ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PU `ਚ ਮਨਪ੍ਰੀਤ ਬਾਦਲ ਨੇ ਨੌਜਵਾਨਾਂ ਨੂੰ ਦੱਸਿਆ ‘ਨਵ-ਭਾਰਤ` ਤੇ ਪੜ੍ਹੇ ਉਰਦੂ ਸਿ਼ਅਰ

PU `ਚ ਮਨਪ੍ਰੀਤ ਬਾਦਲ ਨੇ ਨੌਜਵਾਨਾਂ ਨੂੰ ਦੱਸਿਆ ‘ਨਵ-ਭਾਰਤ` ਤੇ ਪੜ੍ਹੇ ਉਰਦੂ ਸਿ਼ਅਰ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਯੂਨੀਵਰਸਿਟੀ (PU) `ਚ ‘ਨਯਾ ਹਿੰਦੁਸਤਾਨ` (ਨਵ-ਭਾਰਤ) ਦੀ ਗੱਲ ਕੀਤੀ। ਉਹ ਅੱਜ 34ਵਾਂ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਯੂਥ ਫ਼ੈਸਟੀਵਲ ਦਾ ਉਦਘਾਟਨ ਕਰਨ ਲਈ ਯੂਨੀਵਰਸਿਟੀ `ਚ ਪੁੱਜੇ ਸਨ। ਭਾਗੀਦਾਰਾਂ ਵੱਲ ਵੇਖਦਿਆਂ ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਆਪਣੇ ਸਾਹਮਣੇ ਬੈਠੇ ਇਨ੍ਹਾਂ ਨੌਜਵਾਨਾਂ ਵਿੱਚ ਨਵੇਂ ਭਾਰਤ ਨੂੰ ਵੇਖਦੇ ਹਨ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਦੇ ਚਿਹਰਿਆਂ `ਤੇ ਨਿਵੇਕਲਾ ਉਤਸ਼ਾਹ ਤੇ ਜਨੂੰਨ ਵੇਖ ਕੇ ਬਹੁਤ ਖ਼ੁਸ਼ ਹਨ।


ਇੱਥੇ ਵਰਨਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ 27 ਦਸੰਬਰ ਤੋਂ 31 ਦਸੰਬਰ ਤੱਕ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਸਹਿਯੋਗ ਨਾਲ ਇਹ ਅੰਤਰ-ਵਰਸਿਟੀ ਯੁਵਕ ਮੇਲਾ ਕਰਵਾ ਰਹੀ ਹੈ। ਅੱਜ ਸ਼ੁਰੂ ਹੋਏ ਇਸ ਮੇਲੇ `ਚ 34 ਯੂਨੀਵਰਸਿਟੀਜ਼ ਦੇ ਭਾਗੀਦਾਰ ਭਾਗ ਲੈ ਰਹੇ ਹਨ।


ਸ੍ਰੀ ਮਨਪ੍ਰੀਤ ਬਾਦਲ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਲਈ ਨੇਤਾਜੀ ਸੁਭਾਸ਼ ਚੰਦਰ ਬੋਸ ਜਿਹੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਦਾ ਜਿ਼ਕਰ ਕੀਤਾ। ਉਨ੍ਹਾਂ ਦੱਸਿਆ ਕਿ ਨੇਤਾ ਜੀ ਆਪਣੇ ਦੇਸ਼ ਲਈ ਲੜਨ ਵਾਸਤੇ ਅੰਗਰੇਜ਼ਾਂ ਦੀ ਵੱਡੀ ਨੌਕਰੀ ਨੂੰ ਵੀ ਠੋਕਰ ਮਾਰ ਦਿੱਤੀ ਸੀ। ਆਜ਼ਾਦੀ ਸੰਗਰਾਮੀਆਂ ਨੇ ਆਪਣੇ ਦੇਸ਼ ਦੀ ਜਨਤਾ ਦੀ ਆਜ਼ਾਦੀ ਦਾ ਸੁਫ਼ਨਾ ਲਿਆ ਸੀ, ਤਾਂ ਜੋ ਉਹ ਆਪਣੀ ਆਜ਼ਾਦ ਇੱਛਾ ਨਾਲ ਰਹਿ ਸਕਣ।


