ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਮਾਰਕਫੈੱਡ’ ਮੁਹੱਈਆ ਕਰਵਾਏਗਾ ਪੰਜਾਬ ਦੇ ਸਕੂਲਾਂ `ਚ ਮਿਡ-ਡੇਅ ਮੀਲ

‘ਮਾਰਕਫੈੱਡ’ ਮੁਹੱਈਆ ਕਰਵਾਏਗਾ ਪੰਜਾਬ ਦੇ ਸਕੂਲਾਂ `ਚ ਮਿਡ-ਡੇਅ ਮੀਲ

ਪੰਜਾਬ ਰਾਜ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਡ-ਡੇਅ ਮੀਲ ਯੋਜਨਾ ਅਧੀਨ ਮਿਆਰੀ ਅਤੇ ਗੁਣਵੱਤਾ ਭਰਪੂਰ ਭੋਜਨ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ  ਖੁਰਾਕ ਕਮਿਸ਼ਨ ਵੱਲੋਂ ਮਾਰਕਫੈਡ ਨਾਲ ਤਾਲਮੇਲ ਕੀਤਾ ਗਿਆ। ਮੁੱਢਲੇ ਦੌਰ ਵਿੱਚ ਇਹ ਯੋਜਨਾ ਪਾਇਲਟ ਸਕੀਮ ਅਧੀਨ ਸ਼ੁਰੂ ਕੀਤੀ ਜਾਵੇਗੀ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਕਿਹਾ ਕਿ ਜੇ ਇਹ ਤਜਰਬਾ ਸਫ਼ਲ ਰਿਹਾ ਤਾਂ ਇਸ ਨੂੰ ਪੰਜਾਬ ਭਰ ਵਿੱਚ ਲਾਗੂ ਕੀਤਾ ਜਾਵੇਗਾ।


ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਦੀ ਪ੍ਰਧਾਨਗੀ ਹੇਠ ਐਨ.ਐਫ.ਐਸ.ਏ. ਐਕਟ 2013 ਅਧੀਨ ਚੱਲ ਰਹੀ ਮਿਡ-ਡੇਅ ਮੀਲ ਯੋਜਨਾ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਸਕੀਮ ਉਤੇ 60 ਫੀਸਦੀ ਹਿੱਸਾ ਕੇਂਦਰ ਅਤੇ 40 ਫੀਸਦੀ ਹਿੱਸਾ ਰਾਜ ਸਰਕਾਰ ਵੱਲੋਂ ਅਦਾ ਕੀਤਾ ਜਾਂਦਾ ਹੈ। 


ਇਸ ਯੋਜਨਾ ਅਧੀਨ ਰਾਜ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਜਿਨ੍ਹਾਂ ਵਿੱਚ ਪਹਿਲੀ ਤੋਂ ਪੰਜਵੀ ਤੱਕ ਪ੍ਰਾਇਮਰੀ ਜਮਾਤਾਂ ਅਤੇ ਛੇਵੀ ਤੋਂ ਅੱਠਵੀਂ ਤੱਕ ਮਿਡਲ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਦਿੱਤਾ ਜਾਂਦਾ ਹੈ। ਇਸ ਯੋਜਨਾ ਅਧੀਨ ਬੱਚਿਆਂ ਨੂੰ 100 ਤੋਂ 150 ਗ੍ਰਾਮ ਤੱਕ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਡਾਇਟ ਦਿੱਤੀ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Markfed shall provide Midday meal to Pb Schools