ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਪ੍ਰੀਤ ਬਾਦਲ ਨੇ ਨਵੀਂ ਪੈਨਸ਼ਨ ਸਕੀਮ ਦਾ ਕਿਤਾਬਚਾ ਕੀਤਾ ਰਿਲੀਜ਼

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਭਵਨ ਵਿਖੇ ਨਵੀਂ ਪੈਨਸ਼ਨ ਸਕੀਮ ਦਾ ਇਕ ਮਹੱਤਵਪੂਰਨ ਕਿਤਾਬਚਾ (ਮੈਨੂਅਲ) ਰਿਲੀਜ਼ ਕੀਤਾ। ਇਸ ਕਿਤਾਬਚੇ ਵਿਚ ਨਵੀਂ ਪੈਨਸ਼ਨ ਸਕੀਮ ਦੀਆਂ ਸਾਲ 2018 ਤੱਕ ਜਾਰੀ ਹੋਈਆਂ ਸਾਰੀਆਂ ਹਦਾਇਤਾਂ ਅਤੇ ਰੈਗੂਲੇਸ਼ਨਜ਼ ਨੂੰ ਛਾਪਿਆ ਗਿਆ ਹੈ।

 

ਦਸਿਆ ਜਾ ਰਿਹਾ ਹੈ ਕਿ ਇਸ ਕਿਤਾਬਚੇ ਰਾਹੀਂ ਨਵੀਂ ਪੈਨਸ਼ਨ ਸਕੀਮ ਦੇ ਅੰਸ਼ਦਾਤੇ, ਡਰਾਇੰਗ ਅਤੇ ਡਿਸਬਰਸਿੰਗ ਅਫਸਰ ਅਤੇ ਜ਼ਿਲ੍ਹਾ ਖਜ਼ਾਨਾ ਅਫਸਰਾਂ ਤੋਂ ਇਲਾਵਾ ਸਾਰੇ ਵਿਭਾਗਾਂ ਨੂੰ ਇਕ ਥਾਂ 'ਤੇ ਸਾਰੀਆਂ ਹਦਾਇਤਾਂ ਅਸਾਨੀ ਨਾਲ ਮਿਲ ਸਕਣਗੀਆਂ ਜਿਸ ਨਾਲ ਨਵੀਂ ਪੈਨਸ਼ਨ ਸਕੀਮ ਦੇ ਮਾਮਲਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਆਵੇਗੀ।

 

ਜਾਣਕਾਰੀ ਮੁਤਾਬਕ ਇਸ ਪਹਿਲੇ ਮੈਨੂਅਲ ਵਿੱਚ ਸਾਲ 2018 ਤੱਕ ਦੀਆਂ ਸਾਰੀਆਂ ਹਦਾਇਤਾਂ/ਰੈਗੂਲੇਸ਼ਨਾਂ ਨੂੰ ਚੈਪਟਰ ਵਾਈਜ਼ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਦੋ ਪਾਰਟ ਅਤੇ 11 ਚੈਪਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਕਿਤਾਬਚੇ ਦੀ ਪੀਡੀਐਫ ਫਾਈਲ ਬਣਾ ਕੇ ਜਲਦ ਹੀ ਪੰਜਾਬ ਸਰਕਾਰ ਦੀ ਵੈੱਬਸਾਈਟ 'ਤੇ ਅੱਪਲੋਡ ਕੀਤੀ ਜਾਵੇਗੀ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਸ ਦੀ ਪਹੁੰਚ ਹੋਵੇ। 

 

ਕਾਬਿਲੇਗੌਰ ਹੈ ਕਿ ਮੌਜੂਦਾ ਸਮੇਂ ਪੰਜਾਬ ਵਿਚ 1.60 ਲੱਖ ਦੇ ਕਰੀਬ ਅਧਿਕਾਰੀ/ਮੁਲਾਜ਼ਮ ਨਵੀਂ ਪੈਨਸ਼ਨ ਸਕੀਮ ਤਹਿਤ ਨੌਕਰੀ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮਿਤੀ 1 ਜਨਵਰੀ 2004 ਅਤੇ ਇਸ ਤੋਂ ਬਾਅਦ ਭਰਤੀ ਹੋਏ ਅਧਿਕਾਰੀਆਂ/ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal releases new pension scheme booklet