ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸਾ ਦੇ ਪੁਲਿਸ ਇੰਸਪੈਕਟਰ ਨੇ ਲਾਏ ਉੱਚ ਅਧਿਕਾਰੀਆਂ `ਤੇ ਦੋਸ਼

ਮਾਨਸਾ ਪੁਲਿਸ।

ਮਾਨਸਾ ਸੀਆਈਏ (ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ) ਦੇ ਇੰਚਾਰਜ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦੀ ਸਿ਼ਕਾਇਤ `ਤੇ ਗ਼ੌਰ ਕਰਦਿਆਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਇਸ ਮਾਮਲੇ ਦੀ ਜਾਂਚ ਬਠਿੰਡਾ ਰੇਂਜ ਦੇ ਆਈਜੀਪੀ ਐੱਮਐੱਫ਼ ਫ਼ਾਰੂਕੀ ਨੂੰ ਸੌਂਪ ਦਿੱਤੀ ਹੈ।


ਸ੍ਰੀ ਵਿਰਕ ਨੇ ਮਾਨਸਾ ਦੇ ਐੱਸਪੀ (ਡਿਟੈਕਟਿਵ) `ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇੱਕ ਝੂਠੇ ਮਾਮਲੇ `ਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ - ‘ਸ੍ਰੀ ਅਨਿਲ ਕੁਮਾਰ ਸ਼ਰਮਾ ਤੇ ਮਾਨਸਾ ਪੁਲਿਸ ਜਿ਼ਲ੍ਹੇ ਦੇ ਕੁਝ ਹੋਰ ਸੀਨੀਅਰ ਅਧਿਕਾਰੀ ਨਹੀਂ ਚਾਹੁੰਦੇ ਕਿ ਮੈਂ ਇੱਕ ਖ਼ਾਸ ਮਾਮਲੇ `ਚ ਕੋਈ ਕਾਰਵਾਈ ਕਰਾਂ। ਉਹ ਮਾਮਲਾ ਇੱਕ ਸਥਾਨਕ ਮੋਬਾਇਲ ਡੀਲਰ ਤੇ ਹੋਰਨਾਂ ਨਾਲ ਸਬੰਧਤ ਹੈ, ਜੋ ਬੀਤੀ 10 ਅਗਸਤ ਨੂੰ ਦਾਇਰ ਕੀਤਾ ਗਿਆ ਸੀ।`


ਸ੍ਰੀ ਵਿਰਕ ਨੇ ਦਾਅਵਾ ਕੀਤਾ ਹੈ,‘ਇਹ ਵਿਅਕਤੀ ਨਵੀਂ ਦਿੱਲੀ ਦੇ ਕਰੋਲ ਬਾਗ਼ ਇਲਾਕੇ ਦੀ ਗ਼ੱਫ਼ਾਰ ਮਾਰਕਿਟ `ਚ ਚੋਰੀ ਦੇ ਮੋਬਾਇਲ ਫ਼ੋਨ ਲੈਂਦੇ ਸਨ। ਹਾਲੇ ਪੁਲਿਸ ਰਿਮਾਂਡ ਵੀ ਖ਼ਤਮ ਨਹੀਂ ਹੋਇਆ ਸੀ ਕਿ ਅਧਿਕਾਰੀਆਂ ਨੇ ਮੈਨੂੰ ਮੁੱਖ ਦੋਸ਼ੀ ਜ਼ਮਾਨਤ ਲਈ ਪੇਸ਼ ਕਰਨ ਵਾਸਤੇ ਆਖ ਦਿੱਤਾ ਸੀ।` ਸ੍ਰੀ ਵਿਰਕ ਦਾ ਦੋਸ਼ ਹੈ ਕਿ ਉਨ੍ਹਾਂ `ਤੇ ਇਸ ਮਾਮਲੇ `ਚ ਦਬਾਅ ਬਣਾਉਣ ਲਈ ਉਨ੍ਹਾਂ ਨੂੰ ਬੀਤੀ 18 ਅਗਸਤ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ `ਚ ਝੂਠਾ ਹੀ ਫਸਾਇਆ ਜਾਣ ਲੱਗਾ। ਉਨ੍ਹਾਂ ਦੇ ਇੱਕ ਹੋਰ ਸਾਥੀ ਪੁਲਿਸ ਅਧਿਕਾਰੀ ਨੂੰ ਵੀ ਇਸ ਲਪੇਟੇ `ਚ ਲੈ ਲਿਆ ਗਿਆ।


‘ਐੱਸਪੀ (ਡੀ) ਅਨਿਲ ਕੁਮਾਰ ਸ਼ਰਮਾ ਆਖ਼ਰ 23 ਅਗਸਤ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ `ਚ ਮੇਰੇ ਖਿ਼ਲਾਫ਼ ਕੇਸ ਦਾਇਰ ਕਰਨ ਵਿੱਚ ਸਫ਼ਲ ਹੋ ਗਏ। ਇਸ ਲਈ ਆਧਾਰ ਕੁਝ ਸਥਾਨਕ ਵਪਾਰੀਆਂ ਦੇ ਬਿਆਨਾਂ ਨੂੰ ਬਣਾਇਆ ਗਿਆ। ਉਨ੍ਹਾਂ ਵਪਾਰੀਆਂ ਨੂੰ ਵੀ ਪਹਿਲਾਂ ਧਮਕੀਆਂ ਦਿੱਤੀਆਂ ਗਈਆਂ ਤੇ ਉਨ੍ਹਾਂ `ਤੇ ਤਸ਼ੱਦਦ ਢਾਹਿਆ ਗਿਆ ਕਿ ਤਾਂ ਜੋ ਉਹ ਮੈਨੁੰ ਫਸਾਉਣ। ਅਜਿਹੀ ਦਖ਼ਲਅੰਦਾਜ਼ੀ ਤੇ ਦਬਾਅ ਨਾਲ ਪੁਲਿਸ ਬਲ ਦਾ ਮਨੋਬਲ ਡਿੱਗੇਗਾ।` ਸ੍ਰੀ ਵਿਰਕ ਨੇ ਆਪਣੇ ਵਿਰੁੱਧ ਦਾਇਰ ਕੀਤਾ ਭ੍ਰਿਸ਼ਟਾਚਾਰ ਦਾ ਮਾਮਲਾ ਖ਼ਾਰਜ ਕਰਨ ਦੀ ਮੰਗ ਵੀ ਕੀਤੀ ਹੈ।


ਉੱਧਰ ਆਈਜੀ ਫ਼ਾਰੂਕੀ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਨਿਰਪੱਖ ਤੇ ਨਿਆਂਪੂਰਨ ਜਾਂਚ ਲਈ ਐੱਸਪੀ (ਡੀ) ਨੂੰ ਆਖਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mansa Police Inspector alleged higher authorities