ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪੰਜਾਬ ਨੂੰ ਡੋਬੇਗਾ ਮਨਪ੍ਰੀਤ ਬਾਦਲ ਦਾ ਪੇਸ਼ ਕੀਤਾ ਨਵਾਂ ਬਜਟ: ਕੰਵਰ ਸੰਧੂ

ਫੋਟੋ ਤੇ ਵੀਡੀਓ: ਰਵੀ ਕੁਮਾਰ, ਚੰਡੀਗੜ੍ਹ, ਹਿੁੰਦਸਤਾਨ ਟਾਈਮਜ਼ ਪੰਜਾਬੀ

 

ਪੰਜਾਬ ਵਿਧਾਨ ਸਭਾ ਚ ਚੱਲ ਰਹੇ ਬਜਟ ਇਜਲਾਸ ਦੌਰਾਨ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ 2019–20 ਤੇ ਕਈ ਸਵਾਲ ਚੁੱਕ ਦਿੱਤੇ। ਕੰਵਰ ਸੰਧੂ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 3–4 ਦਿਨਾਂ ਪਹਿਲਾ ਪੇਸ਼ ਕੀਤਾ ਗਿਆ ਬਜਟ ਪੰਜਾਬ ਨੂੰ ਹੋਰ ਕਰਜ਼ੇ ਚ ਡੋਬ ਦੇਵੇਗਾ।

 

ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਮਨਪ੍ਰੀਤ ਬਾਦਲ ਵਲੋਂ 3–4 ਦਿਨਾਂ ਪਹਿਲਾ ਪੇਸ਼ ਕੀਤੇ ਗਏ ਬਜਟ ਨੂੰ ਮੈਂ ਵਧੀਆ ਸਮਝਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਮੈਂ ਲੰਘੇ ਪਿਛਲੇ 3–4 ਸਾਲਾਂ ਦੇ ਬਜਟਾਂ ਨੂੰ ਮੌਜੂਦਾ ਪੇਸ਼ ਕੀਤੇ ਗਏ ਬਜਟ ਨਾਲ ਤੁਲਨਾ ਕੀਤੀ।

 

ਉਨ੍ਹਾਂ ਕਿਹਾ ਕਿ ਪੰਜਾਬ ਤੇ ਹੁਣ ਤੱਕ 2 ਲੱਖ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਵਿਚ ਇਸ ਬਜਟ ਚ ਪੇਸ਼ ਕੀਤੇ ਗਏ ਅੰਕੜਿਆਂ ਕਾਰਨ ਹੋਣ ਵਾਲਾ ਵਾਧਾ 2 ਲੱਖ 31 ਹਜ਼ਾਰ ਕਰੋੜ ਤੇ ਪਹੁੰਚ ਜਾਵੇਗਾ ਜੋ ਕਿ ਇੱਕ ਅੰਦਾਜ਼ਾ ਹੈ।

 

ਕੰਵਰ ਸੰਧੂ ਨੇ ਅੱਗੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਨ ਮਗਰੋਂ ਕਿਹਾ ਸੀ ਕਿ ਹੁਣ ਪੰਜਾਬ ਚ ਇੱਕ ਨਵੀਂ ਸਵੇਰ ਹੋਣ ਵਾਲੀ ਹੈ ਤੇ ਇੱਕ ਨਵਾਂ ਸੂਰਜ ਚੜੇਗਾ ਪਰ ਇਹ ਕਿਸ ਤਰ੍ਹਾਂ ਦੀ ਸਵੇਰ ਚੜ੍ਹਨ ਵਾਲੀ ਹੈ ਜਿਸ ਵਿਚ ਪੰਜਾਬ ਤੇ ਪਹਿਲਾਂ ਤੋਂ ਹੀ ਚੜ੍ਹੇ ਭਾਰੀ ਕਰਜ਼ਿਆਂ ਚ ਹੋਰ ਵਾਧਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Badals new budget will sink Punjab Kanwar Sandhu