ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ ਇਜਲਾਸ: ਮਨਪ੍ਰੀਤ ਬਾਦਲ ਵਲੋਂ ਬਜਟ ਮੁੜ ਪੇਸ਼, ਕੀਤੇ ਕਈ ਅਹਿਮ ਐਲਾਨ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਅਕਾਲੀਆਂ ਦੇ ਰੌਲੇ ਰੱਪੋ ਮਗਰੋਂ ਅੱਜ ਸੋਮਵਾਰ ਨੂੰ 1 ਵਜੇ ਤੱਕ ਮੁਲਤਵੀਂ ਕਰਨ ਮਗਰੋਂ ਬਾਅਦ ਮੁੜ ਸ਼ੁਰੂ ਹੋ ਗਈ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦੇ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ ਹਨ।

 

LIVE ਬਜਟ ਇਜਲਾਸ: ਮਨਪ੍ਰੀਤ ਬਾਦਲ ਵਲੋਂ ਬਜਟ ਮੁੜ ਪੇਸ਼, ਕੀਤੇ ਕਈ ਅਹਿਮ ਐਲਾਨ

 


ਸਰਬੱਤ ਸਿਹਤ ਬੀਮਾ ਯੋਜਨਾ ਲਈ 250 ਕਰੋੜ ਰੁਪਏ ਦਾ ਐਲਾਨ

ਕੈਂਸਰ ਇੰਸਟੀਚਿਊਟ ਲਈ ਰੱਖੇ ਗਏ 60 ਕਰੋੜ ਰੁਪਏ

ਨੈਸ਼ਨਲ ਹੈਲਥ ਮਿਸ਼ਨ ਲਈ 978 ਕਰੋੜ ਦਾ ਐਲਾਨ

ਮੋਗਾ ਅਤੇ ਮੋਹਾਲੀ 'ਚ ਬਣਨਗੇ ਆਯੁਰਵੈਦਿਕ ਹਸਪਤਾਲ

ਐੱਸ. ਸੀ./ਬੀ. ਸੀ. ਦੇ ਵਿਕਾਸ ਲਈ 1228 ਕਰੋੜ ਰੁਪਏ ਦਾ ਦੇਣ ਦਾ ਐਲਾਨ

ਪਟਿਆਲਾ 'ਚ ਬਣੇਗੀ ਓਪਨ ਯੂਨੀਵਰਸਿਟੀ

'ਸਮਗਰ ਸਿੱਖਿਆ ਅਭਿਆਨ ਐਲਮੈਂਟਰੀ' ਲਈ 750 ਕਰੋੜ ਦਾ ਐਲਾਨ

ਮਲੇਰਕੋਟਲਾ 'ਚ ਕੁੜੀਆਂ ਦੇ ਸਕੂਲ ਲਈ 5 ਕਰੋੜ ਰੁਪਏ ਦਾ ਐਲਾਨ

ਪੰਜਾਬੀ ਯੂਨੀਵਰਸਿਟੀ ਲਈ 50 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ

ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ 300 ਕਰੋੜ ਰੁਪਏ ਦਾ ਐਲਾਨ

ਪੇਂਡੂ ਵਿਕਾਸ ਲਈ 4109 ਕਰੋੜ ਰੁਪਏ ਦਾ ਐਲਾਨ

'ਸਮਾਰਟ ਵਿਲੇਜ' ਮੁਹਿੰਮ ਲਈ 2600 ਕਰੋੜ ਰੁਪਏ ਦਾ ਐਲਾਨ

ਮਨਰੇਗਾ ਸਕੀਮ ਲਈ 500 ਕਰੋੜ ਰੁਪਏ ਦਾ ਐਲਾਨ

ਅੰਮ੍ਰਿਤਸਰ ਨੂੰ 'ਆਦਰਸ਼ ਸ਼ਹਿਰ' ਬਣਾਉਣ ਲਈ 10 ਕਰੋੜ ਰੁਪਏ ਦਾ ਪ੍ਰਸਤਾਵ

ਸਮਾਜਿਕ ਸੁਰੱਖਿਆ ਅਤੇ ਸਮਾਜਿਕ ਬਾਲ ਵਿਕਾਸ ਲਈ 2835 ਕਰੋੜ ਦੇਣ ਦਾ ਐਲਾਨ

ਅਧਿਆਪਕਾਂ ਨੂੰ ਸਕਿੱਲ ਸੁਧਾਰਨ ਲਈ ਦਿੱਤੀ ਜਾਵੇਗੀ ਸਿਖਲਾਈ

ਸਮੂਹਿਕ ਬਾਲ ਵਿਕਾਸ ਯੋਜਨਾ ਲਈ 737 ਕਰੋੜ ਰੁਪਏ ਰਾਖਵੇਂ

ਸਾਬਕਾ ਫੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ 98.31 ਕਰੋੜ ਦਿੱਤੇ ਜਾਣਗੇ

