ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਪ੍ਰੀਤ ਬਾਦਲ ਨੇ ਕਿਹਾ, ਪੰਜਾਬ ਤਕਨਾਲੋਜੀ ਦੇ ਖੇਤਰ ’ਚ ਬਣਨ ਲੱਗਿਆ ਮੋਹਰੀ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਫੌਜ ਦੇ ਖੇਤਰ ਵਿਚ ਪੰਜਾਬੀਆਂ ਵੱਲੋਂ ਪਾਏ ਅਹਿਮ ਯੋਗਦਾਨ ਤੋਂ ਬਾਅਦ ਹੁਣ ਸੂਬਾ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਬਣਨ ਦੀ ਰਾਹ 'ਤੇ ਹੈ

 

 

ਸਥਾਨਕ ਲਲਿਤ ਹੋਟਲ ਵਿਚ 'ਪੰਜਾਬ ਇਨੋਵੇਸ਼ਨ ਅਤੇ ਤਕਨਾਲੋਜੀ ਸਮਿੱਟ 2019' ਵਿਚ ਮੁੱਖ ਮਹਿਮਾਨ ਵੱਜੋਂ ਪੁੱਜੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸਾਰੀਆਂ ਸਹੂਲਤਾਂ ਅਤੇ ਢਾਂਚਾ ਉਪਲੱਬਧ ਹੈ ਜਿਸ ਨਾਲ ਕਿ ਖੋਜ, ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਅੱਗੇ ਵਧਿਆ ਜਾ ਸਕਦਾ ਹੈ

 

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੇਕਰ ਦੁਨੀਆਂ ਦੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣਾ ਹੈ ਤਾਂ ਪੰਜਾਬ ਨੂੰ ਸਾਇੰਸ, ਤਕਨਾਲੋਜੀ ਅਤੇ ਖੋਜ ਵਿਚ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਪਵੇਗਾ ਇਸ ਮਕਸਦ ਲਈ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਕਾਰੋਬਾਰੀਆਂ ਨੂੰ ਪੰਜਾਬ ਇਨੋਵੇਸ਼ਨ ਅਤੇ ਤਕਨਾਲੋਜੀ ਸਮਿੱਟ ਦੇ ਮੰਚ 'ਤੇ ਇਕੱਠਾ ਕੀਤਾ ਗਿਆ ਹੈ ਤਾਂ ਜੋ ਪੰਜਾਬ ਇਸ ਖੇਤਰ ਵਿਚ ਅੱਵਲ ਬਣੇ

 

ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਕਰਨ ਵਾਲਾ ਪੰਜਾਬ ਹੁਣ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਵੀ ਮੋਹਰੀ ਸੂਬੇ ਵੱਜੋਂ ਸਾਹਮਣੇ ਆਵੇਗਾ

 

ਇਸ ਦੌਰਾਨ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਖੋਜ ਸੰਸਥਾਨਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਕੁੱਲ 18 ਸਮਝੌਤੇ ਵੀ ਸਹੀਬੱਧ ਕੀਤੇ ਗਏ ਜਿਸ ਵਿਚ ਪਲਾਕਸ਼ਾ ਯੂਨੀਵਰਸਿਟੀ ਦਾ ਸਮਝੌਤਾ ਵੀ ਜ਼ਿਕਰੇਖਾਸ ਹੈ ਜੋ ਕਿ ਨਾਲੇਜ ਸਿਟੀ, ਮੋਹਾਲੀ ਵਿਚ ਸਥਾਪਿਤ ਹੋਣੀ ਹੈਇਸ ਤੋਂ ਇਲਾਵਾ ਆਈ.ਆਈ.ਟੀ ਰੋਪੜ, ਇੰਮਟੈੱਕ ਚੰਡੀਗੜ੍ਹ, ਨਵੀਂ ਦਿੱਲੀ ਦੀ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ, ਡੀਏਵੀ ਯੂਨੀਵਰਸਿਟੀ ਜਲੰਧਰ, ਚਿਤਕਾਰਾ ਯੂਨੀਵਰਸਿਟੀ ਰਾਜਪੁਰਾ, ਬਰਮਿੰਘਮ ਸਿਟੀ ਯੂਨੀਵਰਸਿਟੀ ਆਫ ਯੂ.ਕੇ., ਜੀਐਨਈ ਕਾਲਜ ਲੁਧਿਆਣਾ, ਐਲਪੀਯੂ ਜਲੰਧਰ, ਐਨਆਈਟੀ ਜਲੰਧਰ, ਨਾਇਪਰ, ਟੀਆਈਈਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਲ ਇੰਡੀਆ ਰੀਰੋਲਰ ਐਸੋਸੀਏਸ਼ਨ, ਮੋਹਾਲੀ ਹਾਈ ਟੈੱਕ ਮੈਟਲ ਕਲੱਸਟਰ ਪ੍ਰਾਈਵੇਟ ਲਿਮਟਿਡ, ਚੈਂਬਰ ਆਫ ਇੰਡਸਟਰੀਜ਼ ਐਂਡ ਕਾਮਰਸ ਅੰਡਰਟੇਕਿੰਗ, ਯੂਨਾਇਟਿਡ ਸੂਇੰਗ ਮਸ਼ੀਨ ਅਤੇ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਅਤੇ ਆਟੋਮੋਬਾਇਲ ਇੰਡੀਸਟਰੀ ਐਸੋਸੀਏਸ਼ਨ ਦੇ ਨਾਂ ਸ਼ਾਮਲ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal said that Punjab leading in the field of technology