ਸ੍ਰੀ ਬਾਦਲ ਨੇ ਕਿਹਾ ਕਿ ਹਰੇਕ ਨੇ ਇਹੋ ਸੋਚਿਆ ਸੀ ਕਿ ਅੰਗਰੇਜ਼ਾਂ ਦੇ ਭਾਰਤ ਤੋਂ ਜਾਣ ਤੋਂ ਬਾਅਦ ਦੇਸ਼ ਖ਼ੁਸ਼ਹਾਲ ਹੋ ਜਾਵੇਗਾ। ਪਰ ਅਸੀਂ ਇਸ ਦੇਸ਼ ਲਈ ਕਈ ਤਰ੍ਹਾਂ ਦੇ ਨਵੇਂ ਸੰਕਟ ਪੈਦਾ ਕਰ ਦਿੱਤੇ। ਅੱਜ ਸਾਡੇ ਦੇਸ਼ ਦੇ ਅਸਲ ਦੁਸ਼ਮਣ ਭ੍ਰਿਸ਼ਟਾਚਾਰ, ਸਿੱਖਿਆ, ਸਿਹਤ, ਆਪਣੇ ਮਕਾਨ ਤੱਕ ਪਹੁੰਚ ਦੀ ਘਾਟ ਤੇ ਅਜਿਹੇ ਹੋਰ ਬਹੁਤ ਸਾਰੇ ਕਾਰਕ ਹਨ। ਸਾਨੂੰ ਇਨ੍ਹਾਂ ਦੁਸ਼ਮਣਾਂ ਨਾਲ ਲੜਨਾ ਹੋਵੇਗਾ।


ਸ੍ਰੀ ਮਨਪ੍ਰੀਤ ਬਾਦਲ ਨੇ ਫ਼ੈਜ਼ ਅਹਿਮਦ ਫ਼ੈਜ਼ ਦਾ ਸਿ਼ਅਰ ਵੀ ਪੜ੍ਹਿਆ - ‘ਕਬ ਯਾਦ ਮੇਂ ਤੇਰਾ ਸਾਥ ਨਹੀਂ, ਕਬ ਹਾਥ ਮੇਂ ਤੇਰਾ ਹਾਥ ਨਹੀਂ`। ਉਨ੍ਹਾਂ ਇਸ ਸਿ਼ਅਰ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਇੱਕਜੁਟ ਹੋ ਕੇ ਭਾਰਤ ਨੂੰ ਦੁਨੀਆ ਦਾ ਚੋਟੀ ਦਾ ਦੇਸ਼ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇੱਕ ਹੋਰ ਸਿ਼ਅਰ ਪੜ੍ਹਿਆ - ‘ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ ਜੋ ਚਾਹੋ ਲਗਾ ਦੋ ਡਰ ਕੈਸਾ/ਗਰ ਜੀਤ ਗਏ ਤੋ ਕਿਆ ਕਹਿਨਾ ਹਾਰੇ ਭੀ ਤੋ ਬਾਜ਼ੀ ਮਾਤ ਨਹੀਂ।`


ਏਆਈਯੂ ਦੇ ਸੰਯੁਕਤ ਸਕੱਤਰ ਸੈਂਪਸਨ ਡੇਵਿਡ ਨੇ ਭਾਰਤ `ਚ ਯੂਥ ਫ਼ੈਸਟੀਵਲਜ਼ ਦੇ ਇਤਿਹਾਸ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅਜਿਹੇ ਮੇਲੇ ਕਿਵੇਂ ਭਾਗੀਦਾਰਾਂ ਤੇ ਦਰਸ਼ਕਾਂ ਵਿੱਚ ਅਮਨ ਤੇ ਇੱਕਸੁਰਤਾ ਦੀ ਭਾਵਨਾ ਨਾਲ ਭਰਪੂਰ ਕਰ ਦਿੰਦੇ ਹਨ।


ਇਸ ਮੌਕੇ ਡੀਨ ਆਫ਼ ਯੂਨੀਵਰਸਿਟੀ ਇੰਸਟਰੱਕਸ਼ਨ ਸ਼ੰਕਰਜੀ ਝਾਅ, ਰਜਿਸਟਰਾਰ ਕਰਮਜੀਤ ਸਿੰਘ ਤੇ ਕੰਟਰੋਲਰ-ਪ੍ਰੀਖਿਆਵਾਂ ਪਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badal terms Youth as New India