ਆਸ਼ੀਰਵਾਦ ਸਕੀਮ ਲਈ 100 ਕਰੋੜ ਰੁਪਏ ਦਾ ਐਲਾਨ

ਹੁਸ਼ਿਆਰਪੁਰ, ਬਠਿੰਡਾ ਅਤੇ ਪਟਿਆਲਾ 'ਚ ਬਣੇਗੀ ਫੂਡ ਸਟਰੀਟ

ਉਦਯੋਗਾਂ ਨੂੰ ਰਿਅਇਤੀ ਬਿਜਲੀ 1513 ਕਰੋੜ ਰੁਪਏ ਦਾ ਐਲਾਨ

ਸਮਾਜਿਕ ਪੈਨਸ਼ਨ 750 ਰੁਪਏ 'ਤੇ ਬਰਕਰਾਰ

ਡੇਰਾ ਬਾਬਾ ਨਾਨਕ ਅਥਾਰਟੀ ਲਈ 25 ਕਰੋੜ ਰੁਪਏ ਦਾ ਐਲਾਨ

ਜਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ ਲਈ 5 ਕਰੋੜ ਰੁਪਏ ਦਾ ਐਲਾਨ

ਕਰਤਾਰਪੁਰ ਲਾਂਘੇ ਲਈ ਸਰਕਾਰ ਵਲੋਂ 300 ਕਰੋੜ ਰੁਪਏ ਦਾ ਐਲਾਨ

ਰਾਸ਼ਟਰੀ ਵਿਕਾਸ ਯੋਜਨਾ ਕ੍ਰਿਸ਼ੀ ਲਈ 200 ਕਰੋੜ ਰੁਪਏ ਦਾ ਐਲਾਨ

ਜਲੰਧਰ 'ਚ ਬਣੇਗਾ ਨਵਾਂ ਸਟੇਡੀਅਮ

ਬਲਾਕ ਲੇਵਲ ਸਟੇਡੀਅਮ ਲਈ 45 ਕਰੋੜ ਰੁਪਏ ਰਾਖਵੇਂ

550 ਸਾਲਾ ਪ੍ਰਕਾਸ਼ ਪੁਰਬ ਲਈ 300 ਕਰੋੜ ਰਾਖਵੇਂ

ਸਪੋਰਟਸ ਪਾਲਿਸੀ ਦੇ ਤਹਿਤ 18 ਕਰੋੜ ਰੁਪਏ ਦੇ ਇਨਾਮ ਦਿੱਤੇ ਗਏ

ਮੰਡੀਆਂ ਦੀ ਬਿਹਤਰੀ 750 ਕਰੋੜ ਰੁਪਏ ਦੀ ਤਜਵੀਜ਼

ਗੰਨਾ ਉਤਪਾਦਕਾਂ ਲਈ ਸਰਕਾਰ ਵਲੋਂ 335 ਕਰੋੜ ਰੁਪਏ ਦਾ ਐਲਾਨ

ਸ਼ਹੀਦ ਭਗਤ ਸਿੰਘ ਰੁਜ਼ਗਾਰ ਸਕੀਮ ਦੇ ਤਹਿਤ 2 ਹਜ਼ਾਰ 294 ਨੌਜਵਾਨਾਂ ਨੂੰ ਮਿਲਿਆ ਰੁਜ਼ਾਗਰ

ਸਾਲ 2019-20 ਦੌਰਾਨ ਦੁੱਧ ਉਤਪਾਦਨ 'ਚ 7 ਫ਼ੀਸਦੀ ਤੱਕ ਦਾ ਵਾਧਾ ਕੀਤਾ ਜਾਵੇਗਾ

ਪਿੰਡਾਂ ਦੇ ਵਿਕਾਸ ਲਈ ਗ੍ਰਾਂਟ 'ਚ 36 ਫੀਸਦੀ ਹੋਇਆ ਵਾਧਾ

ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਪਿਛਲੇ ਸਾਲ 28 ਹਜ਼ਾਰ ਮਸ਼ੀਨਾਂ ਵੰਡੀਆਂ ਗਈਆਂ

ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 8969 ਕਰੋੜ ਰੁਪਏ ਦੀ ਤਜਵੀਜ਼

