ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ’ਚ 'ਰਬਾਬ ਉਤਸਵ' ਨਾਲ ਦਰਸ਼ਕ ਹੋਏ ਮੰਤਰ-ਮੁਗਧ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸਮਾਗਮਾਂ ਦੀ ਲੜੀ ਤਹਿਤ ਅੱਜ ਪੰਜਾਬ ਕਲਾ ਪਰਿਸ਼ਦ ਵੱਲੋਂ 'ਰਬਾਬ ਉਤਸਵ' ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤੀ।

 

ਸਮਾਗਮ ਦੇ ਆਰੰਭ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਲੇਖਕ ਡਾ.ਹਰਪਾਲ ਸਿੰਘ ਪੰਨੂੰ ਨੇ 'ਰਬਾਬ ਦਾ ਰੂਹਾਨੀ' ਵਿਸ਼ੇ 'ਤੇ ਤਕਰੀਰ ਕੀਤੀ। ਇਸ ਉਪਰੰਤ ਸ੍ਰੀਨਗਰ ਤੋਂ ਆਏ ਸੰਗੀਤਕਾਰ ਅਬਦੁਲ ਮਜ਼ੀਦ ਸ਼ਾਹ ਤੇ ਉਨ੍ਹਾਂ ਦੇ ਸਾਥੀਆਂ ਨੇ ਰਬਾਬ ਦਾ ਸਾਜ਼ੀਨਾ ਵਜਾਇਆ ਜਿਸ ਨਾਲ ਦਰਸ਼ਕ ਮੰਤਰ-ਮੁਗਧ ਹੋਏ।

 

 

ਸਮਾਗਮ ਉਸ ਵੇਲੇ ਸਿਖਰ 'ਤੇ ਪਹੁੰਚਿਆ ਜਦੋਂ ਭਾਈ ਬਲਦੀਪ ਸਿੰਘ ਨੇ ਗੁਰੂ ਨਾਨਕ ਬਾਣੀ ਦਾ ਸ਼ਬਦ ਗਾਇਨ ਰਬਾਬ ਨਾਲ ਕੀਤਾ। ਮਨਮੋਹਨ ਸਿੰਘ ਦਾਉਂ ਨੇ ਰਬਾਬ ਬਾਰੇ ਲਿਖੀ ਕਵਿਤਾ ਪੜ੍ਹੀ। ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪਰਿਸ਼ਦ ਵੱਲੋਂ ਆਉਂਦੇ ਸਮੇਂ ਵਿੱਚ ਵੀ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ।
ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਇਸ ਸਮਾਗਮ ਨੂੰ ਰਬਾਬ, ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨਾ ਜੀ ਉੱਤੇ ਕੇਂਦਰਿਤ ਰੱਖਿਆ ਗਿਆ।

 

ਇਸ ਮੌਕੇ ਸਟੇਟ ਸੂਚਨਾ ਕਮਿਸ਼ਨਰ ਸ੍ਰੀ ਨਿਧੜਕ ਸਿੰਘ ਬਰਾੜ, ਡਾ. ਨਿਰਮਲ ਜੌੜਾ, ਗੁਰਚਰਨ ਸਿੰਘ ਬੋਪਾਰਾਏ, ਹਰਪ੍ਰੀਤ ਚੰਕੂ, ਦੀਵਾਨ ਮਾਨਾ, ਡਾ. ਸਰਬਜੀਤ ਕੌਰ ਸੋਹਲ ਆਦਿ ਹਾਜ਼ਰ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mantra captivate viewers with the rabab yusav in Chandigarh