ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਝੌਤਾ ਐਕਸਪ੍ਰੈੱਸ ਮੁਲਤਵੀ ਹੋਣ ਨਾਲ ਪਰੇਸ਼ਾਨ ਹੋਏ ਕਈ ਯਾਤਰੀ

ਸਮਝੌਤਾ ਐਕਸਪ੍ਰੈੱਸ ਮੁਲਤਵੀ ਹੋਣ ਨਾਲ ਪਰੇਸ਼ਾਨ ਹੋਏ ਕਈ ਯਾਤਰੀ

ਪਾਕਿਸਤਾਨ ਵੱਲੋਂ ਅੱਜ ਸਮਝੌਤਾ ਐਕਸਪ੍ਰੈੱਸ ਮੁਲਤਵੀ ਕੀਤੇ ਜਾਣ ਕਾਰਨ ਦਰਜਨਾਂ ਯਾਤਰੂ ਡਾਢੇ ਪਰੇਸ਼ਾਨ ਹੋਏ। ਬੀਤੀ 14 ਫ਼ਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਵਿਖੇ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ। ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਨੂੰ ਦੋਵੇਂ ਦੇਸ਼ਾਂ ਵਿਚਾਲੇ ਇੱਕ ਪੁਲ਼ ਮੰਨਿਆ ਜਾਂਦਾ ਰਿਹਾ ਹੈ। ਸਾਲ 1947 ਤੋਂ ਹੀ ਦੋਵੇਂ ਦੇਸ਼ਾਂ ਵਿਚਲੇ ਆਪਸੀ ਸਬੰਧ ਕੋਈ ਬਹੁਤੇ ਸੁਖਾਵੇਂ ਨਹੀਂ ਰਹੇ।

 

 

ਦਿੱਲੀ–ਅਟਾਰੀ ਰੇਲ ਗੱਡੀ ਉੱਤੇ ਸਵਾਰ 42 ਯਾਤਰੀ ਅੱਜ ਅਟਾਰੀ ਰੇਲਵੇ ਸਟੇਸ਼ਨ ਉੱਤੇ ਫਸ ਗਏ। ਉਨ੍ਹਾਂ ਨੇ ਲਾਹੌਰ ਪੁੱਜਣਾ ਸੀ। ਉਨ੍ਹਾਂ ਵਿੱਚੋਂ 40 ਪਾਕਿਸਤਾਨੀ ਨਾਗਰਿਕ ਸਨ ਤੇ ਬਾਕੀ ਦੇ ਦੋ ਭਾਰਤੀ ਸਨ। ਇਹ ਰੇਲ–ਗੱਡੀ ਅੱਜ ਵੀਰਵਾਰ ਸਵੇਰੇ 6:45 ਵਜੇ ਅਟਾਰੀ ਪੁੱਜ ਗਈ ਸੀ ਪਰ ਦੂਜੇ ਪਾਸਿਓਂ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈੱਸ ਨਹੀਂ ਆਈ। ਭਾਰਤੀ ਅਧਿਕਾਰੀਆਂ ਨੂੰ ਇਹ ਸੂਚਨਾ ਅੱਜ ਸਵੇਰੇ ਮਿਲੀ।

 

 

ਅਟਾਰੀ ਰੇਲਵੇ ਸਟੇਸ਼ਨ ਦੇ ਸੁਪਰਇੰਟੈਂਡੈਂਟ ਅਰਵਿੰਦ ਗੁਪਤਾ ਨੇ ਦੱਸਿਆ ਕਿ ਸਮਝੌਤਾ ਐਕਸਪ੍ਰੈੱਸ ਰੇਲ–ਗੱਡੀ ਮੁਲਤਵੀ ਕਰਨ ਬਾਰੇ ਪਾਕਿਸਤਾਨ ਨੇ ਉਨ੍ਹਾਂ ਨੂੰ ਸਵੇਰੇ 8:45 ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਦੇਸ਼ ਇਹ ਰੇਲ–ਸੇਵਾ ਕਦੋਂ ਮੁੜ ਸ਼ੁਰੂ ਕਰੇਗਾ।

 

 

