ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰਕਫ਼ੈੱਡ ਨੇ ਉੱਤਰੀ ਭਾਰਤ ਤੋਂ ਬਾਹਰ ਵਡੋਦਰਾ `ਚ ਖੋਲ੍ਹਿਆ ਪਹਿਲਾ ਆਊਟਲੈੱਟ

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੋਮਵਾਰ ਨੂੰ ਗੁਜਰਾਤ ਦੇ ਸ਼ਹਿਰ ਵਡੋਦਰਾ `ਚ ਜੀਐੱਸਐੱਫ਼ਸੀ ਯੂਨੀਵਰ

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੋਮਵਾਰ ਨੂੰ ਗੁਜਰਾਤ ਦੇ ਸ਼ਹਿਰ ਵਡੋਦਰਾ `ਚ ਜੀਐੱਸਐੱਫ਼ਸੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਹੋਏ

ਮਾਰਕਫ਼ੈੱਡ ਨੇ ਇੱਕ ਵੱਡੀ ਪੁਲਾਂਘ ਪੁੱਟਦਿਆਂ ਉੱਤਰੀ ਭਾਰਤ ਤੋਂ ਬਾਹਰ ਵਡੋਦਰਾ `ਚ ਦੇਸ਼ ਦਾ ਪਹਿਲਾ ਆਊਟਲੈੱਟ (ਵਿਕਰੀ ਕੇਂਦਰ) ਖੋਲ੍ਹ ਦਿੱਤਾ ਹੈ। ਵਡੋਦਰਾ ਦੇ ਗੁਜਰਾਤ ਰਾਜ ਖਾਧ ਨਿਗਮ ਦੇ ਕੈਂਪਸ `ਚ ਅੱਜ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਕਰੀ ਕੇਂਦਰ ਦਾ ਰਸਮੀ ਉਦਘਾਟਨ ਕੀਤਾ।


ਇਸ ਕੇਂਦਰ ਤੋਂ ਮਾਰਕਫ਼ੈੱਡ ਦੇ ਘਰੇਲੂ ਵਰਤੋਂ ਲਈ ਤਿਆਰ ਕੀਤੇ ਜਾਣ ਵਾਲੇ 90 ਤੋਂ ਵੱਧ ਉਤਪਾਦ ਮਿਲ ਸਕਣਗੇ। ਮੰਤਰੀ ਸ੍ਰੀ ਰੰਧਾਵਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਾਰਕਫ਼ੈਡ ਲਈ ਮਾਣ ਵਾਲੀ ਗੱਲ ਹੈ ਕਿ ਜਿੱਥੇ ਉਨ੍ਹਾਂ ਦੇ ਖਾਣ ਵਾਲੇ ਉਤਪਾਦਾਂ ਦੀ ਵਿਕਰੀ ਵਿਦੇਸ਼ਾਂ ਵਿੱਚ ਹੁੰਦੀ ਹੈ, ਉੱਥੇ ਹੁਣ ਇਹ ਦੇਸ਼ ਦੇ ਬਾਕੀ ਹਿੱਸਿਆਂ ਤੱਕ ਭੇਜਣ ਦੀ ਇਤਿਹਾਸਕ ਸ਼ੁਰੂਆਤ ਹੋਈ ਹੈ।


ਤੁਰੰਤ ਖਾਣ ਵਾਲੇ ਉਤਪਾਦਾਂ ਦੀ ਮੰਗ ਦੇਸ਼ ਭਰ ਵਿੱਚ ਕਾਫ਼ੀ ਹੈ ਤੇ ਹੁਣ ਮਾਰਕਫ਼ੇੱਡ ਵੱਲੋਂ ਇਨ੍ਹਾਂ ਦੀ ਵਿਕਰੀ ਲਈ ਆਊਟਲੈੱਟ ਖੋਲ੍ਹਣ ਦੀ ਸ਼ੁਰੂਆਤ ਨਾਲ ਸਹਿਕਾਰੀ ਖੇਤਰ ਦੇ ਅਦਾਰੇ ਮਾਰਕਫ਼ੈੱਡ ਨੂੰ ਹੁਣ ਹੋਰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਵਡੋਦਰਾ `ਚ 20 ਹਜ਼ਾਰ ਤੋਂ ਵੱਧ ਪੰਜਾਬੀ ਵੱਸਦੇ ਹਨ ਤੇ ਉਨ੍ਹਾਂ ਨੂੰ ਹੁਣ ਮਾਰਕਫ਼ੈੱਡ ਦੇ ਉਤਪਾਦ ਆਸਾਨੀ ਨਾਲ ਉਪਲਬਧ ਹੋ ਸਕਣਗੇ।


ਮਾਰਕਫ਼ੈੱਡ ਦੇ 90 ਉਤਪਾਦਾਂ ਵਿੱਚ ਸ਼ਹਿਦ, ਬਾਸਮਤੀ ਚੌਲ਼, ਸਾਗ, ਦਾਲ ਮੱਖਣੀ, ਕੜ੍ਹੀ ਪਕੌੜਾ, ਦਲ਼ੀਆ, ਆਚਾਰ, ਮੁਰੱਬੇ, ਕੈਚਅੱਪ, ਜੈਮ, ਸ਼ੱਕਰ ਆਦਿ ਲੋਕਾਂ ਵਿੱਚ ਬਹੁਤ ਹਰਮਨਪਿਆਰੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Markfed opens outlet at Vadodra