੀਵਰਡ ਬੋਰਡ ਮੀਟਿੰਗ ਵਿਚ ਹਿੱਸਾ ਲੈਂਦਿਆਂ ਕੀਤੀ ਜਨਤਕ ਅਤੇ ਨਿਜੀ ਖੇਤਰਾਂ ਦੇ ਚਾਲੀ ਆਗੂਆਂ ਨੇ ਭੋਜਨ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਅਤੇ ਇਸ ਸਬੰਧੀ ਸਾਂਝੇ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ

 

ਬਾਦਲ ਨੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਦੇ ਸਮੁੱਚਿਤ ਵਿਕਾਸ ਲਈ ਚੁੱਕੇ ਵੱਖ-ਵੱਖ ਕਦਮਾਂ ਸਣੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਨਵੀਂ ਤਕਨੀਕ ਅਪਨਾਉਣ ਅਤੇ ਭਾਈਵਾਲੀ ਤੱਕ ਪਹੁੰਚ ਬਾਰੇ ਇਕੱਠ ਨੂੰ ਜਾਣੂ ਕਰਵਾਇਆ

 

ਆਲਮੀ ਸੰਪਰਕ ਸਥਾਪਤੀ 'ਤੇ ਜ਼ੋਰ ਦੇਣ ਜਿਹੇ ਵੱਖ-ਵੱਖ ਏਜੰਡੇ ਸਾਂਝੇ ਕਰਨ ਤੋਂ ਇਲਾਵਾ, ਪੰਜਾਬ ਸਰਕਾਰ ਅਤੇ ਡਬਲਯੂ..ਐਫ. ਇਸ ਵਰੇ ਇਕੱਠਿਆਂ ਵੱਖ-ਵੱਖ ਖੇਤਰਾਂ ਵਿੱਚ ਮੀਲ ਪੱਥਰ ਸਥਾਪਤ ਕਰ ਰਹੇ ਹਨ ਪੰਜਾਬ ਨੇ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਸਣੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਕਰਵਾਇਆ ਹੈ, ਉਥੇ ਡਬਲਯੂ..ਐਫ.-2020 ਸਮਾਗਮ ਦੀ 50ਵੀਂ ਵਰੇਗੰਢ ਮਨਾ ਰਿਹਾ ਹੈ

 

21 ਤੋਂ 24 ਜਨਵਰੀ ਤੱਕ ਚੱਲਣ ਵਾਲੇ ਇਸ ਚਾਰ ਰੋਜ਼ਾ ਸੰਮੇਲਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਬਰਤਾਨੀਆ ਦੇ ਪ੍ਰਿੰਸ ਚਾਰਲਸ, ਜਰਮਨ ਚਾਂਸਲਰ ਐਂਜੇਲਾ ਮਾਰਕਲ, ਪੀਪਲਜ਼ ਰੀਪਬਲਿਕ ਆਫ਼ ਚਾਈਨਾ ਦੇ ਵਾਈਸ-ਪ੍ਰੀਮੀਅਰ ਹਾਨ ਜ਼ੇਂਗ, ਇਟਲੀ ਦੇ ਪ੍ਰਧਾਨ ਮੰਤਰੀ ਜਿਊਸ਼ੈਪੇ ਕੌਂਟੇ, ਯੂਰਪੀਅਨ ਕਮਿਸ਼ਨ ਦੇ ਮੁਖੀ ਉਰਸੁਲਾ ਵਾਨ ਡੇਰ ਲੀਅਨ ਅਤੇ ਸਵਿਸ ਕਾਨਫ਼ੈਡਰੇਸ਼ਨ ਦੇ ਮੁਖੀ ਸਿਮੋਨੈਟਾ ਸੋਮਰੁਗਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ

 

ਇਹ ਪੰਜਾਬ ਲਈ ਅਜਿਹਾ ਮੌਕਾ ਹੈ, ਜਦੋਂ ਉਹ ਆਲਮੀ ਆਗੂਆਂ ਅਤੇ ਚਿੰਤਕਾਂ ਨਾਲ ਸੰਪਰਕ ਸਥਾਪਤ ਕਰਕੇ ਉਨਾਂ ਨਾਲ ਆਲਮੀ, ਖੇਤਰੀ ਅਤੇ ਉਦਯੋਗਿਕ ਏਜੰਡੇ ਬਣਾਉਣ ਸਬੰਧੀ ਗੱਲਬਾਤ ਕਰਨ ਅਤੇ ਇਨ੍ਹਾਂ ਏਜੰਡਿਆਂ ਦਰਮਿਆਨ ਪੰਜਾਬ ਦੀ ਸਥਿਤੀ ਸਥਾਪਤ ਕਰ ਸਕੇਗਾ ਇਹ ਪੰਜਾਬ ਸਰਕਾਰ ਲਈ “''ਬ੍ਰਾਂਡ ਪੰਜਾਬ”'' ਨੂੰ ਨਿਵੇਸ਼ ਲਈ ਮਨਪਸੰਦ ਥਾਂ ਵਜੋਂ ਸਥਾਪਤ ਕਰਨ ਲਈ ਵੀ ਇਕ ਅਹਿਮ ਪਲੇਟਫਾਰਮ ਹੈ

 

ਡਬਲਯੂ..ਐਫ. ਇੱਕ ਅਜਿਹਾ ਪਲੇਟਫ਼ਾਰਮ ਹੈ, ਜਿਥੇ ਸੁਨਹਿਰੇ ਭਵਿੱਖ ਤਰਾਸ਼ਣ ਲਈ ਵਿਸ਼ਵ ਦੇ ਰੌਸ਼ਨ ਦਿਮਾਗ਼, ਵਿਚਾਰਕ ਅਤੇ ਚਿੰਤਕ ਜੁੜਦੇ ਹਨ ਇਸ ਆਲਮੀ ਮੰਚ 'ਤੇ ਪੰਜਾਬ ਸਰਕਾਰ ਦੇ ਅਗਾਂਹਵਧੂ ਸੁਧਾਰਾਂ ਅਤੇ ਪਹਿਲਕਦਮੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal meets global businessmen at Switzerland s World Economic Forum