ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਟਾਰੀ ’ਚ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੁਲਾਉਣ ਦੇ ਰਾਹ ’ਚ ਕਈ ਔਕੜਾਂ

ਅਟਾਰੀ ’ਚ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੁਲਾਉਣ ਦੇ ਰਾਹ ’ਚ ਕਈ ਔਕੜਾਂ

ਭਾਰਤ–ਪਾਕਿਸਤਾਨ ਦੀ ਸਰਹੱਦ ਉੱਤੇ ਅਟਾਰੀ ’ਚ ਅਤੇ ਅੰਮ੍ਰਿਤਸਰ ਸਥਿਤ ਆਨੰਦ ਅੰਮ੍ਰਿਤ ਪਾਰਕ ’ਚ ਸਥਾਪਤ ਦੋ ਉੱਚੇ ਤਿਰੰਗੇ ਝੰਡੇ ਝੁੱਲਦੇ ਰੱਖਣ ਉੱਤੇ ਹੀ 1 ਕਰੋੜ ਰੁਪਏ ਖ਼ਰਚ ਹੋ ਗਏ ਹਨ। ਅਟਾਰੀ ’ਚ ਸਥਾਪਤ ਕੀਤਾ ਝੰਡਾ 360 ਫ਼ੁੱਟ ਉੱਚਾ ਹੈ। ਭਾਰਤ ਵਿੱਚ ਇੰਨੀ ਉਚਾਈ ਤੱਕ ਹੋਰ ਕੋਈ ਵੀ ਝੰਡਾ ਨਹੀਂ ਹੈ।

 

 

ਅੰਮ੍ਰਿਤਸਰ ਦੇ ਪਾਰਕ ਦਾ ਝੰਡਾ 170 ਫ਼ੁੱਟ ਉੱਚਾ ਹੈ। ਇਹ ਦੋਵੇਂ ਝੰਡੇ ਸਥਾਪਤ ਕਰਨ ਪਿੱਛੇ ਦਿਮਾਗ਼ ਭਾਜਪਾ ਆਗੂ ਤੇ ਉਦੋਂ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦਾ ਸੀ। ਉਨ੍ਹਾਂ ਨੇ ਇਨ੍ਹਾਂ ਦੋਵੇਂ ਤਿਰੰਗੇ ਝੰਡਿਆਂ ਦਾ ਉਦਘਾਟਨ ਬਹੁਤ ਜ਼ੋਰ–ਸ਼ੋਰ ਨਾਲ ਕੀਤਾ ਸੀ।

 

 

ਅਟਾਰੀ ਵਾਲਾ ਤਿਰੰਗਾ ਸਥਾਪਤ ਹੋਣ ਤੋਂ ਪਹਿਲਾਂ ਝਾਰਖੰਡ ਦੀ ਰਾਜਧਾਨੀ ਰਾਜਧਾਨੀ ਵਿੱਚ 293 ਫ਼ੁੱਟ ਦੀ ਉਚਾਈ ਤੱਕ ਲੱਗਾ ਝੰਡਾ ਦੇਸ਼ ਦਾ ਸਭ ਤੋਂ ਉੱਚਾ ਝੰਡਾ ਸੀ। ਅਟਾਰੀ ਵਾਲਾ ਝੰਡਾ 3.5 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਅੰਮ੍ਰਿਤ ਪਾਰਕ ਵਾਲਾ ਝੰਡਾ 30 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਹੋਇਆ ਸੀ।

 

 

ਅਟਾਰੀ ਵਾਲਾ ਝੰਡਾ 5 ਮਾਰਚ, 2017 ਨੂੰ ਅਤੇ ਅੰਮ੍ਰਿਤਸਰ ਪਾਰਕ ਵਾਲਾ ਝੰਡਾ ਉਸ ਤੋਂ ਵੀ ਦੋ ਸਾਲ ਪਹਿਲਾਂ ਸਤੰਬਰ 2015 ’ਚ ਸਥਾਪਤ ਕੀਤਾ ਗਿਆ ਸੀ। ਇਨ੍ਹਾਂ ਦੋਵੇਂ ਝੰਡਿਆਂ ਦੇ ਰੱਖ–ਰਖਾਅ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੀ ਹੈ। ਟਰੱਸਟ ਦੇ ਚੇਅਰਮੈਨ ਦਿਨੇਸ਼ ਬਾਸੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਝੰਡਿਆਂ ਦੇ ਸਥਾਪਤ ਹੋਣ ਦੇ ਬਾਅਦ ਤੋਂ ਇਨ੍ਹਾਂ ਨੂੰ ਝੁੱਲਦੇ ਰੱਖਣ ਲਈ ਹੁਣ ਤੱਕ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਹੋ ਚੁੱਕੀ ਹੈ। ਇਸ ਲਈ ਟਰੱਸਟ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ ਹਵਾਵਾਂ ਕਾਰਨ ਇੰਨਾ ਉੱਚਾ ਝੰਡਾ ਝੁੱਲਦਾ ਰੱਖਣਾ ਆਪਣੇ–ਆਪ ਵਿੱਚ ਇੱਕ ਵੱਡੀ ਚੁਣੌਤੀ ਹੈ।

 

 

ਤੇਜ਼ ਹਵਾਵਾਂ ਕਾਰਨ ਇਹ ਝੰਡੇ ਛੇਤੀ ਹੀ ਫਟ ਜਾਂਦੇ ਸਨ। ਪਹਿਲਾਂ ਖਾਦੀ ਦੇ ਬਣੇ ਝੰਡੇ ਝੁਲਾਏ ਗਏ ਸਨ ਪਰ ਤੇਜ਼ ਹਵਾਵਾਂ ਦਾ ਸਾਹਮਣਾ ਕੋਈ ਵੀ ਨਹੀਂ ਕਰ ਸਕਿਆ। ਪਰ ਫਿਰ ਪੈਰਾਸ਼ੂਟ ਵਾਲਾ ਫ਼ੈਬ੍ਰਿਕ ਇਹ ਝੰਡੇ ਤਿਆਰ ਕਰਨ ਲਈ ਵਰਤਿਆ ਗਿਆ। ਅੰਮ੍ਰਿਤਸਰ ਪਾਰਕ ਵਾਲਾ ਝੰਡਾ ਅੱਜ–ਕੱਲ੍ਹ ਝੁੱਲ ਨਹੀਂ ਰਿਹਾ। ਹੁਣ ਦੋਵੇਂ ਝੰਡਿਆਂ ਨੂੰ ਝੁੱਲਦਾ ਰੱਖਣ ਲਈ ਟੈਂਡਰ ਵੀ ਜਾਰੀ ਕੀਤੇ ਗਏ ਹਨ।

 

 

ਇਨ੍ਹਾਂ ਝੰਡਿਆਂ ਦੇ ਰੱਖ–ਰਖਾਅ ਉੱਤੇ ਹੋ ਰਹੇ ਇੰਨੇ ਜ਼ਿਆਦਾ ਖ਼ਰਚੇ ਦੀ ਆਲੋਚਨਾ ਵੀ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many challenges and obstacles to keep Tricolor high at Attari