ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਨਸ਼ਾ-ਵਿਰੋਧੀ ਮੁਹਿੰਮ ਹੋਰ ਤੇਜ਼, ਪੁਲਿਸ ਅਧਿਕਾਰੀਆਂ ਖਿ਼ਲਾਫ਼ ਸਖ਼ਤ ਕਾਰਵਾਈ ਜਾਰੀ

ਪੰਜਾਬ `ਚ ਨਸ਼ਾ-ਵਿਰੋਧੀ ਮੁਹਿੰਮ ਹੋਰ ਤੇਜ਼

ਕਪੂਰਥਲਾ ਪੁਲਿਸ ਨੇ ਇੱਕ ਮਹਿਲਾ ਕਾਂਸਟੇਬਲ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ਹਿਰ ਦੇ ਪੁਲਿਸ ਥਾਣੇ `ਚ ਇੱਕ ਨਵੀਂ ਵਿਆਹੀ ਔਰਤ ਦੇ ਹੈਰੋਇਨ ਦਾ ਨਸ਼ਾ ਲੈਣ ਦੀ ਇੱਕ ਵਿਡੀਓ ਵਾਇਰਲ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਏਐੱਸਆਈ ਬਲਬੀਰ ਸਿੰਘ, ਹੌਲਦਾਰ ਹਰਦੀਪ ਸਿੰਘ ਅਤੇ ਕਾਂਸਟੇਬਲ ਕੁਲਦੀਪ ਕੌਰ ਸ਼ਾਮਲ ਹਨ। ਵਿਡੀਓ `ਚ ਇੱਕ ਨੌਜਵਾਨ ਔਰਤ, ਜਿਸ ਨੇ ਦੋਵੇਂ ਬਾਹਾਂ `ਚ ਚੂੜਾ ਪਹਿਨਿਆ ਹੋਇਆ ਹੈ, ਮੋਮਬੱਤੀ ਦੇ ਸਾਹਮਣੇ ਬੈਠੀ ਹੈ ਅਤੇ ਐਲੂਮੀਨੀਅਮ ਦੀ ਗਰਮ ਕੀਤੀ ਫ਼ੁਆਇਲ ਤੋਂ ਚਿੱਟੇ ਦੇ ਨਸ਼ੇ ਲਈ ਉਸ ਦਾ ਧੂੰਆਂ ਜ਼ੋਰ-ਜ਼ੋਰ ਦੀ ਸਾਹ ਲੈ ਕੇ ਖਿੱਚ ਰਹੀ ਹੈ।

ਐੱਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਮਾਰਚ ਮਹੀਨੇ ਵਿਡੀਓ ਵਾਲੀ ਉਸ ਔਰਤ ਖਿ਼ਲਾਫ਼ ਇੱਕ ਕੇਸ ਦਰਜ ਕੀਤਾ ਗਿਆ ਸੀ ਤੇ ਬਾਅਦ `ਚ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਸ ਦੀ ਵਿਡੀਓ ਕੁਝ ਦਿਨ ਪਹਿਲਾਂ ਹੀ ਵਾਇਰਲ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਔਰਤ ਅਸਲ ਵਿੱਚ ਪੁਲਿਸ ਥਾਣੇ ਦੇ ਅੰਦਰ ਨਸ਼ੇ ਲੈ ਰਹੀ ਸੀ। ਜਾਂਚ ਅਧਿਕਾਰੀ ਬਲਬੀਰ ਸਿੰਘ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਅੰਮ੍ਰਿਤਸਰ `ਚ, ਸੋਮਵਾਰ ਨੂੰ ਜਿ਼ਲ੍ਹਾ ਪੁਲਿਸ ਨੇ ਸੋਮਵਾਰ ਨੂੰ ਇੱਕ ਸਬ-ਇੰਸਪੈਕਟਰ ਅਤੇ ਤਿੰਨ ਏਐੱਸਆਈਜ਼ ਨੂੰ ਸਿਰਫ਼ ਇਸ ਲਈ ਮੁਅੱਤਲ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਨਸਿ਼ਆਂ ਦੇ ਸਮੱਗਲਰਾਂ ਖਿ਼ਲਾਫ਼ ਆਪਣੀਆਂ ਡਿਊਟੀਆਂ ਸਹੀ ਤਰ੍ਹਾਂ ਨਹੀਂ ਨਿਭਾਈਆਂ ਸਨ। ਪੁਲਿਸ ਅਧਿਕਾਰੀਆਂ ਖਿ਼ਲਾਫ਼ ਇਸ ਸਖ਼ਤੀ ਬਾਰੇ ਫ਼ੈਸਲਾ ਅੰਮ੍ਰਿਤਸਰ ਦੇ ਆਈਜੀ ਬਾਰਡਰ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਲਿਆ ਗਿਆ ਸੀ।

