ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਤੇ ਮਾਨਸਾ ਪੁਲਿਸ ਦਾ ਲਾਠੀਚਾਰਜ

​​​​​​​ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਤੇ ਮਾਨਸਾ ਪੁਲਿਸ ਦਾ ਲਾਠੀਚਾਰਜ

ਅੱਜ ਮਾਨਸਾ ’ਚ ਸ਼ਾਂਤੀਪੂਰਨ ਤਰੀਕੇ ਨਾਲ ਐੱਸਐੱਸਪੀ ਦੇ ਦਫ਼ਤਰ ਵੱਲ ਰੋਸ ਮਾਰਚ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਕਈ ਕਿਸਾਨਾਂ ਦੇ ਸੱਟਾਂ ਲੱਈਆਂ ਹਨ। ਕਿਸਾਨਾਂ ਵੱਲੋਂ ਇਸ ਤੋਂ ਪਹਿਲਾਂ ਕਿਸੇ ਕਿਸਮ ਦੀ ਕੋਈ ਹਿੰਸਕ ਕਾਰਵਾਈ ਨਹੀਂ ਕੀਤੀ ਗਈ।

 

 

ਕਿਸਾਨਾਂ ਨੇ ਸਿਰਫ਼ ਪੁਲਿਸ ਦੇ ਨਾਕੇ ਤੋੜ ਕੇ ਅੱਗੇ ਵਧਣਾ ਚਾਹਿਆ ਸੀ।

 

 

ਕਿਸੇ ਕਿਸਾਨ ਦੇ ਕੋਈ ਗੰਭੀਰ ਸੱਟ ਤਾਂ ਨਹੀਂ ਲੱਗੀ, ਫਿਰ ਵੀ ਕਈ ਕਿਸਾਨ ਜ਼ਖ਼ਮੀ ਹਨ।

​​​​​​​ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਤੇ ਮਾਨਸਾ ਪੁਲਿਸ ਦਾ ਲਾਠੀਚਾਰਜ

 

ਅੱਜ ਸੋਮਵਾਰ ਨੂੰ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਨੇ ਬਿਲਕੁਲ ਅਮਨਪੂਰਬਕ ਰੋਸ ਮੁਜ਼ਾਹਰਾ ਕੀਤਾ। ਉਹ ਉਸ ਆੜ੍ਹਤੀਏ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ; ਜਿਸ ਉੱਤੇ ਪਹਿਲਾਂ ਹੀ ਇੱਕ ਕਿਸਾਨ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗ ਚੁੱਕਾ ਹੈ ਤੇ ਉਸ ਵਿਰੁੱਧ ਕੇਸ ਵੀ ਦਰਜ ਹੋ ਗਿਆ ਹੈ।

​​​​​​​ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਤੇ ਮਾਨਸਾ ਪੁਲਿਸ ਦਾ ਲਾਠੀਚਾਰਜ

 

ਲਗਭਗ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਪਹਿਲਾਂ ਪਿੰਡ ਬਾਜੇਵਾਲਾ ਦਾ ਕਿਸਾਨ ਚਰਨਜੀਤ ਸਿੰਘ ਜੇਲ੍ਹ ਦੇ ਇੱਕ ਬਾਥਰੂਮ ਵਿੱਚ ਫਾਹੇ ਨਾਲ ਲਟਕਦਾ ਮਿਲਿਆ ਸੀ। ਜੇਲ੍ਹ ਅਧਿਕਾਰੀਆਂ ਨੂੰ ਚਰਨਜੀਤ ਦੀ ਜੇਬ ਵਿੱਚੋਂ ਇੱਕ ਖ਼ੁਦਕੁਸ਼ੀ–ਨੋਟ ਵੀ ਮਿਲਿਆ ਸੀ; ਜਿਸ ਵਿੱਚ ਉਸ ਨੇ ਆੜ੍ਹਤੀਏ ਸੱਤਪਾਲ ਉੱਤੇ ਦੋਸ਼ ਲਾਇਆ ਸੀ ਕਿ ਉਸ ਨੇ ਉਨ੍ਹਾਂ ਨੂੰ ਐਂਵੇਂ ਹੀ ਇੱਕ ਝੂਠੇ ਕੇਸ ਵਿੱਚ ਫਸਾ ਦਿੱਤਾ ਹੈ ਤੇ ਇਸੇ ਲਈ ਉਹ ਖ਼ੁਦਕੁਸ਼ੀ ਕਰਨ ਲੱਗੇ ਹਨ।

 

 

ਕਿਸਾਨ ਚਰਨਜੀਤ ਸਿੰਘ ਨੂੰ ਬੀਤੀ 12 ਜੂਨ ਨੂੰ ਮਾਨਸਾ ਪੁਲਿਸ ਨੇ ਕੋਈ ਜਾਅਲੀ ਦਸਤਾਵੇਜ਼ ਬਣਾਉਣ ਤੇ ਆਪਣੇ ਰੁਜ਼ਗਾਰਦਾਤਾ ਸੱਤਪਾਲ ਨੂੰ ਧਮਕਾਉਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mansa Police lathicharge on peacefully protesting farmers