ਉੱਧਰ ਜਦੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਤੇ ਅੰਮ੍ਰਿਤਸਰ (ਦਿਹਾਤੀ) ਦੇ ਐੱਸਐੱਸਪੀ ਪਰਮਪਾਲ ਸਿੰਘ ਨੂੰ ਸਰਹੱਦੀ ਰੇਲਵੇ ਸਟੇਸ਼ਨ ਉੱਤੇ ਯਾਤਰੀਆਂ ਦੇ ਫਸੇ ਹੋਣ ਦੀ ਖ਼ਬਰ ਮਿਲੀ, ਤਾਂ ਉਹ ਤੁਰੰਤ ਉਨ੍ਹਾਂ ਦੀ ਮਦਦ ਲਈ ਅਟਾਰੀ ਪੁੱਜੇ। ਉਨ੍ਹਾਂ ਯਾਤਰੀਆਂ ਨੂੰ ਖਾਣ–ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਤੇ ਉਨ੍ਹਾਂ ਨੂੰ ਸੜਕ ਰਸਤੇ ਪਾਕਿਸਤਾਨ ਭੇਜਣ ਦੇ ਇੰਤਜ਼ਾਮ ਕਰਵਾਏ। ਉਨ੍ਹਾਂ ਦੀਆਂ ਕਸਟਮ ਤੇ ਇਮੀਗ੍ਰੇਸ਼ਨ ਵਿਭਾਗ ਦੀਆਂ ਰਸਮੀ ਕਾਰਵਾਈਆਂ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਤੋਂ ਬਾਰਡਰ ਤੱਕ ਪਹੁੰਚਾਉਣ ਲਈ ਬੱਸ ਦਾ ਇੰਤਜ਼ਾਮ ਕਰਵਾਇਆ।

 

 

ਸਾਰੇ ਯਾਤਰੀਆਂ ਨੇ ਭਾਰਤ ਤੇ ਪਾਕਿਸਤਾਨ ਵਿਚਲੇ ਤਣਾਅ ਦੇ ਛੇਤੀ ਖ਼ਤਮ ਹੋਣ ਦੀਆਂ ਦੁਆਵਾਂ ਕੀਤੀਆਂ। ਬਹੁਤੇ ਯਾਤਰੀ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਜੰਗ ਦਾ ਵਿਚਾਰ ਤਿਆਗ ਕੇ ਅਮਨ ਦੇ ਰਾਹ ਉੱਤੇ ਅੱਗੇ ਵਧਣ ਦੀਆਂ ਅਪੀਲਾਂ ਕਰਦੇ ਵੇਖੇ ਗਏ।

 

 

ਸਮਝੌਤਾ ਐਕਸਪ੍ਰੈੱਸ ਰੇਲ–ਗੱਡੀ ਅਟਾਰੀ ਤੋਂ ਲਾਹੌਰ ਤੱਕ ਹਫ਼ਤੇ ਵਿੱਚ ਦੋ ਵਾਰ ਸੋਮਵਾਰ ਤੇ ਵੀਰਵਾਰ ਨੂੰ ਚੱਲਦੀ ਹੈ। ਇਹ ਰੇਲ–ਗੱਡੀ 22 ਜੁਲਾਈ, 1976 ਨੂੰ ਸ਼ਿਮਲਾ ਸਮਝੌਤੇ ਤੋਂ ਬਾਅਦ ਚੱਲੀ ਸੀ। ਇਹ ਤਦ ਅੰਮ੍ਰਿਤਸਰ ਤੋਂ ਲਾਹੌਰ ਤੱਕ ਦਾ 42 ਕਿਲੋਮੀਟਰ ਦਾ ਸਫ਼ਰ ਤਹਿ ਕਰਦੀ ਹੁੰਦੀ ਸੀ। ਫਿਰ ਜਦੋਂ 1980ਵਿਆਂ ਦੌਰਾਨ ਪੰਜਾਬ ਵਿੱਚ ਗੜਬੜੀ ਵਾਲਾ ਮਾਹੌਲ ਬਣ ਗਿਆ, ਤਦ ਸੁਰੱਖਿਆ ਕਾਰਨਾਂ ਕਰ ਕੇ ਉਹ ਸੇਵਾ ਅਟਾਰੀ ਰੇਲਵੇ ਸਟੇਸ਼ਨ ’ਤੇ ਹੀ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਸ਼ੁਰੂ ਵਿੱਚ ਇਹ ਰੇਲ–ਗੱਡੀ ਰੋਜ਼ ਆਉਂਦੀ–ਜਾਂਦੀ ਸੀ ਪਰ 1994 ’ਚ ਇਸ ਦਾ ਸਮਾਂ ਹਫ਼ਤੇ ਵਿੱਚ ਦੋ ਵਾਰ ਤੈਅ ਕਰ ਦਿੱਤਾ ਗਿਆ ਤੇ ਤਦ ਤੋਂ ਲੈ ਕੇ ਹੁਣ ਤੱਕ ਉਂਝ ਹੀ ਚੱਲਦਾ ਆ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many travellers stranded due to Samjhauta Express suspension