ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੁੱਤਖਾਨਾ’ ਬਾਰੇ ਇੰਝ ਸਫ਼ਾਈ ਦਿੱਤੀ ਮਨਪ੍ਰੀਤ ਸਿੰਘ ਬਾਦਲ ਨੇ

‘ਕੁੱਤਖਾਨਾ’ ਬਾਰੇ ਇੰਝ ਸਫ਼ਾਈ ਦਿੱਤੀ ਮਨਪ੍ਰੀਤ ਸਿੰਘ ਬਾਦਲ ਨੇ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਮ ਤੌਰ ’ਤੇ ਬਹੁਤ ਨਾਪ–ਤੋਲ ਕੇ ਬੋਲਦੇ ਹਨ ਤੇ ਬਹੁਤ ਸੋਚ–ਸਮਝ ਕੇ ਆਪਣੇ ਸ਼ਬਦਾਂ ਦੀ ਚੋਣ ਕਰਦੇ ਹਨ। ਪਰ ਪਿਛਲੇ ਹਫ਼ਤੇ ਉਹ ਇੱਕ ਅਜਿਹੀ ਵਿਡੀਓ ਵਿੱਚ ਵਿਖਾਈ ਦਿੱਤੇ ਸਨ; ਜਿਸ ਵਿੱਚ ਉਹ ਪੰਜਾਬ ਦੇ ਹੜ੍ਹ–ਪ੍ਰਭਾਵਿਤ ਇਲਾਕਿਆਂ ਬਾਰੇ ਬੋਲਦੇ ਦਿਸਦੇ ਹਨ।

 

 

ਪਰ ਉਹ ਵਿਡੀਓ ਵੇਖ ਕੇ ਬਹੁਤ ਸਾਰੇ ਲੋਕਾਂ ਨੂੰ ਰੋਹ ਚੜ੍ਹ ਗਿਆ ਸੀ ਕਿਉਂਕਿ ਉਸ ਵਿੱਚ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ‘ਕੁਝ ਇਤਰਾਜ਼ਯੋਗ ਭਾਸ਼ਾ ਵਰਤੀ ਸੀ’।

 

 

ਪਰ ਬਾਅਦ ’ਚ ਮਨਪ੍ਰੀਤ ਸਿੰਘ ਬਾਦਲ ਹੁਰਾਂ ਨੇ ਸੋਸ਼ਲ ਮੀਡੀਆ (ਫ਼ੇਸਬੁੱਕ) ਉੱਤੇ ਸਫ਼ਾਈ ਦਿੱਤੀ ਕਿ ਸੋਸ਼ਲ ਮੀਡੀਆ ਉੱਤੇ ਛੇੜਖਾਨੀ ਕਰ ਕੇ ਉਨ੍ਹਾਂ ਦੀ ਵਿਡੀਓ ਜਾਣ–ਬੁੱਝ ਕੇ ਫੈਲਾਈ ਜਾ ਰਹੀ ਹੈ ਤੇ ਕਿਸੇ ਸ਼ਰਾਰਤੀ ਅਨਸਰ ਨੇ ਇਸ ਵਿਡੀਓ ਦੇ ਟਾਈਟਲ ਵਿੱਚ ਸ਼ਬਦ ‘ਕੁੱਤਖਾਨਾ’ ਜੋੜ ਦਿੱਤਾ ਹੈ।

 

 

ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟੀਕਰਨ ਦਿੱਤਾ ਕਿ ਉਹ ਅਜਿਹੇ ਘਟੀਆ ਤੇ ਗ਼ੈਰ–ਸੰਸਦੀ ਸ਼ਬਦ ਕਦੇ ਨਹੀਂ ਵਰਤਦੇ।

 

 

ਉਨ੍ਹਾਂ ਦੱਸਿਆ – ‘ਮੈਨੂੰ ਜਦੋਂ ਕੁਝ ਪੱਤਰਕਾਰਾਂ ਨੇ ਹੜ੍ਹਾਂ ਬਾਰੇ ਪੁੱਛਿਆ ਸੀ; ਤਦ ਮੈਂ ਇਹੋ ਜਵਾਬ ਦਿੱਤਾ ਸੀ ਕਿ – ਉਹ ਆਪਾਂ ਉੱਥੇ ਜਾ ਕੇ ਕਵ੍ਹਾਂਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manpreet Singh Badal clarified this about KUTTKHANA