ਪੰਜਾਬ ਨੂੰ ਹਰ ਮੁਸ਼ਕਲ ਘੜੀ 'ਚੋਂ ਕੱਢਣ ਦੀ ਕੀਤੀ ਅਰਦਾਸ

ਭੂਮੀ ਹੀਣ ਖੇਤ ਮਜ਼ਦੂਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼

ਸਾਲ 2019-20 ਲਈ 1,58,493 ਕਰੋੜ ਰੁਪਏ ਦਾ ਬਜਟ ਪੇਸ਼

ਪਿਛਲੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਦਿੱਤੇ ਕਈ ਜ਼ਖ਼ਮ

ਸਾਲ 2019-20 'ਚ 22.51 ਫ਼ੀਸਦੀ ਹੋਣ ਦੀ ਉਮੀਦ

ਮਨਪ੍ਰੀਤ ਬਾਦਲ ਨੇ ਸਦਨ 'ਚ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਕੀਤਾ ਜ਼ਿਕਰ

ਕਿਹਾ, ਪੰਜਾਬ 'ਚ ਵਿਆਜ ਦਾ ਕਾਫ਼ੀ ਬੋਝ ਹੈ

ਸਾਲ 2019-20 ਜੀ. ਐੱਸ. ਡੀ. ਪੀ. 577829 ਕਰੋੜ ਰੁਪਏ

ਕੌਮੀ ਔਸਤ 125397 ਰੁਪਏ ਹੈ

ਪ੍ਰੀਤ ਜੀਅ 153061 ਰੁਪਏ ਹੋਈ ਆਮਦਨ - ਮਨਪ੍ਰੀਤ ਬਾਦਲ

ਸਾਡੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਦੇ ਰਾਹ ਪਾਇਆ

ਮੀਂਹ ਦੇ ਬਾਵਜੂਦ ਅਕਾਲੀ ਦਲ ਦਾ ਧਰਨਾ ਜਾਰੀ

ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਹੋਈ ਖ਼ਤਮ

ਆਪ ਵਿਧਾਇਕਾ ਵੱਲੋਂ ਬਿਜਲੀ ਵਿਭਾਗ 'ਚ ਲਾਈਨ ਮੈਨ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਹੰਗਾਮਾ

ਪੰਜਾਬ ਦੇ ਲੋਕਾਂ ਨੂੰ ਮੁੜ ਪੈਰਾਂ 'ਤੇ ਖੜੇ ਕਰਨ ਦਾ ਯਤਨ

ਕਾਂਗਰਸ ਵਿਧਾਇਕ ਗੁਰਜੀਤ ਸਿੰਘ ਵੱਲੋਂ ਸਦਨ 'ਚ ਦਸਮੇਸ਼ ਨਹਿਰ ਬਣਾਉਣ ਦੀ ਮੰਗ

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal presented a very important declaration of the budget presented