ਅਗਲੀ ਕਹਾਣੀ

ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਮੁਹੱਈਆ ਕਰਵਾਇਆ ਰਿਹੈ ਮਾਰਕਫੈੱਡ

ਪਸ਼ੂ ਚਾਰਾ, ਤਿਆਰ ਰਾਸ਼ਨ ਕਿੱਟਾਂ ਸਣੇ ਭੋਜਨ ਪਦਾਰਥ ਕਰਵਾਏ ਜਾ ਰਹੇ ਹਨ ਮੁਹੱਈਆ

 

ਮਾਰਕਫੈੱਡ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਹਿ ਰਹੇ ਲੋਕਾਂ ਦੀ ਸਹਾਇਤਾ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਵਿਭਾਗ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਤਾਲਮੇਲ ਬਣਾ ਰਿਹਾ ਹੈ।

 

ਇਸ ਬਾਰੇ ਜਾਣਕਾਰੀ ਦਿੰਦਿਆਂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਰਕਫੈੱਡ ਦੇ ਵੱਖ ਵੱਖ ਜ਼ਿਲ੍ਹਾ ਦਫ਼ਤਰ ਹੜ੍ਹ ਪ੍ਹਭਾਵਿਤ ਲੋਕਾਂ ਅਤੇ ਖੇਤਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਮੋਹਰੀ ਰਹੇ ਹਨ। 

 

ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਜਲੰਧਰ ਸਥਿਤ ਜ਼ਿਲ੍ਹਾ ਦਫ਼ਤਰ ਨੇ ਜ਼ਰੂਰਤਮੰਦ ਲੋਕਾਂ ਨੂੰ ਵੰਡਣ ਲਈ 300 ਐਲ.ਡੀ.ਪੀ.ਈ. ਸ਼ੀਟਾ, 2000 ਪੀ.ਪੀ. ਬੈਗ, ਪਸ਼ੂ ਚਾਰੇ 300 ਗੱਟੇ, 15 ਕਿਲੋ ਰਿਫਾਇੰਡ ਤੇਲ (15 ਪੀਪੇ), 50 ਪੈਕਟ ਗਰਮ ਮਸਾਲਾ, ਹਲਦੀ ਅਤੇ ਲਾਲ ਮਿਰਚ ਆਦਿ ਸਮਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਮਰਜੈਂਸੀ ਲਈ ਮਾਰਕਫੈੱਡ ਨੂੰ 100 ਹੋਰ ਸ਼ੀਟਾਂ ਅਤੇ ਪਸ਼ੂ ਚਾਰੇ ਦੇ 200 ਗੱਟਿਆਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ।

 

ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਦਫ਼ਤਰ, ਕਪੂਰਥਲਾ ਨੇ ਪਸ਼ੂ ਚਾਰੇ ਦੇ 350 ਗੱਟੇ ਅਤੇ ਵਿਸ਼ੇਸ਼ ਤੌਰ ’ਤੇ ਤਿਆਰ 50 ਰਾਸ਼ਨ ਕਿੱਟਾਂ ਜਿਸ ਵਿੱਚ ਆਟਾ (3 ਕਿੱਲੋ) , ਦਾਲ ਮੂੰਗ ਮਸਰ (ਅੱਧਾ ਕਿੱਲੋ), 1 ਲੀਟਰ ਰਿਫਾਇੰਡ ਤੇਲ, ਬਾਸਮਤੀ ਚਾਵਲ (1 ਕਿੱਲੋ), ਨਮਕ, ਗਰਮ ਮਸਾਲਾ, ਹਲਦੀ, ਲਾਲ ਮਿਰਚਾਂ ਦੇ ਪੈਕੇਟ, 10 ਲੀਟਰ ਪਾਣੀ ਅਤੇ ਮਾਚਿਸ ਤੇ 2 ਵੱਡੀਆਂ ਮੋਮਬੱਤੀਆਂ ਆਦਿ ਸਮਾਨ ਹੈ, ਮੁਹੱਈਆ ਕਰਵਾਈਆਂ। 

 

ਇਸ ਤੋਂ ਇਲਾਵਾ 50 ਹੋਰ ਰਾਸ਼ਨ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਮਾਰਕਫੈੱਡ ਨੂੰ ਪਸ਼ੂ ਚਾਰੇ ਦੇ 500 ਹੋਰ ਗੱਟੇ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Markfed takes lead in providing relief material: Sukhjinder Singh Randhawa