ਅੰਮ੍ਰਿਤਸਰ ਦੇ ਐੱਸਐੱਸਪੀ ਪਰਮਪਾਲ ਸਿੰਘ ਨੇ ਮੀਟਿੰਗ ਦੌਰਾਨ ਦੱਸਿਆ ਕਿ ਜੰਡਿਆਲਾ `ਚ ਨਿਯੁਕਤ ਐੱਸਆਈ ਲਖਬੀਰ ਸਿੰਘ, ਬਲ ਕਲਾਂ, ਨਵਾਂ ਪਿੰਡ ਤੇ ਖ਼ਾਨਗੜ੍ਹ ਦੀਆਂ ਪੁਲਿਸ ਚੌਕੀਆਂ ਵਿੱਚ ਤਾਇਨਾਤ ਏਐੱਸਆਈ ਕ੍ਰਮਵਾਰ ਕਸ਼ਮੀਰ ਸਿੰਘ, ਪਰਸ਼ੋਤਮ ਲਾਲ ਅਤੇ ਸੁਖਦੇਵ ਸਿੰਘ ਮੁਅੱਤਲ ਕੀਤੇ ਗਏ ਹਨ। ਉਨ੍ਹਾਂ ਕਾਰਨ ਸਬੰਧਤ ਤਿੰਨੇ ਐੱਸਐੱਚਓਜ਼ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਪਰਮਪਾਲ ਸਿੰਘ ਹੁਰਾਂ ਕਿਹਾ ਕਿ ਤਿੰਨ ਇੰਸਪੈਕਟਰਾਂ, ਚਾਰ ਸਬ-ਇੰਸਪੈਕਟਰਾਂ ਅਤੇ ਚਾਰ ਏਐੱਸਆਈਜ਼ ਨੇ ਨਸਿ਼ਆਂ ਦੇ ਸਮੱਗਲਰਾਂ ਖਿ਼ਲਾਫ਼ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਸੀ, ਇਸੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਹੈ।

ਉੱਧਰ ਫ਼ਾਜਿ਼ਲਕਾ `ਚ, ਸਥਾਨਕ ਨਾਰਕੋਟਿਕਸ ਸੈੱਲ ਦੇ ਮੁਖੀ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ `ਤੇ ਨਸਿ਼ਆਂ ਦੇ ਸਮੱਗਲਰਾਂ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਹਨ। ਅਜਿਹਾ ਕਦਮ ਸੋਸ਼ਲ ਮੀਡੀਆ `ਤੇ ਇੱਕ ਵਿਡੀਓ ਵਾਇਰਲ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਉਸ ਵਿਡੀਓ `ਚ ਅਰਨੀਵਾਲਾ ਇੱਕ ਮੁਜਾ਼ਹਰੇ ਦੌਰਾਨ ਬਬਲੂ ਨਾਂਅ ਦਾ ਕੋਈ ਵਿਅਕਤੀ ਖ਼ੁਦ ਨੂੰ ਪੁਲਿਸ ਮੁਖ਼ਬਰ ਦੱਸਦਾ ਹੋਇਆ ਇਹ ਦਾਅਵਾ ਕਰ ਰਿਹਾ ਹੈ ਕਿ ਇਹ ਸਾਰੇ ਪੁਲਿਸ ਅਧਿਕਾਰੀ ਕਥਿਤ ਤੌਰ `ਤੇ ਨਸਿ਼ਆਂ ਦੇ ਸਮੱਗਲਰਾਂ ਨਾਲ ਮਿਲੇ ਹੋਏ ਹਨ। ਉਲ੍ਹਾਂ ਵਿੱਚ ਨਾਰਕੋਟਿਕਸ ਸੈੱਲ ਦਾ ਇੰਚਾਰਜ ਸਬ-ਇੰਸਪੈਕਟਰ ਪੰਜਾਬ ਸਿੰਘ ਵੀ ਸ਼ਾਮਲ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many cops suspended against drugs in Punjab